ਕੋਰੋਨਾਵਾਇਰਸ ਦੇ ਚੱਲਦੇ ਘਰਾਂ ’ਚ ਕੈਦ ਲੋਕਾਂ ਨੇ ਡਾਊਨਲੋਡ ਕੀਤੇ ਕਰੋੜਾਂ ਐਪਸ, ਜਾਣੋ ਕਾਰਨ

02/28/2020 5:22:59 PM

ਗੈਜੇਟ ਡੈਸਕ– ਕੋਰੋਨਾਵਾਇਰਸ ਕਾਰਨ ਚੀਨ ’ਚ ਕਾਰਖਾਨੇ ਬੰਦ ਹੋ ਗਏ ਹਨ। ਡਰ ਦੇ ਮਾਰੇ ਲੋਕ ਘਰਾਂ ’ਚ ਕੈਦ ਹੋ ਚੁੱਕੇ ਹਨ। ਅਜਿਹੇ ’ਚ ਖੁਦ ਨੂੰ ਰੁੱਝੇ ਰੱਖਣ ਅਤੇ ਡਰ ਤੋਂ ਬਾਹਰ ਨਿਕਲਣ ਲਈ ਚੀਨੀ ਨਾਗਰਿਕ ਮੋਬਾਇਲ ਗੇਮਸ ਅਤੇ ਵੱਖ-ਵੱਖ ਤਰ੍ਹਾਂ ਦੇ ਐਪਸ ਦਾ ਸਹਾਰਾ ਲੈ ਰਹੇ ਹਨ। 

ਇਸ ਤਰ੍ਹਾਂ ਦੇ ਐਪਸ ਹੋਏ ਡਾਊਨਲੋਡ
ਐਪ ਦਾ ਵਿਸ਼ਲੇਸ਼ਣ ਕਰਨ ਵਾਲੀ ਕੰਪਨੀ ‘ਐਪ ਐਨੀ’ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਚੀਨ ’ਚ 2 ਤੋਂ 8 ਫਰਵਰੀ ਵਿਚਕਾਰ ਸਿਰਫ ਐਪਲ ਸਟੋਰ ਤੋਂ 22.2 ਕਰੋੜ ਤੋਂ ਜ਼ਿਆਦਾ ਐਪਸ ਡਾਊਨਲੋਡ ਕੀਤੇ ਗਏ ਹਨ। ਇਸ ਹਫਤੇ ’ਚ 40 ਫੀਸਦੀ ਜ਼ਿਆਦਾ ਐਪਸ ਡਾਊਨਲੋਡ ਹੋਏ ਹਨ। ਇਨ੍ਹਾਂ ’ਚ ਗੇਮਸ ਤੋਂ ਇਲਾਵਾ ਸਿੱਖਿਆ, ਮਨੋਰੰਜਨ, ਵੀਡੀਓ ਅਤੇ ਬਿਜ਼ਨੈੱਸ ਨਾਲ ਜੁੜੇ ਐਪਸ ਵੀ ਸ਼ਾਮਲ ਹਨ। 
- ਰਿਪੋਰਟ ’ਚ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਕੋਰੋਨਾਵਾਇਰਸ ਦੇ ਸੰਕਟ ਕਾਰਨ ਚੀਨ ਦੇ ਗੁਆਂਢੀ ਦੇਸ਼ਾਂ- ਦੱਖਣੀ ਕੋਰੀਆ ਅਤੇ ਜਪਾਨ ’ਚ ਵੀ ਅਜਿਹੇ ਹੀ ਹਾਲਾਤ ਹਨ ਪਰ ਉਥੇ ਐਪਸ ਡਾਊਨਲੋਡ ਨਹੀਂ ਕੀਤੇ ਹਨ। 

ਵੀਡੀਓ ਅਤੇ ਫੋਨ ਕਾਲ ਦੇ ਸਹਾਰੇ ਚੱਲ ਰਹੇ ਕਾਰੋਬਾਰ
ਚੀਨ ਦੇ ਵੱਖ-ਵੱਖ ਹਿੱਸਿਆਂ ’ਚ ਕਾਰਖਾਨੇ, ਸਟੋਰ ਅਤੇ ਦਫਤਰ ਬੰਦ ਪਏ ਹਨ। ਅਜਿਹੇ ’ਚ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਰ ਕੰਮ ਕਰਨ ਲਈ ਉਤਸ਼ਾਹਿਤ ਕਰ ਰਹੀਆਂ ਹਨ। ਕਲਾਇੰਟ ਨਾਲ ਮੀਟਿੰਗ ਅਤੇ ਹੋਰ ਜਾਣਕਾਰੀਆਂ ਦੇ ਅਦਾਨ-ਪ੍ਰਦਾਨ ਲਈ ਇਹ ਕੰਪਨੀਆਂ ਵੀਡੀਓ ਅਤੇ ਫੋਨ ਕਾਲ ਦਾ ਸਹਾਰਾ ਲੈ ਰਹੀਆਂ ਹਨ। ਅਜਿਹੇ ’ਚ ਫੋਨ ਕਾਲਸ ਦੀ ਗਿਣਤੀ ’ਚ ਵੀ ਵਾਧਾ ਹੋਇਆ ਹੈ।