ਕੋਰੋਨਾਵਾਇਰਸ ਨੇ ਬਜ਼ੁਰਗ ਜੋਡ਼ੇ ਵਿਚਾਲੇ ਖਡ਼੍ਹੀ ਕਰ ਦਿੱਤੀ ਕੱਚ ਦੀ ਕੰਧ, ਤਸਵੀਰਾਂ

03/08/2020 11:24:01 PM

ਵਾਸ਼ਿੰਗਟਨ/ਬੀਜਿੰਗ - ਚੀਨ ਤੋਂ ਕੋਰੋਨਾਵਾਇਰਸ ਦੀਆਂ ਹੁਣ ਤੱਕ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਕੋਰੋਨਾਵਾਇਰਸ ਨੇ ਨਰਸ ਮਾਂ ਨੂੰ ਆਪਣੀ ਧੀ ਨੂੰ ਨਾ ਮਿਲਣ ਦਿੱਤਾ ਅਤੇ ਹੁਣ ਇਸ ਵਾਇਰਸ ਕਾਰਨ ਇਕ ਬਜ਼ੁਰਗ ਕੱਪਲ ਦੇ ਵਿਆਹ ਵਿਚ ਕੰਧ ਖਡ਼ੀ ਹੋ ਗਈ ਹੈ। ਬਜ਼ੁਰਗ ਕੱਪਲ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਹਸਪਤਾਲ 'ਚ ਪਤੀ ਨੂੰ ਮਿਲਣ ਗਈ ਸੀ ਮਹਿਲਾ
ਸੀ. ਐਨ. ਐਨ. ਦੀ ਰਿਪੋਰਟ ਮੁਤਾਬਕ, ਡੋਰੋਥੀ ਕੈਮਬਲ ਦੀ ਉਮਰ 88 ਸਾਲ ਹੈ, ਜਦਿਕ ਉਨ੍ਹਾਂ ਦੇ ਪਤੀ ਜੀਨ ਕੈਮਬਲ 89 ਸਾਲ ਦੇ ਹਨ। ਜੀਨ ਕੈਮਬਲ ਕੋਰੋਨਾਵਾਇਰਸ ਤੋਂ ਪੀਡ਼ਤ ਹਨ ਅਤੇ ਜੀਨ ਵਾਸ਼ਿੰਗਟਨ ਦੇ ਲਾਈਫ ਕੇਅਰ ਸੈਂਟਰ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕੁਝ ਸਮੇਂ ਪਹਿਲਾਂ ਜਦ ਡੋਰੋਥੀ ਕੈਮਬਲ ਆਪਣੇ ਪਤੀ ਨੂੰ ਮਿਲਣ ਲਈ ਗਈ ਸੀ। ਹਸਪਤਾਲ ਵਿਚ ਇਸ ਕੱਪਲ ਦੀ ਮੁਲਾਕਾਤ ਕੱਚ ਦੀ ਕੰਧ ਦੇ ਆਰਪਾਰ ਹੋਈ। ਦੋਹਾਂ ਨੇ ਇਕ ਦੂਜੇ ਨੂੰ ਦੇਖਿਆ ਅਤੇ ਫੋਨ ਦੇ ਜ਼ਰੀਏ ਗੱਲ ਕੀਤੀ ਪਰ ਉਹ ਇਕ-ਦੂਜੇ ਤੋਂ ਬੇਹੱਦ ਦੂਰ ਸਨ।

PunjabKesari

ਕਮਰੇ ਦੇ ਅੰਦਰ ਜਾਣ ਦੀ ਨਹੀਂ ਮਿਲੀ ਇਜਾਜ਼ਤ
ਰਿਪੋਰਟਸ ਮੁਤਾਬਕ, ਜੀਨ ਕੈਮਬਲ ਜਿਸ ਲਾਈਫ ਕੇਅਰ ਸੈਂਟਰ ਵਿਚ ਦਾਖਲ ਹਨ, ਉਨ੍ਹਾਂ ਉਥੇ ਇਕ ਵੱਖਰੇ ਕਮਰਾ ਦਿੱਤਾ ਗਿਆ ਹੈ। ਇਸ ਕਮਰੇ ਵਿਚ ਜੀਨ ਕੈਮਬਲ ਇਕੱਲੇ ਰਹਿੰਦੇ ਹਨ। ਜਦ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੀ ਤਾਂ ਉਨ੍ਹਾਂ ਨੂੰ ਕਮਰੇ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਕੱਚ ਵਿਚੋਂ ਇਕ ਦੂਜੇ ਨੂੰ ਦੇਖਿਆ।

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਵੀ ਕੀਤੇ ਤਰ੍ਹਾਂ ਦੇ ਕੁਮੈਂਟਸ
ਵਿਆਹ ਤੋਂ 60 ਸਾਲ ਬਾਅਦ ਵੀ ਇਕ ਦੂਜੇ ਦੇ ਪ੍ਰਤੀ ਕੱਪਲ ਦੇ ਪਿਆਰ ਦੀਆਂ ਤਸਵੀਰਾਂ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਖੁਸ਼ ਹਨ ਅਤੇ ਕਈ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਯੂਜ਼ਰਸ ਦਾ ਆਖਣਾ ਹੈ ਕਿ ਇਕ ਵਾਇਰਸ ਕਾਰਨ 2 ਪਿਆਰ ਕਰਨ ਵਾਲੇ ਲੋਕਾਂ ਵਿਚਾਲੇ ਕੰਧ ਖਡ਼ੀ ਹੋ ਗਈ ਹੈ।

ਪਹਿਲਾਂ ਵਾਇਰਲ ਹੋਈ ਕੱਪਲ ਦੀ ਵੀਡੀਓ
ਇਸ ਕੱਪਲ ਤੋਂ ਪਹਿਲਾਂ ਵੈਲੇਨਟਾਈਨ ਵੀਕ ਵਿਚ ਚੀਨ ਦੇ ਕੱਪਲ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿਚ ਦਿਖਾਈ ਦੇਣ ਵਾਲੇ ਦੋਹਾਂ ਹੀ ਕੱਪਲ ਨੂੰ ਕੋਰੋਨਾਵਾਇਰਸ ਹੋਇਆ ਸੀ। ਅਜਿਹੇ ਹਾਲਾਤ ਵਿਚ ਬਜ਼ੁਰਗ ਪਤੀ ਆਪਣੀ ਪਤਨੀ ਦੀ ਦੇਖਭਾਲ ਕਰ ਰਿਹਾ ਹੈ। ਦੇਖੋ ਵੀਡੀਓ

ਸਿਰਫ 18 ਸਕਿੰਟ ਦੀ ਇਸ ਵੀਡੀਓ ਨੇ ਲੋਕਾਂ ਦੇ ਦਿਲ ਨੂੰ ਛੋਹ ਲਿਆ ਸੀ। ਕੁਝ ਘੰਟਿਆਂ ਵਿਚ ਇਸ ਵੀਡੀਓ ਨੂੰ ਲੱਖਾਂ ਦੀ ਗਿਣਤੀ ਵਿਚ ਲਾਈਕ ਅਤੇ ਕੁਮੈਂਟਸ ਮਿਲੇ ਸਨ।


Khushdeep Jassi

Content Editor

Related News