ਬ੍ਰਾਜ਼ੀਲ ''ਚ ਕੋਰੋਨਾਵਾਇਰਸ ਕਾਰਨ 1,924 ਲੋਕਾਂ ਦੀ ਮੌਤ, 30,425 ਇਨਫੈਕਟਡ

04/17/2020 6:52:50 PM

ਬ੍ਰਾਸੀਲੀਆ- ਬ੍ਰਾਜ਼ੀਲ ਵਿਚ ਕੋਰੋਨਾਵਾਇਰ ਮਹਾਮਾਰੀ ਕਾਰਣ 188 ਲੋਕਾਂ ਦੀ ਮੌਤ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 1924 ਹੋ ਗਈ ਹੈ ਤੇ 2015 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 30,425 ਹੋ ਗਈ ਹੈ।

ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ 188 ਲੋਕਾਂ ਦੀ ਮੌਤ ਹੋਣ ਨਾਲ ਇਸ ਮਹਾਮਾਰੀ ਕਾਰਣ ਮਰਨ ਵਾਲਿਆਣਂ ਦੀ ਗਿਣਤੀ ਵਧ ਕੇ 1,924 ਹੋ ਗਈ ਹੈ। ਇਸ ਤੋਂ ਪਹਿਲਾਂ ਇਹ 1,736 ਸੀ। ਉਹਨਾਂ ਨੇ ਦੱਸਿਆ ਕਿ ਮਹਾਮਾਰੀ ਦੇ ਕਹਿਰ ਕਾਰਣ ਸਭ ਤੋਂ ਵਧੇਰੇ ਪ੍ਰਭਾਵਿਤ ਸਾਓ ਪਾਓਲੋ ਸੂਬੇ ਵਿਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ 11,568 ਹੈ, ਇਸ ਤੋਂ ਬਾਅਦ ਰਿਓ ਡੀ ਜੇਨੇਰੀਓ ਸੂਬੇ ਵਿਚ 3,944, ਸੇਰਾ ਵਿਚ 2,386, ਅਮੇਜ਼ਨ ਵਿਚ 1,719 ਤੇ ਪਨਾਮਬੁਰਕੋ ਵਿਚ 1,683 ਮਾਮਲੇ ਸਾਹਮਣੇ ਆਏ ਹਨ। ਨਵੇਂ ਅੰਕੜੇ ਜਾਰੀ ਹੋਣ ਦੇ ਕੁਝ ਦੇਰ ਬਾਅਦ ਸਿਹਤ ਮੰਤਰੀ ਲੁਈਸ ਹੇਨਰਿਕ ਮੈਂਡੇਟਾ ਨੇ ਐਲਾਨ ਕੀਤਾ ਕਿ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਲਾਕਡਾਊਨ ਹਟਾਉਣ ਦੇ ਉਪਾਅ ਤੇ ਅਰਥਵਿਵਸਥਾ ਨੂੰ ਮੁੜ ਸਰਗਰਮ ਕਰਨ ਵਿਚ ਮਤਭੇਦਾਂ ਕਾਰਣ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ।

Baljit Singh

This news is Content Editor Baljit Singh