ਕੋਰੋਨਾਵਾਇਰਸ ਦਾ ਕਹਿਰ ਜਾਰੀ, ਵੁਹਾਨ ''ਚ ਟਰਾਂਸਪੋਰਟ ਸੇਵਾਵਾਂ ਠੱਪ

01/23/2020 2:25:05 AM

ਮਾਸਕੋ (ਸਪੁਤਨਿਕ) - ਚੀਨੀ ਸ਼ਹਿਰ ਵੁਹਾਨ ਜਿਥੇ ਨਵਾਂ ਕੋਰੋਨਾਵਾਇਰਸ ਸ਼ੁਰੂ ਹੋਇਆ ਹੈ, ਅਤੇ ਇਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੋਂ ਦੇ ਸਥਾਨਕ ਨਿਵਾਸੀਆਂ 'ਤੇ ਵਾਇਰਸ ਫੈਲਣ ਤੋਂ ਰੋਕਣ ਲਈ ਸ਼ਹਿਰ ਛੱਡਣ' ਤੇ ਅਸਥਾਈ ਤੌਰ 'ਤੇ ਸਰਕਾਰ ਵਲੋਂ ਰੋਕ ਲਗਾ ਦਿੱਤੀ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਵਲੋਂ ਆਪਣੀਆਂ ਵੈਬਸਾਈਟਾਂ 'ਤੇ ਨਸ਼ਰ ਕੀਤੀ ਗਈ ਹੈ।ਸਥਾਨਕ ਸਿਹਤ ਅਧਿਕਾਰੀਆਂ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ।ਗਲੋਬਲ ਟਾਈਮਜ਼ ਅਖਬਾਰ ਨੇ ਖਬਰ ਦਿੱਤੀ ਹੈ ਕਿ ਬੱਸਾਂ ਅਤੇ ਸਬਵੇਅ ਬੰਦ ਕਰ ਦਿੱਤਾ ਜਾਵੇਗਾ ਅਤੇ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਦੀ ਯਾਤਰਾ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਬੰਦ ਕਰ ਦਿੱਤੀ ਜਾਵੇਗੀ।

ਪਹਿਲਾਂ ਅਣਪਛਾਤੇ ਨਮੂਨੀਆ ਦਾ ਕਹਿਰ ਦਸੰਬਰ ਦੇ ਅਖੀਰ ਵਿੱਚ ਵੁਹਾਨ ਵਿੱਚ ਦਰਜ ਹੋਇਆ ਸੀ, ਬਾਅਦ ਵਿੱਚ ਇੱਕ ਨਵੀਂ ਕਿਸਮ ਦੇ ਕੋਰੋਨਾਵਾਇਰਸ ਵਜੋਂ ਪਛਾਣਿਆ ਗਿਆ। ਮੀਡੀਆ ਵਿੱਚ ਆਈਆਂ ਰਿਪੋਰਟਾਂ ਅਨੁਸਾਰ ਇਸ ਇਨਫੈਕਸ਼ਨ ਨਾਲ ਪੀੜਤਾਂ ਵਿਚ ਗੰਭੀਰ ਸਾਹ ਦੀਆਂ ਬਿਮਾਰੀਆਂ ਦੇ ਲੱਛਣ ਦਿਖਾਉਂਦੇ ਹਨ। ਵੂਹਾਨ ਕੋਰੋਨਾਵਾਇਰਸ ਕਾਰਨ ਥਾਈਲੈਂਡ, ਜਾਪਾਨ, ਦੱਖਣੀ ਕੋਰੀਆ, ਸੰਯੁਕਤ ਰਾਜ ਅਤੇ ਮਕਾਉ ਵਿਚ ਵੀ ਕਈ ਕੇਸ ਸਾਹਮਣੇ ਆਏ ਹਨ। ਚੀਨੀ ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਵਾਇਰਸ ਖੰਘ ਜਾਂ ਛਿੱਕ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਗਿਆ ਸੀ। ਇਸ ਤੋਂ ਬਾਅਦ ਸਰਕਾਰਾਂ ਵਿਚਕਾਰ ਚਿੰਤਾਵਾਂ ਹੋਰ ਵਧ ਗਈਆਂ ਜਿਸ ਕਾਰਨ ਵੁਹਾਨ ਸ਼ਹਿਰ ਤੋਂ ਕੋਰੋਨਵਾਇਰਸ ਇਕ ਮਹਾਂਮਾਰੀ ਵਿਚ ਬਦਲ ਸਕਦਾ ਹੈ। ਹੁਵੇਈ ਸੂਬੇ ਦੀ ਰਾਜਧਾਨੀ ਵੁਹਾਨ ਵਿੱਚ 11 ਮਿਲੀਅਨ ਤੋਂ ਜ਼ਿਆਦਾ ਲੋਕ ਰਹਿ ਰਹੇ ਹਨ।
 

Sunny Mehra

This news is Content Editor Sunny Mehra