ਕੋਵਿਡ-19 ਨਾਲ ਨਜਿੱਠਣ ਲਈ ਲੋਕ ਮਹਾਤਮਾ ਬੁੱਧ ਦੇ ਇਨ੍ਹਾਂ ਸੰਦੇਸ਼ਾਂ ਨੂੰ ਮੰਨਣ

05/06/2020 2:49:08 PM

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਮੁਖੀ ਐਂਟੋਨੀਆ ਗੁਤਾਰੇਸ ਨੇ ਬੁੱਧ ਪੁੰਨਿਆ (ਵੈਸਾਕ ਦਿਵਸ) ਲਈ ਆਪਣੇ ਸੰਦੇਸ਼ ਵਿਚ ਕਿਹਾ ਕਿ ਮਨੁੱਖਤਾ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ, ਅਜਿਹੇ ਵਿਚ ਇਕਜੁੱਟਤਾ ਅਤੇ ਦੂਜਿਆਂ ਦੀ ਸੇਵਾ ਕਰਨ ਦਾ ਭਗਵਾਨ ਬੁੱਧ ਦਾ ਸੰਦੇਸ਼ ਬਹੁਤ ਮਹੱਤਵ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਇਕ-ਦੂਜੇ ਦੇ ਨਾਲ ਮਿਲ ਕੇ ਕੰਮ ਕਰਕੇ ਇਸ ਘਾਤਕ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਨ ਅਤੇ ਇਸ ਤੋਂ ਉੱਭਰ ਸਕਦੇ ਹਨ। 

ਵੈਸਾਕ ਦਿਵਸ ਨੂੰ ਭਗਵਾਨ ਬੁੱਧ ਦੇ ਜਨਮ, ਉਨ੍ਹਾਂ ਨੂੰ ਬੁੱਧਤਵ ਦੀ ਪ੍ਰਾਪਤੀ ਅਤੇ ਉਨ੍ਹਾਂ ਦੇ ਨਿਰਵਾਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਗੁਤਾਰੇਸ ਨੇ ਇਸ ਵਾਰ 7 ਮਈ ਨੂੰ ਮਨਾਏ ਜਾਣ ਵਾਲੇ ਵੈਸਾਕ ਦਿਵਸ ਲਈ ਆਪਣੇ ਸੰਦੇਸ਼ ਵਿਚ ਕਿਹਾ ਸਾਨੂੰ ਭਗਵਾਨ ਬੁੱਧ ਦੀ ਸਿੱਖਿਆ ਤੋਂ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ।

ਮਾਨਵਤਾ ਕੋਵਿਡ-19 ਮਹਾਮਾਰੀ ਨਾਲ ਪੀੜਤ ਹੈ, ਅਜਿਹੇ ਵਿਚ ਇਕ ਸੂਤਰ ਯਾਦ ਆ ਰਿਹਾ ਹੈ- "ਕਿਉਂਕਿ ਤੁਸੀਂ ਸਾਰੇ ਮਨੁੱਖ ਬੀਮਾਰ ਹੋ, ਇਸ ਲਈ ਮੈਂ ਵੀ ਬੀਮਾਰ ਹਾਂ।" ਗੁਤਾਰੇਸ ਨੇ ਕਿਹਾ ਕਿ ਭਗਵਾਨ ਬੁੱਧ ਦਾ ਦਿੱਤਾ ਇਕਜੁੱਟਤਾ ਅਤੇ ਹੋਰ ਲੋਕਾਂ ਦੀ ਸੇਵਾ ਦਾ ਸੰਦੇਸ਼ ਪਹਿਲਾਂ ਤੋਂ ਕਿਤੇ ਵਧੇਰੇ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਮਿਲ ਕੇ ਹੀ ਕੋਰੋਨਾ ਵਾਇਰਸ ਨੂੰ ਰੋਕ ਸਕਦੇ ਹਾਂ ਅਤੇ ਇਸ ਤੋਂ ਉੱਭਰ ਸਕਦੇ ਹਾਂ। ਦੁਨੀਆ ਭਰ ਵਿਚ ਲੱਖਾਂ ਲੋਕ ਬੁੱਧ ਧਰਮ ਨੂੰ ਮੰਨਦੇ ਹਨ ਤੇ ਇਸ ਦਿਨ ਨੂੰ ਮਨਾਉਂਦੇ ਹਨ ਤੇ ਉਹ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਨ ਕਿ ਉਹ ਦੂਜਿਆਂ ਨਾਲ ਮਿਲ ਕੇ ਕੰਮ ਕਰਨ। 

Lalita Mam

This news is Content Editor Lalita Mam