ਮੌਤਾਂ ਦੇ ਦਰਦ ਨਾਲ਼ ਕੰਬਿਆ ਇਟਲੀ, ਇਕ ਦਿਨ 'ਚ 475 ਦੀ ਮੌਤ

03/19/2020 3:34:23 PM

ਮਿਲਾਨ, (ਸਾਬੀ ਚੀਨੀਆ/ ਕੈਂਥ)— ਕੋਰੋਨਾ ਵਾਇਰਸ ਕਾਰਨ ਇਟਲੀ 'ਚ ਇਕੋ ਦਿਨ 475 ਮੌਤਾਂ ਹੋਈਆਂ ਹਨ। ਇਸ ਖਬਰ ਨੇ ਇਟਲੀ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੋਕਾਂ ਦੇ ਦਿਲਾਂ ਵਿੱਚ ਮੌਤ ਦੀ ਦਹਿਸ਼ਤ ਦਾ ਅੰਦਾਜ਼ਾ ਮੱਥੇ 'ਤੇ ਵੇਖਿਆ ਜਾ ਸਕਦਾ ਹੈ। ਦੇਰ ਰਾਤ ਜਾਰੀ ਅੰਕੜਿਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਤਕਰੀਬਨ 3000 ਹੋ ਚੁੱਕੀ ਹੈ ਅਤੇ 35,700 ਮਰੀਜ਼ ਮੌਤ ਨਾਲ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। ਇਕ ਦਿਨ ਵਿਚ ਹੋਈਆਂ ਰਿਕਾਰਡ 475 ਮੌਤਾਂ ਨੇ ਚਿੜੀ ਜਿੱਡੇ ਦੇਸ਼ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਵਿਦੇਸ਼ ਮੰਤਰੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਚੀਨ ਤੋਂ ਡਾਕਟਰਾਂ ਦੀ ਇਕ ਹੋਰ ਸ਼ਪੈਸ਼ਲ ਟੀਮ ਮਿਲਾਨ ਪੁੱਜ ਚੁੱਕੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਯੂਰਪੀਅਨ ਯੂਨੀਅਨ ਦੇਸ਼ਾਂ ਨੇ ਇਕ-ਦੂਜੇ ਤੋਂਨਾਤਾ ਤੋੜ ਲਿਆ ਹੈ ਅਤੇ ਸਾਰੇ ਦੇ ਸਾਰੇ ਬਾਰਡਰ ਬੰਦ ਹੋ ਚੁੱਕੇ ਹਨ। ਜਿੱਥੇ ਸਰਕਾਰ ਨੂੰ ਹਸਪਤਾਲਾਂ ਵਿੱਚ ਗਿਣਤੀ ਵਧਣ ਕਾਰਨ ਮਰੀਜ਼ਾਂ ਨੂੰ ਸੰਭਾਲਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਅਤਿੰਮ ਸੰਸਕਾਰ ਵੀ ਵੱਡੀ ਚਣੌਤੀ ਬਣ ਚੁੱਕਾ ਹੈ।

ਪਰਿਵਾਰਕ ਮੈਂਬਰਾਂ ਨੂੰ ਦੇਸ਼ ਵਿਚ ਲੱਗੀ ਐਮਰਜੈਂਸੀ ਕਾਰਨ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਵੇਖਣਾ ਨਸੀਬ ਨਹੀਂ ਹੋ ਰਿਹਾ। ਲਾਸ਼ਾਂ ਨੂੰ ਬੈਰਗਾਮੋ ਸ਼ਹਿਰ ਤੋ ਬਹਾਰ ਲਿਜਾਂਦੇ ਮਿਲਟਰੀ ਫੋਰਸ ਦੀਆਂ ਗੱਡੀਆਂ ਨੂੰ ਜਾਂਦੇ ਹੋਏ ਦੇਖਿਆ ਗਿਆ ਹੈ।


Lalita Mam

Content Editor

Related News