ਸਰੀਰ ਦਾ ਇਮਿਊਨ ਸਿਸਟਮ ਹੀ ਕੋਰੋਨਾ ਨੂੰ ਸੈਲਜ਼ ''ਚ ਦਾਖਲ ਹੋਣ ''ਚ ਕਰਦੈ ਮਦਦ : ਸਟੱਡੀ

04/22/2020 3:45:26 PM

ਬੋਸਟਨ-  ਵਾਇਰਲ ਸੰਕਰਮਣ ਖਿਲਾਫ ਮਨੁੱਖੀ ਸਰੀਰ ਦੇ ਮੁੱਖ ਇਮਿਊਨ ਸਿਸਟਮ ਵਿਚੋਂ ਇਕ ਕੋਰੋਨਾ ਵਾਇਰਸ ਨੂੰ ਹੋਰ ਵਧੇਰੇ ਕੋਸ਼ਿਕਾਵਾਂ (ਸੈਲਜ਼) ਨੂੰ ਸੰਕਰਮਿਤ ਕਰਨ ਵਿਚ ਮਦਦ ਕਰ ਸਕਦਾ ਹੈ। ਇਕ ਸਟੱਡੀ ਵਿਚ ਇਹ ਦਾਅਵਾ ਕੀਤਾ ਗਿਆ ਹੈ ਜੋ ਇਹ ਸਮਝਣ ਵਿਚ ਮਦਦ ਕਰ ਸਕਦਾ ਹੈ ਕਿ ਕਿਉਂ ਕੁਝ ਲੋਕ ਹੋਰਾਂ ਦੇ ਮੁਕਾਬਲੇ ਕੋਵਿਡ-19 ਦੀ ਲਪੇਟ ਵਿਚ ਆਉਣ ਦੇ ਲਿਹਾਜ ਨਾਲ ਵਧੇਰੇ ਸੰਵੇਦਨਸ਼ੀਲ ਹਨ।

ਪੱਤ੍ਰਿਕਾ ਸੈੱਲ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਇਕ ਸੈੱਲ ਆਰ. ਐੱਨ. ਏ. ਕ੍ਰਮ ਦੀ ਵਰਤੋਂ ਕੀਤੀ ਹੈ ਜਿਸ ਵਿਚ ਇਹ ਪਛਾਣ ਕੀਤੀ ਗਈ ਹੈ ਕਿ ਕਿਸੇ ਇਕ ਸੈੱਲ ਵਿਚ ਲਗਭਗ 20,000 ਜੀਨਸ ਮੌਜੂਦ ਹੁੰਦੇ ਹਨ ਅਤੇ ਇਸ ਵਿਚ ਪਾਇਆ ਗਿਆ ਹੈ ਕਿ ਮਨੁੱਖੀ ਸਾਹ ਪ੍ਰਣਾਲੀ ਅਤੇ ਅੰਤੜੀਆਂ ਦੀਆਂ ਕੋਸ਼ਿਕਾਵਾਂ ਇਕ ਛੋਟੀ ਗਿਣਤੀ ਵਿਚ ਪ੍ਰੋਟੀਨ ਬਣਾਉਂਦੀਆਂ ਹਨ ਜੋ ਵਾਇਰਸ ਨੂੰ ਮਨੁੱਖੀ ਕੋਸ਼ਿਕਾਵਾਂ ਵਿਚ ਦਾਖਲ ਕਰਨ ਵਿਚ ਮਦਦ ਕਰਦਾ ਹੈ। 

ਅਮਰੀਕਾ ਵਿਚ ਬੋਸਟਨ  ਚਿਲਡਰਨ ਹਸਪਤਾਲ ਦੇ ਅਧਿਐਨ ਦੇ ਸਹਿ-ਲੇਖਕ ਜੋਸ ਓਰਡੋਵਾਸ ਮੋਂਟਾਨਿਸ ਨੇ ਕਿਹਾ," ਅਸੀਂ ਲੱਛਣਾਂ ਦੇ ਆਧਾਰ 'ਤੇ ਹੋਰ ਵਾਇਰਸ ਦਾ ਪਤਾ ਲੱਗਾਇਆ ਤੇ ਨੱਕ ਦੇ ਛੇਕ, ਫੇਫੜਿਆਂ ਅਤੇ ਪੇਟ ਦੀ ਪਰਤ ਵਰਗੀਆਂ ਕੋਸ਼ਿਕਾਵਾਂ ਦਾ ਅਧਿਐਨ ਸ਼ੁਰੂ ਕੀਤਾ।" ਮੌਜੂਦਾ ਅਧਿਐਨ ਵਿਚ ਵਿਗਿਆਨੀਆਂ ਨੇ ਇਹ ਪਾਇਆ ਕਿ ਕੋਸ਼ਿਕਾਵਾਂ ਦਾ ਇਕ ਛੋਟਾ ਜਿਹਾ ਹਿੱਸਾ ਜਾਂ 10 ਫੀਸਦੀ ਤੋਂ ਘੱਟ ਹਿੱਸਾ ਹੀ ਐੱਸ. ਸੀ. ਈ. 2 (ACE2) ਅਤੇ ਟੀ. ਐੱਮ. ਪੀ. ਆਰ. ਐੱਸ. ਐੱਸ.2 (TMPRSS2.)ਰਿਸੈਪਟਰ ਬਣਾਉਂਦੇ ਹਨ ਜੋ ਵਾਇਰਸ ਨੂੰ ਸਰੀਰ ਵਿਚ ਮਨੁੱਖੀ ਕੋਸ਼ਿਕਾਵਾਂ ਨੂੰ ਦਾਖਲ ਹੋਣ ਵਿਚ ਮਦਦ ਕਰਦੇ ਹਨ।
 


Sanjeev

Content Editor

Related News