ਕੋਰੋਨਾ ਨਾਲ ਲੜਨ ਲਈ 20,000 ਬਰਤਾਨਵੀ ਫੌਜੀ ਸੰਭਾਲਣਗੇ ਕਮਾਨ

03/19/2020 3:46:45 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)— ਬਰਤਾਨਵੀ ਫੌਜ ਵੱਲੋਂ ਆਪਣੇ 20,000 ਫੌਜੀਆਂ ਨੂੰ ਗਲੀਆਂ, ਹਸਪਤਾਲਾਂ ਤੇ ਹੋਰ ਜ਼ਰੂਰੀ ਥਾਂਵਾਂ 'ਤੇ ਤਾਇਨਾਤ ਕਰਨ ਲਈ ਰਾਖਵੇਂ ਰੱਖ ਦਿੱਤਾ ਗਿਆ ਹੈ। 150 ਫੌਜੀਆਂ ਨੂੰ ਆਕਸੀਜਨ ਵਾਲੇ ਟੈਂਕਰ ਚਲਾਉਣ ਦੀ ਸਿਖਲਾਈ ਦਿੱਤੀ ਜਾਵੇਗੀ। 'ਚਰਚ ਆਫ ਸਕਾਟਲੈਂਡ' ਤੇ ਕੈਥੋਲਿਕ ਚਰਚ ਵੱਲੋਂ ਹਿਦਾਇਤ ਕੀਤੀ ਗਈ ਹੈ ਕਿ ਕਿਸੇ ਮ੍ਰਿਤਕ ਦੇ ਅੰਤਿਮ ਸੰਸਕਾਰ ਮੌਕੇ ਸਿਰਫ ਪਰਿਵਾਰਕ ਜੀਅ ਹੀ ਮੌਜੂਦ ਰਹਿਣ, ਬੇਲੋੜੇ ਇਕੱਠ ਤੋਂ ਬਚਿਆ ਜਾਵੇ।

ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਲੈਂਡ ਵਿੱਚ ਤੀਜੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕਾਟਲੈਂਡ ਦੇ ਸਾਰੇ ਸਕੂਲਾਂ ਨੂੰ ਸ਼ੁੱਕਰਵਾਰ ਤੋਂ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਹੁਣ ਸਕੂਲ ਸਮਰ ਹੌਲੀਡੇਜ਼ ਤੋਂ ਪਹਿਲਾਂ ਨਹੀਂ ਖੁੱਲ੍ਹਣਗੇ। ਸਕਾਟਲੈਂਡ ਦੇ ਕੈਥੋਲਿਕ ਚਰਚ ਨੇ ਆਪਣੇ ਸਾਰੇ ਰੁਝੇਵੇਂ ਰੱਦ ਕਰ ਦਿੱਤੇ ਹਨ। ਦੇਸ਼ ਵਿੱਚ ਹੈਂਡ ਸੈਨੀਟਾਈਜ਼ਰ ਦੀ ਘਾਟ ਨੂੰ ਪੂਰਾ ਕਰਨ ਲਈ ਸਕਾਟਿਸ਼ ਡਿਸਟਿਲਰੀ ਹੈਂਡ ਸੈਨੀਟਾਈਜ਼ਰ ਬਨਾਉਣ 'ਚ ਲੱਗੇ ਹਨ। ਐਡਿਨਬਰਾ ਦੇ ਵਸਨੀਕਾਂ ਨੇ ਆਪਣੇ ਫਲੈਟਾਂ ਦੀਆਂ ਬਾਲਕੋਨੀਆਂ 'ਚ ਖੜ੍ਹ ਕੇ ਮਰੀਜ਼ਾਂ ਦੀ ਸੇਵਾ ਸੰਭਾਲ 'ਚ ਜੁਟੇ ਹਸਪਤਾਲ ਕਾਮਿਆਂ, ਸਫਾਈ ਸੇਵਕਾਂ, ਸੁਪਰਸਟੋਰਾਂ ਦੇ ਕਾਮਿਆਂ ਅਤੇ ਕੇਅਰ ਹੋਮਜ਼ 'ਚ ਕੰਮ ਕਰਦੇ ਕਾਮਿਆਂ ਦੀ ਚੜ੍ਹਦੀ ਕਲਾ ਲਈ ਗੀਤ ਗਾਏ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ।

ਇਹ ਵੀ ਪੜ੍ਹੋ: ਕੋਰੋਨਾ ਨੇ ਫਰਾਂਸ 'ਚ ਮਚਾਇਆ ਹੜਕੰਪ, 24 ਘੰਟਿਆਂ 'ਚ 89 ਲੋਕਾਂ ਦੀ ਮੌਤ ► USA : ਸੜਕ ਪਾਰ ਕਰਦੇ ਵੱਜੀ ਕਾਰ, ਹਾਦਸੇ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ

Lalita Mam

This news is Content Editor Lalita Mam