ਕੋਰੋਨਾਵਾਇਰਸ ਕਾਰਨ ਹੁਣ ਤੱਕ ਚੀਨ ਦੇ 13 ਸ਼ਹਿਰ ਬੰਦ, 4.1 ਕਰੋੜ ਲੋਕ ਪ੍ਰਭਾਵਿਤ

01/24/2020 6:47:37 PM

ਬੀਜਿੰਗ- ਚੀਨ ਨੇ ਖਤਰਨਾਕ ਕੋਰੋਨਾਵਾਇਰਸ ਦੇ ਫੈਲਣ ਦੇ ਖਦਸ਼ੇ ਨੂੰ ਦੇਖਦੇ ਹੋਏ ਵਾਇਰਸ 'ਤੇ ਕੰਟਰੋਲ ਕਰਨ ਦੇ ਮੱਦੇਨਜ਼ਰ ਇਸ ਤੋਂ ਪ੍ਰਭਾਵਿਤ ਸ਼ਹਿਰ ਦੇ ਨੇੜੇ ਮੌਜੂਦ ਚਾਰ ਹੋਰ ਸ਼ਹਿਰਾਂ ਨੂੰ ਸ਼ੁੱਕਰਵਾਰ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਯਾਤਰਾ ਪਾਬੰਦੀ ਵਾਲੇ ਸ਼ਹਿਰਾਂ ਦੀ ਗਿਣਤੀ ਵਧ ਕੇ 13 ਹੋ ਗਈ ਹੈ ਤੇ ਇਸ ਦੇ ਕਾਰਨ ਇਹਨਾਂ ਸ਼ਹਿਰਾਂ ਵਿਚ ਰਹਿ ਰਹੀ ਕਰੀਬ 4.1 ਕਰੋੜ ਦੀ ਆਬਾਦੀ ਪ੍ਰਭਾਵਿਤ ਹੈ। ਇੰਨਾਂ ਹੀ ਨਹੀਂ ਚੀਨ ਦੀ ਕੰਧ ਦੇ ਕੁਝ ਹਿੱਸਿਆਂ ਸਣੇ ਮੰਦਰਾਂ ਤੱਕ ਨੂੰ ਬੰਦ ਕਰ ਦਿੱਤਾ ਗਿਆ ਹੈ। ਨਵੇਂ ਸਾਲ 'ਤੇ ਮੰਦਰਾਂ ਵਿਚ ਵਿਸ਼ੇਸ਼ ਪ੍ਰੋਗਰਾਮ ਹੁੰਦੇ ਹਨ।

ਮੱਧ ਹੁਬੇਈ ਸੂਬੇ ਵਿਚ ਸਥਿਤ ਸ਼ਿਆਨਿੰਗ, ਸ਼ਿਆਓਗਨਸ, ਐਨਸ਼ੀ ਤੇ ਝਿਜਿਯਾਂਗ ਸ਼ਹਿਰਾਂ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਤੇ ਰੇਲਵੇ ਸਟੇਸ਼ਨਾਂ ਸਣੇ ਜਨਤਕ ਆਵਾਜਾਈ ਬੰਦ ਰਹੇਗੀ। ਹੁਬੇਈ ਸੂਬੇ ਵਿਚ ਸਭ ਤੋਂ ਪਹਿਲਾਂ ਇਸ ਵਾਇਰਸ ਦਾ ਪਤਾ ਲੱਗਿਆ ਸੀ। ਨਵੇਂ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੀਤੇ 24 ਘੰਟੇ ਵਿਚ ਹੁਬੇਈ ਸੂਬੇ ਦੇ ਸ਼ਹਿਰਾਂ ਲਗਾਈ ਗਈ ਪਾਬੰਦੀ ਵਿਚ ਇਹ ਨਵੇਂ ਨਾਂ ਜੁੜ ਗਏ ਹਨ। ਹੁਣ ਤੱਕ ਇਸ ਵਾਇਰਸ ਦੀ ਲਪੇਟ ਵਿਚ 800 ਲੋਕ ਦੱਸੇ ਜਾ ਰਹੇ ਹਨ। ਵਾਇਰਸ ਦਾ ਪਤਾ ਸਭ ਤੋਂ ਪਹਿਲਾਂ ਹੁਬੇਈ ਸੂਬੇ ਦੀ ਰਾਜਧਾਨੀ ਵੂਹਾਨ ਸ਼ਹਿਰ ਵਿਚ ਚੱਲਿਆ ਸੀ, ਜਿਥੇ ਇਸ ਵਾਇਰਸ ਦੇ ਕੇਂਦਰ ਦੇ ਤੌਰ 'ਤੇ ਇਕ ਸੀਫੂਡ ਤੇ ਪਸੂਆਂ ਦੇ ਬਾਜ਼ਾਰ ਦੀ ਪਛਾਣ ਹੋਈ ਹੈ। ਜਾਨਲੇਵਾ ਵਾਇਰਸ ਕਾਰਨ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸਾਰਸ (ਸੀਵੀਅਰ ਐਕਯੂਟ ਰੇਸਪਿਰੇਟਰੀ ਸਿੰਡ੍ਰਾਮ) ਨਾਲ ਮਿਲਦੇ ਜੁਲਦੇ ਲੱਛਣ ਦੇ ਕਾਰਨ ਖਤਰਾ ਹੋਰ ਵਧ ਗਿਆ ਹੈ। ਸਾਰਸ ਦੇ ਕਾਰਨ 2002-2003 ਵਿਚ ਚੀਨ ਤੇ ਹਾਂਗਕਾਂਗ ਵਿਚ ਕਰੀਬ 650 ਲੋਕ ਮਾਰੇ ਗਏ ਸਨ। 

5,50,000 ਦੀ ਆਬਾਦੀ ਵਾਲੇ ਝਿਜਿਯਾਂਗ ਨੇ ਦਵਾਈ ਦੀਆਂ ਦੁਕਾਨਾਂ ਨੂੰ ਛੱਡ ਕੇ ਸਾਰੇ ਕਾਰੋਬਾਰਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਜਦਕਿ 8,00,000 ਦੀ ਆਬਾਦੀ ਵਾਲੇ ਐਨਸ਼ੀ ਨੇ ਸਾਰੇ ਮਨੋਰੰਜਨ ਸਥਲਾਂ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਸਵੇਰੇ 64 ਲੱਖ ਦੀ ਆਬਾਦੀ ਵਾਲੇ ਜਿੰਗਝੋਓ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਹਰ ਤਰ੍ਹਾਂ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਉਥੇ ਹੀ 24 ਲੱਖ ਦੀ ਆਬਾਦੀ ਵਾਰੇ ਗੁਆਂਗਸ਼ੀ ਨੇ ਵੀ ਸ਼ੁੱਕਰਵਾਰ ਨੂੰ ਆਵਾਜਾਈ ਰਸਤੇ ਬੰਦ ਕਰ ਦਿੱਤੇ ਤੇ ਨਾਲ ਹੀ ਫੇਰੀ ਟਰਮਿਨਲ ਤੇ ਯਾਂਗਤਜੀ ਨਦੀ 'ਤੇ ਬਣੇ ਪੁਲ ਤੇ ਜਨਤਕ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ।

Baljit Singh

This news is Content Editor Baljit Singh