ਕੋਰੋਨਾ ਵਾਇਰਸ ਨਾਲ ਪੀੜਤ ਮਾਂ ਨੇ ਦਿੱਤਾ ਸਿਹਤਮੰਦ ਬੱਚੇ ਨੂੰ ਜਨਮ, ਲੋਕਾਂ ਨੇ ਜਤਾਈ ਖੁਸ਼ੀ

02/11/2020 3:08:50 PM

ਬੀਜਿੰਗ— ਕੋਰਨਾ ਵਾਇਰਸ ਦਾ ਨਾਂ ਸੁਣਦੇ ਹੀ ਹਰ ਕੋਈ ਡਰ ਜਾਂਦਾ ਹੈ ਤੇ ਵਾਇਰਸ ਦੀ ਲਪੇਟ 'ਚ ਆਏ ਵਿਅਕਤੀ ਤੋਂ ਦੂਰੀ ਬਣਾਉਣਾ ਰੱਖਣਾ ਚਾਹੁੰਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਵਾਇਰਸ ਨਾਲ ਪੀੜਤ ਮਾਂ ਨੇ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ। ਚੀਨ ਦੇ ਝੇਜਿਯਾਂਗ 'ਚ ਬੱਚੇ ਨੇ ਜਨਮ ਲਿਆ, ਜਿਸ ਦੇ ਬਾਅਦ ਉੱਥੇ ਖੁਸ਼ੀ ਦੀ ਲਹਿਰ ਦੌੜ ਗਈ। ਬੱਚੇ ਦਾ ਭਾਰ 2,730 ਗ੍ਰਾਮ ਦੱਸਿਆ ਜਾ ਰਿਹਾ ਹੈ।

ਲੋਕ ਟਵਿੱਟਰ 'ਤੇ ਵਧਾਈਆਂ ਦੇ ਰਹੇ ਹਨ। ਚੀਨੀ ਮੀਡੀਆ ਨੇ ਇਸ ਬੱਚੇ ਨੂੰ 'ਲੱਕੀ ਬੇਬੀ' ਦਾ ਨਾਂ ਦਿੱਤਾ ਹੈ। ਕੋਰੋਨਾ ਵਾਇਰਸ ਨਾਲ ਲੜ ਰਹੀ ਇਸ ਮਾਂ ਨੂੰ ਲੋਕਾਂ ਨੇ ਵਧਾਈ ਦਿੱਤੀ ਤੇ ਉਸ ਦੀ ਸਿਫਤ ਵੀ ਕੀਤੀ।
ਜਾਣਕਾਰੀ ਮੁਤਾਬਕ ਬੱਚੇ ਦੇ ਜਨਮ ਮਗਰੋਂ ਜਦ ਉਸ ਦੀ ਜਾਂਚ ਕੀਤੀ ਗਈ ਤਾਂ ਰਿਪੋਰਟ ਨੈਗੇਟਿਵ ਆਈ। ਫਿਲਹਾਲ ਉਸ ਨੂੰ ਨਿਗਰਾਨੀ 'ਚ ਰੱਖਿਆ ਜਾ ਰਿਹਾ ਹੈ। ਹਾਂਗਝੋਊ 'ਚ ਝੇਜਿਯਾਂਗ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਚਿਲਡਰਨ ਹਸਪਤਾਲ 'ਚ ਉਸ ਦੀ ਫਿਰ ਤੋਂ ਜਾਂਚ ਕੀਤੀ ਜਾਵੇਗੀ। ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਸ਼ਲ ਮੀਡੀਆ ਯੂਜ਼ਰਜ਼ ਨੇ ਉਸ ਲਈ ਲਿਖਿਆ,''ਆਸ ਕਰਦੇ ਹਾਂ ਕਿ ਇਹ ਇਸੇ ਤਰ੍ਹਾਂ ਰਹੇਗਾ।''