ਇਸ ਜੋੜੇ ਦੀ ਹਿੰਮਤ ਨੂੰ ਦੇਖ ਹਰ ਕੋਈ ਹੈ ਹੈਰਾਨ, 330 ਫੁੱਟ ਦੀ ਉੱਚਾਈ ''ਤੇ ਕਰਾਇਆ ਵੈਡਿੰਗ ਫੋਟੋਸ਼ੂਟ (ਤਸਵੀਰਾਂ)

11/16/2017 4:42:43 PM

ਬੀਜਿੰਗ(ਬਿਊਰੋ)— ਅੱਜ-ਕੱਲ ਪ੍ਰੀ-ਵੈਡਿੰਗ ਅਤੇ ਪੋਸਟ-ਵੈਡਿੰਗ ਫੋਟੋਸ਼ੂਟ ਦਾ ਜਬਰਦਸਤ ਕਰੇਜ਼ ਹੈ। ਤੁਸੀਂ ਅਜੇ ਤੱਕ ਅਜਿਹੇ ਵੈਡਿੰਗ ਸ਼ੂਟ ਗਾਰਡਨਸ, ਸਮੁੰਦਰ ਦੇ ਕੰਡੇ ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ ਜੰਗਲਾਂ ਵਿਚ ਕਿਸੇ ਜੋੜੇ ਨੂੰ ਕਰਦੇ ਹੋਏ ਦੇਖਿਆ ਹੋਵੇਗਾ ਪਰ ਚੀਨ ਦੇ ਇਕ ਜੋੜੇ ਨੇ ਤਾਂ ਹੱਦ ਹੀ ਕਰ ਦਿੱਤੀ। ਇਹ ਜੋੜਾ ਇੰਨਾਂ ਡੇਅਰਿੰਗ ਹੈ ਕਿ ਉਸ ਨੇ 330 ਫੁੱਟ ਦੀ ਉਚਾਈ ਉੱਤੇ ਲਟਕਦੇ ਹੋਏ ਵੈਡਿੰਗ ਸ਼ੂਟ ਕਰਵਾਇਆ।
ਆਮਤੌਰ ਉੱਤੇ ਜਿਸ ਨੂੰ ਦੇਖਣ ਵਿਚ ਹੀ ਪੈਰ ਕੰਬਣ ਲੱਗਦੇ ਹਨ, ਇਸ ਜੋੜੇ ਨੇ ਤਾਂ ਬਕਾਇਦਾ ਉਸ ਪਹਾੜੀ ਉੱਤੇ ਲਟਕ ਕੇ ਪੋਜ਼ ਦਿੱਤਾ। ਚਾਇਆ ਮਾਊਂਟੇਨ ਕਲਿਫ ਉੱਤੇ ਇਸ ਫੋਟੋਸ਼ੂਟ ਨੂੰ ਕਰਨ ਵਾਲਿਆਂ ਨੇ ਕਮਾਲ ਕਰ ਦਿੱਤਾ। ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇੱਥੇ ਕੋਈ ਅਜਿਹਾ ਨਜ਼ਾਰਾ ਵੀ ਦਿਸ ਸਕਦਾ ਹੈ। ਇਹ ਪਹਾੜ ਹੇਨਾਨ ਸੂਬੇ ਦਾ ਨੈਸ਼ਨਲ ਜਿਓਲਾਜੀਕਲ ਪਾਰਕ ਅਤੇ ਪ੍ਰਸਿੱਧ ਘੁੰਮਣ-ਫਿਰਨ ਵਾਲੀ ਜਗ੍ਹਾ ਹੈ।
ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਵੈਡਿੰਗ ਡਰੈਸ ਵਿਚ ਸਨ ਅਤੇ ਲਾੜੀ ਨੇ ਹੀਲਸ ਦੀ ਥਾਂ ਸਪੋਰਟਸ ਸ਼ੂਜ਼ ਪਹਿਨ ਰੱਖੇ ਸਨ। ਉਨ੍ਹਾਂ ਨੂੰ ਪਹਾੜ ਉੱਤੇ ਲਟਕਾਉਣ ਲਈ ਰੱਸੀਆਂ ਨਾਲ ਬੰਨ੍ਹਿਆ ਗਿਆ ਸੀ ਅਤੇ ਉਨ੍ਹਾਂ ਦੀ ਟੀਮ ਦੇ ਕਈ ਮੈਂਬਰ ਇਸ ਕੰਮ ਵਿਚ ਜੁਟੇ ਸਨ। ਇਸ ਜੋੜੇ ਨੂੰ ਇੱਥੇ ਚੜ੍ਹਾਉਣ ਵਿਚ ਮਦਦ ਕਰਨ ਵਾਲੇ ਲੋਕ ਵੀ ਚੀਨੀ ਸੀਰੀਜ ਦੇ ਕਿਰਦਾਰਾਂ ਦੇ ਰੂਪ ਵਿਚ ਤਿਆਰ ਹੋ ਕੇ ਆਏ ਸਨ। ਤੁਹਾਨੂੰ ਦੱਸ ਦਈਏ 2013 ਦੇ ਐਕਸ਼ਨ ਐਡਵੈਂਚਰ ਸ਼ੋਅ 'ਜਰਨੀ ਟੂ ਦ ਵੈਸਟ' ਦੀ ਸ਼ੂਟਿੰਗ ਵੀ ਇੱਥੇ ਹੀ ਹੋਈ ਸੀ।