ਕੋਰੋਨਾ ਵਾਇਰਸ : ਚੀਨੀ ਡਾਕਟਰ ਦੀ ਮੌਤ ''ਤੇ WHO ਦੇ ਮੁਖੀ ਨੇ ਜਤਾਇਆ ਦੁੱਖ

02/19/2020 1:38:06 PM

ਬੀਜਿੰਗ— ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਡਾਇਰੈਕਟਰ ਟੇਡ੍ਰੋਸ ਅਦਨੋਮ ਘੇਬ੍ਰੇਅਸਸ ਨੇ ਕੋਰੋਨਾ ਵਾਇਰਸ-19 ਦਾ ਇਲਾਜ ਕਰ ਰਹੇ ਚੀਨ ਦੇ ਹਸਪਤਾਲ ਦੇ ਮੁਖੀ ਡਾ. ਲਿਊ ਝਿਮਿੰਗ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ,''ਡਾ. ਲਿਊ ਦੇ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਪ੍ਰਤੀ ਮੇਰੀ ਹਮਦਰਦੀ ਹੈ।'' ਉਨ੍ਹਾਂ ਕਿਹਾ ਕਿ ਡਾ. ਲਿਊ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਹੈ। ਹਸਪਤਾਲ 'ਚ ਕੰਮ ਕਰ ਰਹੇ ਲੋਕਾਂ ਲਈ ਉਨ੍ਹਾਂ ਨੇ ਸ਼ੁੱਭ ਇੱਛਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ 11 ਫਰਵਰੀ ਤਕ ਕੋਰੋਨਾ ਵਾਇਰਸ ਨਾਲ ਕੁੱਲ 1716 ਚੀਨੀ ਸਿਹਤ ਕਰਮਚਾਰੀ ਵਾਇਰਸ ਨਾਲ ਪੀੜਤ ਪਾਏ ਗਏ, ਜਿਨ੍ਹਾਂ 'ਚ 6 ਦੀ ਮੌਤ ਹੋ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਚੀਨ ਦੇ ਡਾਕਟਰਾਂ ਕੋਲ ਸੁਰੱਖਿਆ ਸੂਟਾਂ, ਦਸਤਾਨਿਆਂ ਅਤੇ ਮਾਸਕ ਦੀ ਕਮੀ ਆ ਗਈ ਹੈ। ਇਸੇ ਕਾਰਨ ਉਨ੍ਹਾਂ 'ਚ ਵੀ ਵਾਇਰਸ ਦੇ ਲੱਛਣ ਪਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਹੁਣ ਤਕ ਚੀਨ 'ਚ 2004 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ ਤੇ ਹੋਰ 74,000 ਲੋਕਾਂ ਦੇ ਇਸ ਵਾਇਰਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋਈ ਹੈ।