ਉਹ ਪੰਜ ਦਵਾਈਆਂ ਜਿਹਨਾਂ ਨਾਲ ਦੁਨੀਆ ਭਰ 'ਚ ਠੀਕ ਹੋ ਰਹੇ ਕੋਰੋਨਾ ਦੇ ਮਰੀਜ਼

05/19/2020 5:15:02 PM

ਵਾਸ਼ਿੰਗਟਨ- ਕੋਰੋਨਾ ਵਾਇਰਸ ਦਾ ਕਹਿਰ ਜਿੰਨੀ ਤੇਜ਼ੀ ਨਾਲ ਪੂਰੀ ਦੁਨੀਆ ਵਿਚ ਵਧਦਾ ਜਾ ਰਿਹਾ ਹੈ ਉਨੀਂ ਹੀ ਤੇਜ਼ੀ ਨਾਲ ਇਸ ਦੀ ਵੈਕਸੀਨ ਦੀ ਖੋਜ ਜਾਰੀ ਹੈ। ਆਏ ਦਿਨ ਕਿਸੇ ਨਾ ਕਿਸੇ ਦਵਾਈ ਦਾ ਕਲੀਨਿਕਲ ਪ੍ਰੀਖਣ ਕੀਤਾ ਜਾ ਰਿਹਾ ਹੈ। ਵੈਕਸੀਨ ਦੇ ਹਿਊਮਨ ਟ੍ਰਾਇਲ ਨੇ ਲੋਕਾਂ ਦੀਆਂ ਉਮੀਦਾਂ ਨੂੰ ਹੋਰ ਵਧਾ ਦਿੱਤਾ ਹੈ। ਆਓ ਜਾਣਦੇ ਹਾਂ ਕਿ ਕਿਹੜੀ-ਕਿਹੜੀ ਦਵਾਈ ਹੁਣ ਤੱਕ ਕੋਰੋਨਾ ਵਾਇਰਸ ਦੇ ਇਲਾਜ ਵਿਚ ਕਾਰਗਰ ਦਿਖੀ ਹੈ।

ਰੇਮਡੇਸਿਵਿਰ
ਲੰਬੇ ਟ੍ਰਾਇਲ ਤੋਂ ਬਾਅਦ ਗਿਲਿਏਡ ਸਾਈਂਸਜ਼ (ਦਵਾਈ ਬਣਾਉਣ ਵਾਲੀ ਕੰਪਨੀ) ਨੇ ਇਸ ਦਵਾਈ ਨੂੰ ਕੋਰੋਨਾ ਵਾਇਰਸ ਦੇ ਮਰੀਜ਼ਾਂ 'ਤੇ ਵਰਤੋਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਤੇ ਪਾਕਿਸਤਾਨ ਦੀਆਂ ਪੰਜ ਦਵਾਈ ਕੰਪਨੀਆਂ ਨੂੰ ਵੱਡੇ ਪੈਮਾਨੇ 'ਤੇ ਇਹ ਦਵਾਈ ਬਣਾਉਣ ਦਾ ਕਾਂਟ੍ਰੈਕਟ ਮਿਲਿਆ ਹੈ। ਇਹ ਇਕ ਐਂਟੀਵਾਇਰਲ ਡਰੱਗ ਹੈ। ਰੇਮਡੇਸਿਵਿਰ ਕੋਰੋਨਾ ਵਾਇਰਸ ਦੀ ਜੈਨੇਟਿਕ ਮਸ਼ੀਨਰੀ, ਆਰ.ਐਨ.ਏ. ਦੀ ਕਾਪੀ ਬਣਾਉਣ ਦਾ ਕੰਮ ਕਰਦੀ ਹੈ ਤੇ ਇਸ ਦੇ ਪ੍ਰਤੀਰੂਪ ਨੂੰ ਹੌਲੀ ਕਰ ਦਿੰਦੀ ਹੈ, ਜਿਸ ਦੇ ਕਾਰਣ ਕੋਰੋਨਾ ਵਾਇਰਸ ਦੇ ਮਰੀਜ਼ 15 ਦਿਨਾਂ ਦੀ ਬਜਾਏ ਚਾਰ ਦਿਨ ਵਿਚ ਠੀਕ ਹੋਣ ਲੱਗਦੇ ਹਨ। ਇਹ ਤਰੀਕਾ ਸਭ ਤੋਂ ਪਹਿਲਾਂ ਇਬੋਲਾ ਵਾਇਰਸ ਦੇ ਇਨਫੈਕਸ਼ਨ ਦੇ ਇਲਾਜ ਵਿਚ ਵਰਤਿਆ ਗਿਆ ਸੀ।

ਪਲਾਜ਼ਮਾ ਥੈਰੇਪੀ
ਪਲਾਜ਼ਮਾ ਥੈਰੇਪੀ ਵਿਚ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੇ ਸਰੀਰ ਤੋਂ ਲਈ ਗਏ ਪਲਾਜ਼ਮਾ ਨੂੰ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੇ ਸਰੀਰ ਵਿਚ ਪਾਇਆ ਜਾਂਦਾ ਹੈ, ਜਿਸ ਨਾਲ ਉਸ ਮਰੀਜ਼ ਦੇ ਸਰੀਰ ਵਿਚ ਕੋਰੋਨਾ ਵਾਇਰਸ ਨਾਲ ਲੜਨ ਦੀ ਐਂਟੀਬਾਡੀ ਬਣ ਜਾਂਦੀ ਹੈ। ਦਿੱਲੀ ਦੇ ਕਈ ਹਸਪਤਾਲਾਂ ਵਿਚ ਪਲਾਜ਼ਮਾ ਥੈਰੇਪੀ ਦਾ ਟ੍ਰਾਇਲ ਜਾਰੀ ਹੈ। ਹਸਪਤਾਲਾਂ ਨੇ ਆਪਣੇ ਟ੍ਰਾਇਲ ਵਿਚ ਇਸ ਥੈਰੇਪੀ ਨੂੰ ਮਰੀਜ਼ਾਂ 'ਤੇ ਬਹੁਤ ਅਸਰਦਾਰ ਦੱਸਿਆ ਹੈ।

ਸੈਪਸਿਵੈਕ ਦਵਾਈ
ਚੰਡੀਗੜ੍ਹ ਸਥਿਤ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਨੇ ਐਸਿਪਟੋਮੈਟਿਕ ਕੋਰੋਨਾ ਵਾਇਰ ਦੇ ਮਰੀਜ਼ਾਂ 'ਤੇ ਸੈਪਸਿਵੈਕ ਦਵਾਈ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਨਤੀਜੇ ਮੁਕਾਬਕ ਕੋਹੜ ਵਿਚ ਵਰਤੀ ਜਾਣ ਵਾਲੀ ਇਹ ਦਵਾਈ ਕੋਵਿਡ-19 ਦੇ ਮਰੀਜ਼ਾਂ ਦੀ ਮੌਤ ਦਰ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੀ ਹੈ। ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਸਟੱਡੀ ਕਲੀਨਿਕਲ ਟ੍ਰਾਇਲ ਦੇ ਕੋਆਰਡੀਨੇਟਰ ਡਾਕਟਰ ਰਾਮ ਵਿਸ਼ਵਾਸ ਨੇ ਏ.ਐਨ.ਆਈ. ਨੂੰ ਦੱਸਿਆ ਕਿ ਇਮਿਊਨੋਮਾਡਿਊਲੇਟਰੀ ਸੈਪਸਿਵੈਕ ਨੂੰ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਇਕ ਵੈਕਸੀਨ ਵਾਂਗ ਦਿੱਤਾ ਜਾਵੇਗਾ ਤਾਂਕਿ ਉਹ ਸਾਰਸ-ਕੋਵਿਡ-2 ਦੇ ਦੁਬਾਰਾ ਇਨਫੈਕਸ਼ਨ ਤੋਂ ਬਚ ਸਕਣ।

ਹਾਈਡ੍ਰਾਕਸੀਕਲੋਰੋਕਵੀਨ (HCQ)
ਆਈ.ਸੀ.ਐਮ.ਆਰ. ਨੇ 22 ਮਾਰਚ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਸਿਹਤ ਕਰਮਚਾਰੀਆਂ ਦੇ ਲਈ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਦੀ ਸਿਫਾਰਿਸ਼ ਕੀਤੀ ਸੀ। ਇਸ ਤੋਂ ਬਾਅਦ ਇਸ ਐਂਟੀ ਮਲੇਰੀਅਲ ਡਰੱਗ ਦੀ ਵਿੱਕਰੀ ਆਸਾਨੀ ਨਾਲ ਸ਼ੁਰੂ ਹੋ ਗਈ ਸੀ। ਅਮਰੀਕਾ, ਬ੍ਰਾਜ਼ੀਲ ਤੇ ਇਜ਼ਰਾਇਲ ਜਿਹੇ ਕਈ ਦੇਸ਼ਾਂ ਵਿਚ ਇਸ ਦਵਾਈ ਦੀ ਦਰਾਮਦ ਵੀ ਕੀਤੀ ਜਾਣ ਲੱਗੀ ਹੈ। ਹਾਲਾਂਕਿ ਹਾਲ ਦੇ ਕਈ ਅਧਿਐਨਾਂ ਵਿਚ ਇਸ ਦਵਾਈ ਨੂੰ ਕੋਵਿਡ-19 ਦੇ ਖਿਲਾਫ ਉਨਾਂ ਅਸਰਦਾਰ ਨਹੀਂ ਪਾਇਆ ਗਿਆ ਪਰ ਇਸ ਦੀ ਵਰਤੋਂ ਅਜੇ ਵੀ ਕਈ ਥਾਈਂ ਜਾਰੀ ਹੈ।

ਫੇਵੀਪਿਰਵੀਰ
ਇਸ ਦਵਾਈ ਦੀ ਸਭ ਤੋਂ ਪਹਿਲਾਂ ਵਰਤੋਂ ਇਨਫਲੁਏਂਜ਼ਾ ਵਾਇਰਸ ਦੇ ਖਿਲਾਫ ਕੀਤੀ ਜਾਂਦੀ ਸੀ। ਜਾਪਾਨ ਵਿਚ ਕੋਵਿਡ-19 ਦੇ ਮਰੀਜ਼ਾਂ 'ਤੇ ਇਸ ਦਵਾਈ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। 'ਦ ਟਾਈਮਸ ਆਫ ਇੰਡੀਆ' ਦੀ ਰਿਪੋਰਟ ਮੁਤਾਬਕ ਹੁਣ ਇਸ ਦਾ ਪ੍ਰੀਖਣ ਭਾਰਤ ਵਿਚ ਵੀ ਸ਼ੁਰੂ ਹੋਣ ਵਾਲਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਦਵਾਈ ਸਰੀਰ ਦੇ ਅੰਗਾਂ ਵਿਚ ਵਾਇਰਸ ਦੇ ਫੈਲਣ ਨੂੰ ਰੋਕਣ ਵਿਚ ਕੰਮ ਕਰਦੀ ਹੈ।

Baljit Singh

This news is Content Editor Baljit Singh