''ਕੋਰੋਨਾ ਵਾਇਰਸ ਦਾ ਟੀਕਾ ਵਿਆਪਕ ਰੂਪ ਨਾਲ ਉਪਲੱਬਧ ਹੋਣ ''ਚ ਅਜੇ ਲੱਗੇਗਾ ਇਕ ਸਾਲ''

06/07/2020 9:13:56 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦਾ ਟੀਕਾ ਵਿਆਪਕ ਰੂਪ ਨਾਲ ਉਪਲੱਬਧ ਹੋਣ ਵਿਚ ਘੱਟ ਤੋਂ ਘੱਟ ਇਕ ਸਾਲ ਲੱਗੇਗਾ ਤੇ ਲੋਕਾਂ ਨੂੰ ਲੰਬੇ ਸਮੇਂ ਤੱਕ ਕੋਵਿਡ-19 ਦੇ ਨਾਲ 'ਜਿਊਣਾ ਸਿੱਖਣਾ' ਚਾਹੀਦਾ ਹੈ। 

ਲੀ ਨੇ ਸਿੰਗਾਪੁਰ ਦੇ ਲੋਕਾਂ ਨੂੰ ਕਿਹਾ ਕਿ ਉਹ ਸਾਫ-ਸਫਾਈ ਰੱਖਕੇ, ਮਾਸਕ ਪਾ ਕੇ, ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਕੇ ਤੇ ਭੀੜ ਭਰੇ ਸਥਾਨਾਂ ਤੋਂ ਬਚ ਕੇ ਕੋਰੋਨਾ ਵਾਇਰਸ ਨੂੰ ਸੀਮਿਤ ਕਰਨ ਵਿਚ ਆਪਣੀ ਭੂਮਿਕਾ ਨਿਭਾਉਣ। ਲੀਨ ਨੇ ਮਹਾਮਾਰੀ ਤੋਂ ਬਾਅਦ ਸਿੰਗਾਪੁਰ ਦੇ ਭਵਿੱਖ ਨੂੰ ਲੈ ਕੇ 6 ਰਾਸ਼ਟਰੀ ਪ੍ਰਸਾਰਣਾਂ ਵਿਚੋਂ ਇਕ ਵਿਚ ਕਿਹਾ ਕਿ ਟੀਕੇ ਦੇ ਵਿਆਪਕ ਰੂਪ ਨਾਲ ਉਪਲੱਬਧ ਹੋਣ ਵਿਚ ਘੱਟ ਤੋਂ ਘੱਟ ਇਕ ਸਾਲ ਲੱਗੇਗਾ। ਸਾਨੂੰ ਲੰਬੇ ਸਮੇਂ ਤੱਕ ਕੋਵਿਡ-19 ਦੇ ਨਾਲ ਜਿਊਣਾ ਸਿੱਖਣਾ ਹੋਵੇਗਾ, ਜਿਵੇਂ ਕਿ ਅਸੀਂ ਹੋਰਾਂ ਘਾਤਕ ਬੀਮਾਰੀਆਂ ਦੇ ਸਮੇਂ ਕੀਤਾ ਹੈ। ਉਨ੍ਹਾਂ ਨੇ ਬੀਮਾਰੀ ਨਾਲ ਨਿਪਟਣ ਵਿਚ ਸਿੰਗਾਪੁਰ ਦੇ ਵਿਕਾਸ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਦੇ ਸੰਬੋਧਨ ਪ੍ਰਸਾਰਣ ਤੋਂ ਬਾਅਦ ਸਿੰਗਾਪੁਰ ਦੇ ਮੰਤਰੀ ਵੀ 9 ਤੋਂ 20 ਜੂਨ ਦੇ ਵਿਚਾਲੇ ਹੋਰ ਪ੍ਰਸਾਰਣਾਂ ਵਿਚ ਸਬੰਧਿਤ ਵਿਸ਼ੇ 'ਤੇ ਆਪਣੀ ਗੱਲ ਰੱਖਣਗੇ। ਲੀ ਨੇ ਕਿਹਾ ਕਿ ਸਿੰਗਾਪੁਰ ਸੰਕਟ ਤੋਂ ਬਾਅਦ ਬਿਹਤਰ ਤੇ ਮਜ਼ਬੂਤ ਬਣਕੇ ਉਭਰੇਗਾ।


Baljit Singh

Content Editor

Related News