ਪੇਂਡੂ ਸਕਾਟਿਸ਼ ਕਾਟੇਜ ਵਿਚੋਂ ਮਿਲੀ ਜੋੜੇ ਦੀ ਲਾਸ਼

12/07/2019 3:43:07 PM

ਅਬਰਡੀਨਸ਼ਾਇਰ (ਆਇਰਲੈਂਡ)- ਪੇਂਡੂ ਸਕਾਟਲੈਂਡ ਦੇ ਏਅਰਬੀਐਨਬੀ ਰਿਹਾਇਸ਼ ਵਿਚ ਇਕ ਜੋੜੇ ਦੀ ਲਾਸ਼ ਮਿਲੀ ਹੈ। ਇਸ ਜੋੜੇ ਨੇ ਇੰਟਰਨੈਟ 'ਤੇ ਇਕ ਖੁਦਕੁਸ਼ੀ ਸਮਝੌਤੇ ਕੀਤਾ ਸੀ। ਇਕ ਮੀਡੀਆ ਰਿਪੋਰਟ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਡੇਲੀ ਮੇਲ ਨੇ ਇਕ ਸੂਤਰ ਦੇ ਹਵਾਲਾ ਨਾਲ ਦੱਸਿਆ ਕਿ ਅਬਰਡੀਨਸ਼ਾਇਰ ਦੇ ਸਟੋਨਹੈਵਨ ਨੇੜੇ ਰਿਕਾਰਟਨ ਵਿਚ ਇਕ ਹਾਲੀਡੇਅ ਕਾਟੇਜ ਵਿਚ ਇਕ 28 ਸਾਲਾ ਪੁਰਸ਼ ਤੇ ਇਕ 24 ਸਾਲਾ ਔਰਤ ਦੀ ਲਾਸ਼ ਪਈ ਮਿਲੀ। ਪੁਲਸ ਨੇ ਕਿਹਾ ਕਿ ਇਹ ਮੌਤਾਂ ਗੈਰ-ਸ਼ੱਕੀ ਸਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰ ਨੇ ਦੱਸਿਆ ਕਿ ਉਹ ਦੋਵੇਂ ਅਜਨਬੀ ਸਨ ਤੇ ਆਨਲਾਈਨ ਹੀ ਇਕ-ਦੂਜੇ ਨੂੰ ਮਿਲੇ ਸਨ। ਫਿਰ ਉਹਨਾਂ ਨੇ ਇਕ ਖੁਦਕੁਸ਼ੀ ਸਮਝੌਤੇ 'ਤੇ ਅਮਲ ਕਰਨ ਲਈ ਏਅਰਬੀਐਨਬੀ ਬੁੱਕ ਕੀਤੀ। ਡਿਟੈਕਟਿਵ ਇੰਸਪੈਕਟਰ ਸੈਮ ਬੁਚਨ ਨੇ ਕਿਹਾ ਕਿ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਹਨ ਤੇ ਸਾਡੀ ਜਾਂਚ ਜਾਰੀ ਹੈ।

Baljit Singh

This news is Content Editor Baljit Singh