ਕੈਨੇਡਾ 'ਚ ਕੋਰੋਨਾ ਦਾ ਕਹਿਰ, 24 ਘੰਟੇ 'ਚ ਕਈ ਮੌਤਾਂ, ਮਰੀਜ਼ 10 ਹਜ਼ਾਰ ਤੋਂ ਪਾਰ

04/02/2020 11:38:25 PM

ਟੋਰਾਂਟੋ : ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ। ਸਭ ਤੋਂ ਜ਼ਿਆਦਾ ਮਰੀਜ਼ਾਂ ਦੀ ਗਿਣਤੀ ਕਿਊਬਿਕ ਵਿਚ ਦਰਜ ਕੀਤੀ ਗਈ ਹੈ। ਕੈਨੇਡਾ ਭਰ ਵਿਚ ਕੁੱਲ ਮੌਤਾਂ ਦੀ ਗਿਣਤੀ 127 ਹੋ ਗਈ ਹੈ। ਕਿਊਬਿਕ ਵਿਚ 45,00 ਤੋਂ ਵੱਧ ਲੋਕ ਇਨਫੈਕਟਡ ਹਨ। ਹੁਣ ਇਹ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੈ। 


ਕੈਨੇਡਾ ਭਰ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 10,132 ਹੋ ਗਈ ਹੈ। ਬੀ. ਸੀ. ਵਿਚ ਮੌਤਾਂ ਦੀ ਗਿਣਤੀ 25 ਅਤੇ ਕਿਊਬਿਕ ਵਿਚ 33 ਹੈ। ਅਲਬਰਟਾ ਵਿਚ 11 ਅਤੇ ਸੈਸੈਕਚਵਾਨ ਵਿਚ ਮੌਤਾਂ ਦੀ ਗਿਣਤੀ 3 ਹੈ।

ਓਂਟਾਰੀਓ ਵਿਚ ਪਿਛਲੇ 24 ਘੰਟੇ 'ਚ 16 ਹੋਰ ਕੋਰੋਨਾ ਵਾਇਰਸ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਇਸ ਸੂਬੇ ਵਿਚ ਕੁੱਲ ਮੌਤਾਂ ਦੀ ਗਿਣਤੀ 53 ਹੋ ਗਈ ਹੈ। ਇੱਥੇ ਮਰੀਜ਼ਾਂ ਦੀ ਗਿਣਤੀ 2,793 'ਤੇ ਪੁੱਜ ਗਈ ਹੈ।
ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਕੋਈ ਵੀ ਵਿਸ਼ੇਸ਼ ਇਲਾਜ ਨਹੀਂ ਹੈ ਅਤੇ ਨਾ ਹੀ ਇਸ ਤੋਂ ਬਚਣ ਲਈ ਕੋਈ ਟੀਕਾ ਹੈ। ਕੋਰੋਨਾ ਵਾਇਰਸ ਦੇ ਖੰਘ, ਬੁਖਾਰ ਤੇ ਸਾਹ ਵਿਚ ਤਕਲੀਫ ਲੈਣ ਵਰਗੇ ਕੁਝ ਲੱਛਣ ਹਨ ਅਤੇ ਲੈਬ ਟੈਸਟ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਕੋਈ ਵਿਅਕਤੀ ਇਸ ਨਾਲ ਸੰਕ੍ਰਮਿਤ ਹੋ ਚੁੱਕਾ ਹੈ ਜਾਂ ਨਹੀਂ।  ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ 48,000 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਅਮਰੀਕਾ ਦਾ ਨਿਊਯਾਰਕ, ਇਟਲੀ ਦਾ ਲੋਂਬਾਰਡੀ, ਸਪੇਨ ਦਾ ਮੈਡ੍ਰਿਡ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਕੈਨੇਡਾ ਵਿਚ ਕਿਊਬਿਕ, ਓਂਟਾਰੀਓ, ਅਲਬਰਟਾ ਤੇ ਬੀ. ਸੀ. ਪ੍ਰਭਾਵਿਤ ਹਨ। 
 

Sanjeev

This news is Content Editor Sanjeev