ਕਰੂਜ਼ ਪੋਤ ''ਤੇ 2 ਹੋਰ ਭਾਰਤੀਆਂ ''ਚ ਕੋਰੋਨਾਵਾਇਰਸ ਦੀ ਪੁਸ਼ਟੀ

02/25/2020 2:14:54 AM

ਟੋਕੀਓ - ਜਾਪਾਨ ਤੱਟ ਨੇਡ਼ੇ ਇਕੱਲੇ ਖਡ਼ੇ ਕੀਤੇ ਗਏ ਕਰੂਜ਼ ਪੋਤ 'ਤੇ ਚਾਲਕ ਦਲ ਦੇ 2 ਹੋਰ ਭਾਰਤੀ ਮੈਂਬਰ ਕੋਰੋਨਾਵਾਇਰਸ ਦੀ ਜਾਂਚ ਵਿਚ ਸਕਰਾਤਮਕ ਪਾਇਆ ਗਿਆ ਹੈ। ਭਾਰਤੀ ਦੂਤਘਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦੂਤਘਰ ਨੇ ਦੱਸਿਆ ਕਿ ਇਸ ਦੇ ਨਾਲ ਪੋਤ 'ਤੇ ਸਵਾਰ ਪੀਡ਼ਤ ਭਾਰਤੀਆਂ ਦੀ ਕੁਲ ਗਿਣਤੀ 14 ਹੋ ਗਈ ਹੈ। ਟੋਕੀਓ ਨੇਡ਼ ਯੋਕੋਹਾਮਾ ਤੱਟ 'ਤੇ 3 ਫਰਵਰੀ ਨੂੰ ਖਡ਼੍ਹੇ ਕੀਤੇ ਗਏ ਪੋਤ ਡਾਇਮੰਡ ਪ੍ਰਿੰਸੈਸ ਵਿਚ ਸਵਾਰ ਕੁਲ 3,711 ਲੋਕਾਂ ਵਿਚ 138 ਭਾਰਤੀ ਵੀ ਸ਼ਾਮਲ ਸਨ। ਇਨ੍ਹਾਂ ਚਾਲਕ ਦਲ ਦੇ 132 ਮੈਂਬਰ ਅਤੇ 6 ਯਾਤਰੀ ਸਨ। ਦੂਤਘਰ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਅੱਜ ਇਕੱਠੇ ਕੀਤੇ ਗਏ ਨਮੂਨਿਆਂ ਨੇ ਪੀ. ਸੀ. ਆਰ. ਜਾਂਚ ਨਤੀਜੇ ਆ ਗਏ ਹਨ ਅਤੇ ਭਾਰਤੀ ਚਾਲਕ ਦਲ ਦੇ 2 ਹੋਰ ਮੈਂਬਰ ਪੀਡ਼ਤ ਪਾਏ ਗਏ ਹਨ। ਹੁਣ ਤੱਕ ਭਾਰਤੀ ਚਾਲਕ ਦਲ ਦੇ ਕੁਲ 14 ਮੈਂਬਰ ਪੀਡ਼ਤ ਪਾਏ ਗਏ ਹਨ।
 

Khushdeep Jassi

This news is Content Editor Khushdeep Jassi