ਕੋਰੋਨਾਵਾਇਰਸ ਅਟੈਕ ਤੋਂ ਬਾਅਦ ਅਜਿਹੀ ਹੋ ਜਾਂਦੀ ਹੈ ਫੇਫੜਿਆਂ ਦੀ ਹਾਲਤ (ਤਸਵੀਰਾਂ)

02/13/2020 9:10:35 PM

ਬੀਜਿੰਗ- ਜਾਨਲੇਵਾ ਕੋਰੋਨਾਵਾਇਰਸ ਦੀ ਦਹਿਸ਼ਤ ਵਿਚ ਪੂਰੀ ਦੁਨੀਆ ਤੱਕ ਪਹੁੰਚ ਚੁੱਕੀ ਹੈ। ਹੁਣ ਤੱਕ ਸਿਰਫ ਚੀਨ ਵਿਚ ਹੀ ਮੌਤਾਂ ਦਾ ਅੰਕੜਾ 1300 ਪਾਰ ਕਰ ਗਿਆ ਹੈ। ਪੂਰੀ ਦੁਨੀਆ ਵਿਚ 48 ਹਜ਼ਾਰ ਤੋਂ ਵਧੇਰੇ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸੇ ਵਿਚਾਲੇ ਇਨਫੈਕਟਡ ਲੋਕਾਂ ਦੇ ਫੇਫੜਿਆਂ ਦੀਆਂ ਕੁਝ ਐਕਸ-ਰੇ ਤਸਵੀਰਾਂ ਸਾਹਮਣੇ ਆਈਆਂ ਹਨ।

ਦਰਅਸਲ ਚੀਨ ਦੇ ਲੰਝਾਓ ਸਥਿਤ ਇਕ ਹਸਪਤਾਲ ਵਿਚ ਕੋਰੋਨਾਵਾਇਰਸ ਨਾਲ ਪੀੜਤ ਇਕ ਮਰੀਜ਼ ਦੀ ਛਾਤੀ ਦਾ ਐਕਸ-ਰੇ ਕੀਤਾ ਗਿਆ। ਇਸ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ। ਉਹਨਾਂ ਨੇ ਦੇਖਿਆ ਕਿ ਮਰੀਜ਼ ਵਿਚ ਸਾਰਸ ਵਾਂਗ ਹੀ ਕੋਰੋਨਾਵਾਇਰਸ ਦੇ ਵੀ ਲੱਛਣ ਦਿਖਾਈ ਦਿੱਤੇ ਹਨ।

ਜਨਰਲ ਆਫ ਰੇਡੀਓਲਾਜੀ ਦੇ ਮੁਤਾਬਕ ਡਾਕਟਰਾਂ ਵਲੋਂ ਦਿਖਾਈ ਐਕਸ-ਰੇ ਰਿਪੋਰਟ ਵਿਚ ਫੇਫੜਿਆਂ ਦੇ ਹੇਠਲੇ ਹਿੱਸੇ ਵਿਚ ਕੁਝ ਦਾਗ ਨਜ਼ਰ ਆਏ। ਡਾਕਟਰਾਂ ਨੇ ਇਸ ਨੂੰ ਗ੍ਰਾਊਂਡ ਸਲਾਸ ਓਪਸਿਟੀ ਦੱਸਿਆ ਹੈ। ਰੇਡੀਓਲਾਜਿਸਟ ਨੇ ਦੱਸਿਆ ਕਿ ਜਦੋਂ ਉਹਨਾਂ ਧੱਬਿਆਂ ਨੂੰ ਜ਼ੂਮ ਕਰਕੇ ਦੇਖਿਆ ਗਿਆ ਤਾਂ ਉਹ ਕਿਸੇ ਸ਼ੀਸ਼ੇ ਦੇ ਟੁਕੜੇ ਵਾਂਹ ਨਜ਼ਰ ਆਏ। ਇਹ ਸਾਬਿਤ ਕਰਦਾ ਹੈ ਕਿ ਉਥੇ ਕੋਈ ਤਰਲ ਪਦਾਰਥ ਇਕੱਠਾ ਹੋ ਗਿਆ ਹੈ।

ਰਿਪੋਰਟ ਵਿਚ ਇਕ ਹੈਰਾਨ ਕਰਨ ਵਾਲੀ ਗੱਲ ਵੀ ਸਾਹਮਣੇ ਆਈ ਕਿ ਚਾਹੇ ਦੀ ਨਿਮੋਨੀਆ ਤੇ ਕੋਰੋਨਾਵਾਇਰਸ ਦੇ ਲੱਛਣ ਇਕੋ ਜਿਹੇ ਦਿਖਦੇ ਹੋਣ ਪਰ ਨਿਮੋਨੀਆ ਦੀ ਤੁਲਨਾ ਵਿਚ ਕੋਰੋਨਾਵਾਇਰਸ ਬੇਹੱਦ ਤੇਜ਼ੀ ਨਾਲ ਫੈਲਦਾ ਹੈ ਤੇ ਇਸ 'ਤੇ ਐਂਟੀਬਾਇਓਟਿਕ ਵੀ ਬੇਅਸਰ ਸਾਬਿਤ ਹੋ ਰਹੀ ਹੈ।

Baljit Singh

This news is Content Editor Baljit Singh