ਅਜੇ ਸਿਰਫ ਸ਼ੁਰੂਆਤ, ਹਰ ਦੇਸ਼ ਨੂੰ ਆਪਣੀ ਲਪੇਟ ''ਚ ਲੈ ਸਕਦੈ ਕੋਰੋਨਾਵਾਇਰਸ - WHO

02/13/2020 9:36:37 PM

ਵੁਹਾਨ - ਚੀਨ ਵਿਚ ਮਹਾਮਾਰੀ ਦਾ ਰੂਪ ਲੈਂਦੇ ਜਾ ਰਹੇ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ 60 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਕਰੀਬ 1300 ਪਹੁੰਚ ਗਈ ਹੈ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ ਦੇ ਇਕ ਮਾਹਿਰ ਨੇ ਚਿਤਾਵਨੀ ਦਿੱਤੀ ਹੈ ਕਿ ਕਰੀਬ 25 ਦੇਸ਼ਾਂ ਵਿਚ ਫੈਲ ਚੁੱਕਿਆ ਕੋਰੋਨਾਵਾਇਰਸ ਦੁਨੀਆ ਦੇ ਹਰ ਦੇਸ਼ ਵਿਚ ਫੈਲ ਸਕਦਾ ਹੈ।

ਚੀਨ ਤੋਂ ਬਾਅਦ ਸਿੰਗਾਪੁਰ ਵਿਚ ਵੀ ਕੋਰੋਨਾਵਾਇਰਸ ਦੇ ਕਰੀਬ 50 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾਵਾਇਰਸ ਨਾਲ ਜੰਗ ਲੱਡ਼ ਰਹੀ ਚੀਨੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅਪ੍ਰੈਲ ਦੇ ਆਖਿਰ ਤੱਕ ਇਸ ਬੀਮਾਰੀ 'ਤੇ ਕਾਬੂ ਪਾ ਲਿਆ ਜਾਵੇਗਾ ਪਰ ਡਬਲਯੂ. ਐਚ. ਓ. ਦੇ ਹੈਲਥ ਐਕਸਪਰਟ ਦੀ ਰਾਏ ਕਾਫੀ ਡਰਾਉਣ ਵਾਲੀ ਹੈ। ਡਬਲਯੂ. ਐਚ. ਓ. ਦੇ ਗਲੋਬਲ ਆਊਟਬੇ੍ਰਕ ਅਲਰਟ ਰੈਲਪਾਂਸ ਨੈੱਟਵਰਕ ਡੇਲ ਫਿਸ਼ਰ ਦਾ ਮੰਨਣਾ ਹੈ ਕਿ ਇਹ ਅਜੇ ਇਸ ਵਾਇਰਸ ਦੀ ਸ਼ੁਰੂਆਤ ਹੈ।

ਅਪ੍ਰੈਲ ਤੱਕ ਖਤਮ ਕਰ ਦੇਣਗੇ ਕੋਰੋਨਾਵਾਇਰਸ
ਇਕ ਐਕਸਪਰਟ ਨੇ ਚਿਤਾਵਨੀ ਦਿੱਤੀ ਹੈ ਕਿ ਵਾਇਰਸ ਦੀ ਅਜੇ ਸਿਰਫ ਸ਼ੁਰੂਆਤ ਹੈ।  ਹਰ ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਸਕਦੇ ਹਨ ਅਤੇ ਹਰ ਥਾਂ ਇਹ ਸਮੱਸਿਆ ਗੰਭੀਰ ਹੋ ਸਕਦੀ ਹੈ। ਉਥੇ, ਚੀਨ ਦੇ ਸਿਹਤ ਅਧਿਕਾਰੀਆਂ ਦਾ ਆਖਣਾ ਹੈ ਕਿ ਅਪ੍ਰੈਲ ਤੱਕ ਕੋਰੋਨਾਵਾਇਰਸ ਨੂੰ ਪੂਰੀ ਤਰ੍ਹਾਂ ਨਾਲ ਕਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦਾਅਵਾ ਹੈ ਕਿ ਪਿਛਲੇ 2 ਹਫਤਿਆਂ ਵਿਚ ਚੀਨ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਭਾਰੀ ਕਮੀ ਆਈ ਹੈ।

ਇਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਦੇ ਇਕ ਅਧਿਕਾਰੀ ਨੇ ਆਖਿਆ ਕਿ ਚੀਨ ਵਿਚ ਕੋਰੋਨਾਵਾਇਰਸ ਆਪਣੇ ਚਰਮ 'ਤੇ ਹੈ। ਅਧਿਕਾਰੀ ਮੁਤਾਬਕ, ਚੀਨ ਤੋਂ ਬਾਅਦ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਵੀ ਹਾਲਾਤ ਹੋਰ ਖਰਾਬ ਹੋ ਸਕਦੇ ਹਨ। ਡਬਲਯੂ. ਐਚ. ਓ. ਵਿਚ ਗੋਲਬਲ ਆਊਟਬ੍ਰੇਕ ਅਲਰਟ ਰੈਸਪਾਂਸ ਨੈੱਟਵਰਕ ਦੇ ਚੀਫ ਡੇਲ ਫਿਸ਼ਰ ਨੇ ਆਖਿਆ ਕਿ ਕੋਰੋਨਾਵਾਇਰਸ ਕਈ ਨਵੀਆਂ ਥਾਂਵਾਂ 'ਤੇ ਵੀ ਫੈਲ ਗਿਆ ਹੈ, ਜਿਥੇ ਇਸ ਦੀ ਸ਼ੁਰੂਆਤ ਹੋ ਰਹੀ ਹੈ। ਸਿੰਗਾਪੁਰ ਵਿਚ ਵੀ ਕੁਝ ਮਾਮਲੇ ਸਾਹਮਣੇ ਆਏ ਹਨ। ਸਾਨੂੰ ਲੱਗਦਾ ਹੈ ਕੁਝ ਦਿਨਾਂ ਵਿਚ ਹੋਰ ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਉਣਗੇ।

Khushdeep Jassi

This news is Content Editor Khushdeep Jassi