ਓਂਟਾਰੀਓ 'ਚ 146 ਦਿਨਾਂ 'ਚ ਪਹਿਲੀ ਵਾਰ ਘਟੀ ਕੋਰੋਨਾ ਪੀੜਤਾਂ ਦੀ ਗਿਣਤੀ

08/12/2020 9:51:55 AM

ਟੋਰਾਂਟੋ- ਓਂਟਾਰੀਓ ਵਿਚ 18 ਮਾਰਚ ਤੋਂ ਬਾਅਦ ਪਹਿਲੀ ਵਾਰ ਕੋਰੋਨਾ ਵਾਇਰਸ ਦੇ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ। ਲਗਭਗ 146 ਦਿਨਾਂ ਬਾਅਦ ਸੂਬੇ ਵਿਚ ਪਹਿਲੀ ਵਾਰ ਮੰਗਲਵਾਰ ਨੂੰ ਕੋਰੋਨਾ ਦੇ 33 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਸੂਬੇ ਵਿਚ ਕੁੱਲ ਪੀੜਤਾਂ ਦੀ ਗਿਣਤੀ 40,194 ਹੋ ਗਈ ਹੈ। ਰਾਹਤ ਦੀ ਖਬਰ ਇਹ ਵੀ ਹੈ ਕਿ ਇਸ ਦੌਰਾਨ ਕੋਰੋਨਾ ਕਾਰਨ ਕੋਈ ਨਵੀਂ ਮੌਤ ਦਰਜ ਨਹੀਂ ਕੀਤੀ ਗਈ। ਇਸ ਦੌਰਾਨ 75 ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ। ਓਂਟਾਰੀਓ ਵਿਚ ਲਗਭਗ 90 ਫੀਸਦੀ ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। 


ਇਸ ਸਮੇਂ 60 ਮਰੀਜ਼ਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 21 ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ। 12 ਮਰੀਜ਼ਾਂ ਦੀ ਹਾਲਤ ਵਧੇਰੇ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਸੂਬੇ ਵਿਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ 'ਚੋਂ ਵਧੇਰੇ ਲੋਕ 70 ਸਾਲ ਤੋਂ ਵੱਧ ਉਮਰ ਦੇ ਸਨ। ਰਿਪੋਰਟ ਮੁਤਾਬਕ ਕੋਰੋਨਾ ਕਾਰਨ ਮਾਰੇ ਗਏ 11 ਲੋਕਾਂ ਦੀ ਉਮਰ 20 ਤੋਂ 39 ਸਾਲ , 120 ਲੋਕਾਂ ਦੀ 40 ਤੋਂ 59 ਸਾਲ ਤੇ 746 ਲੋਕਾਂ ਦੀ ਉਮਰ 60 ਤੋਂ 79 ਸਾਲ ਸੀ। 


ਮੰਗਲਵਾਰ ਨੂੰ ਜਿਹੜੇ ਲੋਕ ਕੋਰੋਨਾ ਦੀ ਲਪੇਟ ਵਿਚ ਆਏ ਉਨ੍ਹਾਂ ਵਿਚੋਂ 72 ਫੀਸਦੀ ਦੀ ਉਮਰ 40 ਸਾਲ ਤੋਂ ਘੱਟ ਸੀ। 60 ਸਾਲ ਤੋਂ ਘੱਟ ਉਮਰ ਵਾਲੇ 9 ਲੋਕ ਸਨ। 

Lalita Mam

This news is Content Editor Lalita Mam