ਅਮਰੀਕਾ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 8 ਲੱਖ ਤੋਂ ਪਾਰ

04/22/2020 7:19:32 AM

ਨਿਊਯਾਰਕ- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 8,24,147 ਹੋ ਗਈ ਹੈ। ਜੌਹਨ ਹਾਪਿੰਗਜ਼ ਯੂਨੀਵਰਸਿਟੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅਮਰੀਕਾ ਵਿਚ ਬੀਤੇ 24 ਘੰਟਿਆਂ ਦੌਰਾਨ 2,751 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਸਮੇਂ ਮੁਤਾਬਕ ਸੋਮਵਾਰ ਤੋਂ ਮੰਗਲਵਾਰ ਵਿਚਕਾਰ ਕੋਰੋਨਾ ਦੇ ਨਵੇਂ 40,000 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਦੇਸ਼ ਵਿਚ 44,999 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਰਫ ਨਿਊਯਾਰਕ ਸੂਬੇ ਵਿਚ ਹੀ 2,57,125 ਮਾਮਲੇ ਹਨ ਅਤੇ ਇੱਥੇ ਕੁੱਲ 18,821 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 25 ਲੱਖ ਤੋਂ ਪਾਰ ਹੋ ਗਈ ਹੈ ਅਤੇ ਹੁਣ ਤੱਕ 1,77,200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੀ ਸ਼ੁਰੂਆਤ ਚੀਨ ਵਿਚ ਹੋਈ ਸੀ, ਜਿੱਥੇ ਹੁਣ ਤੱਕ ਸਿਰਫ 4,636 ਮੌਤਾਂ ਹੋਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਚੀਨ ਦਾ ਕਹਿਣਾ ਹੈ ਕਿ ਉੱਥੇ 83,853 ਲੋਕ ਕੋਰੋਨਾ ਦਾ ਸ਼ਿਕਾਰ ਹਨ ਤੇ ਵੱਡੀ ਗਿਣਤੀ ਵਿਚ ਲੋਕ ਸਿਹਤਯਾਬ ਹੋ ਚੁੱਕੇ ਹਨ ਜਦਕਿ ਬਾਕੀ ਦੇਸ਼ਾਂ ਨੂੰ ਚੀਨ ਦੇ ਇਸ ਅੰਕੜੇ 'ਤੇ ਸ਼ੱਕ ਹੈ।

Lalita Mam

This news is Content Editor Lalita Mam