ਕੋਰੋਨਾ ਦਾ ਪਹਿਲਾ ਦੌਰ ਹੀ ਇੰਨਾ ਘਾਤਕ, ਇਸ ਮਹਾਮਾਰੀ ਦੇ ਰਾਹ ਤੁਰਿਆ ਤਾਂ ਮਚੇਗੀ ਤਬਾਹੀ

04/08/2020 2:49:21 PM

ਵਾਸ਼ਿੰਗਟਨ-  ਬੀਤੇ 100 ਸਾਲਾਂ ਵਿਚ ਦੁਨੀਆ ਨੇ ਦੋ ਵੱਡੀਆਂ ਮਹਾਮਾਰੀਆਂ ਸਪੈਨਿਸ਼ ਫਲੂ ਅਤੇ ਸਵਾਈਨ ਫਲੂ ਦੇਖੀਆਂ ਹਨ। ਕੋਰੋਨਾ ਵਾਇਰਸ ਨੂੰ ਵੀ ਇੰਨੀ ਹੀ ਵੱਡੀ ਮਹਾਮਾਰੀ ਮੰਨਿਆ ਜਾ ਰਿਹਾ ਹੈ ਪਰ ਜੇਕਰ ਪਹਿਲੀਆਂ ਦੋ ਬੀਮਾਰੀਆਂ ਨਾਲ ਇਸ ਦੀ ਤੁਲਨਾ ਕੀਤੀ ਜਾਵੇ ਤਾਂ ਕੋਰੋਨਾ ਵਾਇਰਸ ਅਜੇ ਆਪਣੇ ਸ਼ੁਰੂਆਤੀ ਦੌਰ ਵਿਚ ਹੀ ਦਿਖਾਈ ਦੇ ਰਿਹਾ ਹੈ। 

ਸਪੈਨਿਸ਼ ਫਲੂ ਅਤੇ ਸਵਾਈਨ ਫਲੂ ਇਕ ਹੀ ਸਾਲ ਵਿਚ ਤਿੰਨ ਪੜਾਵਾਂ ਵਿਚ ਫੈਲੇ ਯਾਨੀ ਪਹਿਲੇ ਦੀ ਥਾਂ ਦੂਜਾ ਪੜਾਅ ਵਧੇਰੇ ਜਾਨਲੇਵਾ ਸੀ। ਤੀਜਾ ਪੜਾਅ ਪਹਿਲੇ ਦੇ ਮੁਕਾਬਲੇ ਘਾਤਕ ਸੀ ਪਰ ਦੂਜੇ ਪੜਾਅ ਤੋਂ ਥੋੜਾ ਕਮਜ਼ੋਰ ਰਿਹਾ। ਜੇਕਰ ਇਹੀ ਟਰੈਂਡ ਕੋਰੋਨਾ ਵਿਚ ਵੀ ਰਿਹਾ ਤਾਂ ਵਰਤਮਾਨ ਪੜਾਅ ਸਭ ਤੋਂ ਖਤਰਨਾਕ ਹੈ। 100 ਸਾਲਾਂ ਵਿਚ ਫੈਲੀਆਂ ਦੋ ਵੱਡੀਆਂ ਮਹਾਮਾਰੀਆਂ ਦੇ ਟਰੈਂਡ ਦੇ ਆਧਾਰ 'ਤੇ ਕੋਰੋਨਾ ਦੀਆਂ ਸੰਭਾਵਨਾਵਾਂ ਦਾ ਇਕ ਨਿਊਜ਼ ਪੇਪਰ ਨੇ ਅਧਿਐਨ ਕੀਤਾ ਹੈ।

ਸਪੈਨਿਸ਼ ਫਲੂ ਨੇ 5 ਤੋਂ 10 ਕਰੋੜ ਲੋਕਾਂ ਦੀ ਜਾਨ ਲਈ ਸੀ। ਪਹਿਲੇ ਦੌਰ ਦੇ ਬਾਅਦ ਤਿੰਨ ਮਹੀਨਿਆਂ ਤਕ ਬਹੁਤ ਘੱਟ ਮਾਮਲੇ ਸਾਹਮਣੇ ਆਏ ਪਰ ਫਿਰ ਅਚਾਨਕ ਇਨ੍ਹਾਂ ਵਿਚ ਤੇਜ਼ੀ ਆ ਗਈ। ਉੱਥੇ ਹੀ, ਸਵਾਈਨ ਫਲੂ ਨਾਲ 1.25 ਕਰੋੜ ਲੋਕ ਇਸ ਨਾਲ ਪੀੜਤ ਹੋਏ ਸਨ। ਤਕਰੀਬਨ 2 ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਪਹਿਲੇ ਅਤੇ ਦੂਜੇ ਦੌਰ ਵਿਚ ਤਕਰੀਬਨ 3 ਮਹੀਨੇ ਦਾ ਅੰਤਰ ਰਿਹਾ ਅਤੇ ਤੀਜਾ ਦੌਰ ਦੂਜੇ ਦੇ 2 ਮਹੀਨੇ ਬਾਅਦ ਆਇਆ। 

ਕੋਰੋਨਾ ਵਾਇਰਸ ਚੀਨ ਵਿਚ ਨਵੰਬਰ, 2019 ਵਿਚ ਸ਼ੁਰੂ ਹੋਇਆ। ਚਾਰ ਮਹੀਨਿਆਂ ਵਿਚ ਹੀ ਇਹ ਪੂਰੀ ਦੁਨੀਆ ਵਿਚ ਫੈਲ ਗਿਆ। ਅਮਰੀਕਾ ਤੇ ਯੂਰਪ ਦੇ ਸਭ ਤੋਂ ਪ੍ਰਭਾਵਿਤ ਦੇਸ਼ ਇਟਲੀ ਵਿਚ ਹੁਣ ਮਾਮਲੇ ਕੁੱਝ ਘੱਟ ਹੋਣੇ ਸ਼ੁਰੂ ਹੋਏ ਹਨ। 

Lalita Mam

This news is Content Editor Lalita Mam