ਆਸਟ੍ਰੇਲੀਆ ''ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਹੋਈ 41

03/04/2020 3:48:15 PM

ਸਿਡਨੀ— ਆਸਟ੍ਰੇਲੀਆ ਦੇ ਸਿਡਨੀ 'ਚ ਇਕ ਓਲਡਏਜ ਹੋਮ 'ਚ ਕੰਮ ਕਰਨ ਵਾਲੀ ਮਹਿਲਾ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਉਣ ਦੇ ਨਾਲ ਹੀ ਦੇਸ਼ 'ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 41 ਹੋ ਗਈ ਹੈ। ਇਹ ਹੁਣ ਤਕ ਪਤਾ ਨਹੀਂ ਲੱਗ ਸਕਿਆ ਕਿ ਲਗਭਗ 50 ਸਾਲਾ ਔਰਤ ਨੂੰ ਵਾਇਰਸ ਕਿਵੇਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਓਲਡਏਜ 'ਚ ਉਸ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਵੱਖ-ਵੱਖ ਰੱਖਿਆ ਗਿਆ ਹੈ। ਇਸ ਦੌਰਾਨ ਇਕ 95 ਸਾਲਾ ਬਜ਼ੁਰਗ ਦੀ ਅਚਾਨਕ ਮੌਤ ਹੋ ਗਈ ਹਾਲਾਂਕਿ ਮਾਹਿਰ ਇਸ ਗੱਲ ਨੂੰ ਲੈ ਕੇ ਯਕੀਨ ਨਾਲ ਨਹੀਂ ਕਹਿ ਰਹੇ ਕਿ ਉਨ੍ਹਾਂ ਦੀ ਮੌਤ ਇਸ ਵਾਇਰਸ ਕਾਰਨ ਹੋਈ।


ਡਾਇਮੰਡ ਪ੍ਰਿਸੰਸ ਜਹਾਜ਼ 'ਤੇ ਜਾਪਾਨ ਤੋਂ ਆਏ ਇਕ 78 ਸਾਲਾ ਬਜ਼ੁਰਗ ਦੇ ਪਰਥ 'ਚ ਐਤਵਾਰ ਨੂੰ ਮੌਤ ਹੋਣ ਦੇ ਬਾਅਦ ਇੱਥੇ ਮ੍ਰਿਤਕਾਂ ਦੀ ਗਿਣਤੀ ਵਧੀ ਤਾਂ ਨਹੀਂ ਪਰ ਪੀੜਤਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ।
ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀ ਨੇ ਪਿਛਲੇ ਐਤਵਾਰ ਨੂੰ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਦਰਜ ਕੀਤੇ ਹਨ, ਜਿਸ ਕਾਰਨ ਇੱਥੇ ਪੀੜਤਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਪੀੜਤਾਂ ਨੂੰ ਵੱਖਰੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਨਿਊ ਸਾਊਥ ਵੇਲਜ਼ ਦੇ ਮੁੱਖ ਕਰਮਚਾਰੀ ਅਧਿਕਾਰੀ ਡਾ. ਕੇਰੀ ਚਾਂਟ ਨੇ ਦੱਸਿਆ ਕਿ ਆਸਟਰੇਲੀਆ 'ਚ ਪੀੜਤਾਂ'ਚੋਂ ਜ਼ਿਆਦਾਤਰ ਮਾਮਲੇ ਬਾਹਰੀ ਯਾਤਰੀਆਂ ਦੇ ਹਨ।