ਕੋਰੋਨਾਵਾਇਰਸ : ਨਰਸ ਨੇ ਬੇਟੀ ਨੂੰ ਹਵਾ 'ਚ ਪਾਈ ਜੱਫੀ, ਹੰਝੂ ਕਢਾ ਦੇਵੇਗੀ ਵੀਡੀਓ

02/09/2020 9:36:15 PM

ਬੀਜਿੰਗ (ਅਨਸ)- ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਤੇਜ਼ੀ ਨਾਲ ਫੈਲ ਰਿਹਾ ਹੈ। ਖਤਰਨਾਕ ਵਾਇਰਸ ਦੀ ਲਪੇਟ 'ਚ ਆਉਣ ਨਾਲ ਹੁਣ ਤੱਕ 800 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ 'ਚ ਕੋਰੋਨਾਵਾਇਰਸ ਦੇ ਰੋਗੀਆਂ ਦਾ ਇਲਾਜ ਕਰ ਰਹੀ ਇਕ ਨਰਸ ਅਤੇ ਉਸ ਦੀ ਧੀ ਦੇ ਮਿਲਨ ਦੀ ਭਾਵੁਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਚੀਨ ਦੇ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਮੁਤਾਬਕ ਇਹ ਨਰਸ ਹੇਨਾਨ ਸੂਬੇ ਦੇ ਇਕ ਹਸਪਤਾਲ ਵਿਚ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਨਰਸ ਨਾਲ ਉਸ ਦੀ ਛੋਟੀ ਬੱਚੀ ਮਿਲਣ ਆਈ ਹੈ।

ਬੱਚੀ ਰੋ ਰਹੀ ਹੈ, ਪਰ ਮਾਸਕ ਅਤੇ ਓਵਰਕੋਟ ਪਹਿਨੇ ਨਰਸ ਆਪਣੀ ਧੀ ਨਾਲ ਦੂਰੋਂ ਹੀ ਗੱਲ ਕਰਦੀ ਹੈ। ਉਹ ਹਵਾ ਵਿਚ ਹੀ ਆਪਣੀ ਧੀ ਨੂੰ ਗਲੇ ਲਗਾਉਂਦੀ ਹੈ। ਰੋਂਦੇ ਹੋਏ ਉਸ ਦੀ ਧੀ ਪੁੱਛਦੀ ਹੈ ਕਿ ਉਹ ਕਦੋਂ ਘਰ ਆਵੇਗੀ ਤਾਂ ਉਹ ਕਹਿੰਦੀ ਹੈ ਕਿ ਉਹ ਇਕ ਰਾਕਸ਼ਸ ਨਾਲ ਲੜ ਰਹੀ ਹੈ ਅਤੇ ਜਦੋਂ ਉਸ ਨੂੰ ਹਰਾ ਦੇਵੇਗੀ ਤਾਂ ਉਹ ਘਰ ਪਰਤੇਗੀ। ਧੀ ਮਾਂ ਨੂੰ ਕਹਿੰਦੀ ਹੈ ਕਿ ਉਸ ਨੂੰ ਉਸ ਦੀ ਬਹੁਤ ਆਉਂਦੀ ਹੈ। ਇਸ 'ਤੇ ਨਰਸ ਵੀ ਧੀ ਨੂੰ ਕਹਿੰਦੀ ਹੈ ਕਿ ਉਸ ਨੂੰ ਵੀ ਉਸ ਦੀ ਬਹੁਤ ਯਾਦ ਆਉਂਦੀ ਹੈ। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਵੇਖ ਚੁੱਕੇ ਹਨ ਅਤੇ ਲੋਕ ਬਹੁਤ ਹੀ ਭਾਵੁਕ ਪ੍ਰਤੀਕਿਰਿਆ ਦੇ ਰਹੇ ਹਨ। ਨਰਸ ਦੀ ਤਾਰੀਫ ਕੀਤੀ ਜਾ ਰਹੀ ਹੈ।

ਕੋਰੋਨਾਵਾਇਰਸ ਨੇ ਪਾਰ ਕੀਤਾ ਸਾਰਸ ਦਾ ਰਿਕਾਰਡ
ਮਹਾਮਾਰੀ ਦਾ ਰੂਪ ਲੈਂਦੇ ਜਾ ਰਹੇ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 810 ਹੋ ਗਈ ਹੈ, ਜਦੋਂ ਕਿ 37 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨਾਲ ਪੀੜਤ ਪਾਏ ਗਏ ਹਨ। ਇਹ ਅੰਕੜਾ 2002 -03 ਵਿਚ ਸਾਰਸ ਨਾਮਕ ਬੀਮਾਰੀ ਨਾਲ ਹੋਈ 774 ਲੋਕਾਂ ਦੀ ਮੌਤ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ।

ਵਾਇਰਸ ਨਾਲ ਇਕ ਦਿਨ ਵਿਚ 86 ਮੌਤਾਂ
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਮੁਤਾਬਕ ਸ਼ਨੀਵਾਰ ਨੂੰ ਕੋਰੋਨਾਵਾਇਰਸ ਨਾਲ ਇਕ ਦਿਨ ਵਿਚ ਹੀ 86 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿਚ ਸਭ ਤੋਂ ਜ਼ਿਆਦਾ ਵੁਹਾਨ ਵਿਚ 81 ਲੋਕ ਸ਼ਾਮਲ ਹੈ। ਜਦੋਂ ਕਿ 3399 ਨਵੇਂ ਮਾਮਲੇ ਸਾਹਮਣੇ ਆਏ ਹਨ। ਕਮਿਸ਼ਨ ਮੁਤਾਬਕ ਪੀੜਤਾਂ ਵਿਚ 6 ਹਜ਼ਾਰ ਮਰੀਜ਼ਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ।


Sunny Mehra

Content Editor

Related News