ਲੈਟਿਨ ਅਮਰੀਕਾ ''ਚ ਕੋਰੋਨਾਵਾਇਰਸ ਦੀ ਦਸਤਕ, ਦਹਿਸ਼ਤ ''ਚ ਲੋਕ

02/26/2020 9:03:09 PM

ਬ੍ਰਾਸਿਲਾ - ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਹੋਲੀ-ਹੋਲੀ ਜਿਥੇ ਆਪਣੀ ਲਪੇਟ ਵਿਚ ਲੈ ਰਿਹਾ ਹੈ, ਉਥੇ ਹੀ ਬੁੱਧਵਾਰ ਨੂੰ ਲੈਟਿਨ ਅਮਰੀਕਾ ਦੇ ਦੇਸ਼ ਬ੍ਰਾਜ਼ੀਲ ਵਿਚ ਕੋਰੋਨਾਵਾਇਰਸ ਤੋਂ ਪੀਡ਼ਤ ਪਹਿਲੇ ਮਰੀਜ਼ ਦੀ ਪੁਸ਼ਟੀ ਹੋਈ ਹੈ। ਨਿਊਜ਼ ਏਜੰਸੀ ਰਿਊਟਰਸ ਮੁਤਾਬਕ, ਪੀਡ਼ਤ ਵਿਅਕਤੀ (61) ਇਟਲੀ ਤੋਂ ਵਾਪਸ ਤੋਂ ਆਇਆ ਸੀ। ਉਸ ਦਾ ਹੁਣ ਸਾਓ ਪਾਓਲੋ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਕੋਰੋਨਾਵਾਇਰਸ ਦੀ ਪਹਿਲੇ ਪੀਡ਼ਤ ਦੀ ਜਾਣਕਾਰੀ ਮਿਲਣ 'ਤੇ ਪੂਰੇ ਦੇਸ਼ (ਬ੍ਰਾਜ਼ੀਲ) ਵਿਚ ਲੋਕਾਂ ਵਿਚ ਦਹਿਸ਼ਤ ਮਚ ਗਈ ਹੈ। ਦੱਸ ਦਈਏ ਕਿ ਇਟਲੀ ਵਿਚ ਕੋਰੋਨਾਵਾਇਰਸ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 350 ਲੋਕ ਪੀਡ਼ਤ ਇਸ ਤੋਂ ਪ੍ਰਭਾਵਿਤ ਹਨ। ਉਥੇ ਹੀ ਚੀਨ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 2700 ਲੋਕਾਂ ਦੀ ਮੌਤ ਅਤੇ ਕਰੀਬ 70 ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹਨ।

Khushdeep Jassi

This news is Content Editor Khushdeep Jassi