ਕੋਵਿਡ-19: ਈਰਾਨ ''ਚ 63 ਹੋਰ ਲੋਕਾਂ ਦੀ ਮੌਤ, ਹੁਣ ਤੱਕ ਕੁੱਲ 354 ਲੋਕਾਂ ਦੀ ਗਈ ਜਾਨ

03/11/2020 8:21:41 PM

ਤਹਿਰਾਨ- ਈਰਾਨ ਵਿਚ ਬੁੱਧਵਾਰ ਨੂੰ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਕਾਰਨ 63 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜੋ ਇਸ ਦੇਸ਼ ਵਿਚ ਇਕ ਦਿਨ ਵਿਚ ਸਭ ਤੋਂ ਵਧੇਰੇ ਮੌਤਾਂ ਹਨ। ਇਸ ਦੀ ਜਾਣਕਾਰੀ ਦੇਸ਼ ਦੇ ਸਿਹਤ ਮੰਤਰਾਲਾ ਵਲੋਂ ਦਿੱਤੀ ਗਈ ਹੈ।

ਸਿਹਤ ਮੰਤਰਾਲਾ ਦੇ ਬੁਲਾਰੇ ਕਿਯਾਨੌਸ਼ ਜਹਾਂਪੌਰ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪ੍ਰਯੋਗਸ਼ਾਲਾ ਦੇ ਨਵੇਂ ਨਤੀਜਿਆਂ ਮੁਤਾਬਕ ਅਸੀਂ ਦੇਸ਼ ਵਿਚ ਕੋਵਿਡ-19 ਦੇ 958 ਨਵੇਂ ਮਾਮਲਿਆਂ ਦੀ ਪਛਾਣ ਕੀਤੀ ਹੈ। ਉਸੇ ਦੇ ਨਾਲ ਇਸ ਰੋਗ ਦੇ ਕੁੱਲ ਮਾਮਲਿਆਂ ਦੀ ਗਿਣਤੀ 9000 ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਮੰਦਭਾਗਾ ਹੈ ਕਿ ਪਿਛਲੇ 24 ਘੰਟੇ ਵਿਚ 63 ਲੋਕਾਂ ਦੀ ਜਾਨ ਚਲੇ ਜਾਣ ਦੀ ਖਬਰ ਸਾਡੇ ਕੋਲ ਹੈ। ਦੇਸ਼ ਵਿਚ ਇਸ ਬੀਮਾਰੀ ਦੇ ਨਾਲ ਹੁਣ ਤੱਕ 354 ਲੋਕਾਂ ਦੀ ਮੌਤ ਹੋ ਚੁੱਕੀ ਹੈ।

Baljit Singh

This news is Content Editor Baljit Singh