ਕੋਰੋਨਾ ਦੇ ਇਲਾਜ ''ਚ ਕਾਰਗਰ ਸਿੱਧ ਹੋ ਸਕਦੈ ਨਾਈਟ੍ਰਿਕ ਆਕਸਾਈਡ

10/04/2020 5:40:19 PM

ਸਵੀਡਨ- ਕੋਰੋਨਾ ਵਾਇਰਸ ਤੋਂ ਬਚਾਅ ਲਈ ਸੋਧਕਰਤਾਵਾਂ ਨੇ ਨਵੇਂ ਅਧਿਐਨ ਵਿਚ ਪਾਇਆ ਹੈ ਕਿ ਸਾਲ 2003 'ਚ ਸਾਰਸ ਮਹਾਮਾਰੀ ਸਮੇਂ ਜਿਨ੍ਹਾਂ ਤਰੀਕਿਆਂ ਨਾਲ ਉਸ ਨੂੰ ਕੰਟਰੋਲ ਕੀਤਾ ਗਿਆ ਸੀ, ਉਸੇ ਨਾਲ ਕੋਰੋਨਾ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਜਨਰਲ ਰੇਡਾਕਸ ਬਾਓਲਾਜੀ 'ਚ ਪ੍ਰਕਾਸ਼ਿਤ ਇਕ ਖੋਜ ਮੁਤਾਬਕ ਨਾਈਟ੍ਰਿਕ ਆਕਸਾਈਡ ਐਂਟੀਵਾਇਰਲ ਗੁਣਾਂ ਵਾਲਾ ਇਕ ਯੋਗਿਕ ਹੈ ਜੋ ਸਰੀਰ 'ਚ ਹੀ ਬਣਦਾ ਹੈ।
ਖੋਜ ਦੇ ਲੇਖਕ ਤੇ ਸਵੀਡਨ 'ਚ ਉਪਸਾਲਾ ਯੂਨੀਵਰਸਿਟੀ ਦੇ ਵਿਗਿਆਨੀ ਏਕੇ ਲੂੰਡਕਵਿਸਟ ਨੇ ਕਿਹਾ 'ਸਾਡੀ ਜਾਣਕਾਰੀ 'ਚ ਨਾਈਟ੍ਰਿਕ ਆਕਸਾਈਡ ਇਕਮਾਤਰ ਪਦਾਰਥ ਹੈ, ਜੋ ਹੁਣ ਤਕ ਸਾਰਸ-ਕੋਵ-2 'ਤੇ ਸਿੱਧਾ ਪ੍ਰਭਾਵ ਪਾਉਂਦਾ ਹੈ।' ਇਹ ਗੱਲ ਵੱਖ ਹੈ ਕਿ ਹੁਣ ਤਕ ਕੋਵਿਡ-19 ਲਈ ਕੋਈ ਪ੍ਰਭਾਵੀ ਇਲਾਜ ਨਹੀਂ ਮਿਲ ਸਕਿਆ ਹੈ। ਇਸ ਲਈ ਟਰਾਇਲ ਕੀਤੇ ਗਏ ਇਲਾਜਾਂ ਦਾ ਮੁੱਖ ਜ਼ੋਰ ਲੱਛਣਾਂ ਤੋਂ ਰਾਹਤ ਦੇਣ 'ਤੇ ਹੈ।
ਖੋਜਕਰਤਾਵਾਂ ਦਾ ਦਾਅਵਾ ਹੈ ਕਿ ਹਸਪਤਾਲਾਂ 'ਤੇ ਵੱਧ ਰਹੇ ਮਰੀਜ਼ਾਂ ਨੂੰ ਬੋਝ ਤੇ ਮੌਤ ਦਰ ਨੂੰ ਨਾਈਟ੍ਰਿਕ ਆਕਸਾਈਡ ਦੇ ਇਸਤੇਮਾਲ ਨਾਲੋਂ ਘੱਟ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਸਾਬਤ ਕਰਨਾ ਸੰਭਵ ਨਹੀਂ ਹੈ ਕਿ ਕਿਹੜੇ ਇਲਾਜ ਨੇ ਵਾਇਰਸ ਦੇ ਪਿੱਛੇ ਅਸਲੀ ਵਾਇਰਸ ਨੂੰ ਪ੍ਰਭਾਵਿਤ ਕੀਤਾ ਹੈ। ਨਾਈਟ੍ਰਿਕ ਆਕਸਾਈਡ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਕੰਟਰੋਲ ਕਰਨ 'ਚ ਇਕ ਹਾਰਮੋਨਜ਼ ਦੀ ਤਰ੍ਹਾਂ ਕੰਮ ਕਰਦਾ ਹੈ। ਉਦਾਹਰਣ ਲਈ ਇਹ ਖੂਨ ਦੀਆਂ ਨਾੜੀਆਂ 'ਚ ਤਣਾਅ ਤੇ ਅੰਗਾਂ 'ਚ ਖੂਨ ਦੇ ਸੰਚਾਰ ਨੂੰ ਕੰਟਰੋਲ ਕਰਦਾ ਹੈ। ਫੇਫੜਿਆਂ ਦੇ ਅਚਾਨਕ ਕੰਮ ਕਰਨਾ ਬੰਦ ਕਰ ਦੇਣ ਦੀ ਸਥਿਤੀ 'ਚ ਇਸ ਦਾ ਇਸਤੇਮਾਲ ਖੂਨ 'ਚ ਆਕਸੀਜਨ ਵਧਾਉਣ ਲਈ ਵੀ ਕੀਤਾ ਜਾ ਸਕਦਾ ਹੈ। 

Lalita Mam

This news is Content Editor Lalita Mam