ਗਾਜ਼ਾ ''ਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਤੇ 35 ਨਵੇਂ ਮਾਮਲੇ ਆਏ ਸਾਹਮਣੇ

05/24/2020 12:49:10 AM

ਗਾਜ਼ਾ - ਗਾਜ਼ਾ ਵਿਚ ਸ਼ਨੀਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਫਲਸਤੀਨੀ ਇੰਕਲੇਵ ਵਿਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਹੋਣ ਦੀ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਨੇ ਪੱਤਰਕਾਰਾਂ ਨੂੰ ਈ-ਮੇਲ ਕਰ ਦਿੱਤੇ ਬਿਆਨ ਵਿਚ ਕਿਹਾ ਕਿ ਦੱਖਣੀ ਗਾਜ਼ਾ ਪੱਟੀ ਵਿਚ ਖਾਨ ਯੂਨਿਸ ਜ਼ਿਲੇ ਵਿਚ ਮਿਸ਼ਰ ਦੀ ਸਰਹੱਦ ਕੋਲ ਸਥਿਤ ਹਸਪਤਾਲ ਦੇ ਕੁਆਰੰਟੀਨ ਕੇਂਦਰ ਵਿਚ ਇਕ 77 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਹੈ। ਮਿ੍ਰਤਕ ਦੀ ਪਛਾਣ ਫਦਿਲਾ ਅਬੂ ਰੀਦਾ ਦੇ ਰੂਪ ਵਿਚ ਹੋਈ ਹੈ। ਦੱਸ ਦਈਏ ਕਿ ਉਹ ਪਿਛਲੇ ਹਫਤੇ ਮਿਸ਼ਰ ਤੋਂ ਵਾਪਸ ਪਰਤੀ ਸੀ।

ਅੱਤਵਾਦੀ ਸਮੂਹ ਹਮਾਸ ਦੇ ਅਗਵਾਈ ਗਾਜ਼ਾ ਦੇ ਅਧਿਕਾਰੀਆਂ ਨੇ ਇਸ ਕਿਹਾ ਕਿ ਇਸ ਹਫਤੇ ਕੋਰੋਨਾ ਦੇ 35 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਕੋਰੋਨਾ ਤੋਂ ਪ੍ਰਭਾਵਿਤਾਂ ਮਰੀਜ਼ਾਂ ਦੀ ਗਿਣਤੀ 55 ਹੋ ਗਈ ਹੈ। ਹਮਾਸ ਸੰਚਾਲਿਤ ਗ੍ਰਹਿ ਮੰਤਰਾਲੇ ਦੇ ਬੁਲਾਰੇ ਆਈਡ ਅਲ ਬੂਜ਼ੋਮ ਨੇਗਾਜਾ ਨੇ ਕਿਹਾ ਕਿ ਗਾਜ਼ਾ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿਚ ਕੋਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਗਾਜ਼ਾ ਵਿਚ ਇਸ ਬੀਮਾਰੀ ਨਾਲ ਹੁਣ ਤੱਕ 16 ਮਰੀਜ਼ਾਂ ਠੀਕ ਹੋ ਚੁੱਕੇ ਹਨ।

Khushdeep Jassi

This news is Content Editor Khushdeep Jassi