ਕੋਰੋਨਾਵਾਇਰਸ : ਚੀਨ ਨੇ ਹੁਣ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ ''ਤੇ ਲਾਇਆ ਬੈਨ

02/17/2020 12:04:33 AM

ਬੀਜਿੰਗ - ਕੋਰੋਨਾਵਾਇਰਸ ਖਿਲਾਫ ਜਾਰੀ ਜੰਗ ਦੌਰਾਨ ਚੀਨ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਚੀਨ ਨੇ ਹੂਬੇ ਸੂਬੇ ਵਿਚ ਲੋਕਾਂ ਦੀਆਂ ਗਤੀਵਿਧੀਆਂ 'ਤੇ ਸਖਤ ਪਾਬੰਦੀ ਲਾ ਦਿੱਤੀ ਹੈ। 6 ਕਰੋਡ਼ ਲੋਕਾਂ ਨੂੰ ਕੋਈ ਐਮਰਜੰਸੀ ਸਥਿਤੀ ਹੋਣ 'ਤੇ ਹੀ ਘਰਾਂ ਤੋਂ ਬਾਹਰ ਨਿਕਲਣ ਨੂੰ ਆਖਿਆ ਗਿਆ ਹੈ। ਇਸ ਤੋਂ ਇਲਾਵਾ ਨਿੱਜੀ ਕਾਰਾਂ ਦੇ ਇਸਤੇਮਾਲ 'ਤੇ ਅਣ-ਮਿੱਥੇ ਸਮੇਂ ਲਈ ਪਾਬੰਦੀ ਲਾ ਦਿੱਤੀ ਗਈ ਹੈ। ਕੋਰੋਨਾਵਾਇਰਸ ਕਾਰਨ ਸਭ ਤੋਂ ਜ਼ਿਆਦਾ ਹੂਬੇ ਅਤੇ ਵੁਹਾਨ ਸ਼ਹਿਰ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚ ਹੁਣ ਤੱਕ 1,665 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ, ਚੀਨ ਨੇ ਐਲਾਨ ਕੀਤਾ ਹੈ ਕਿ ਲਗਾਤਾਰ ਤੀਜੇ ਦਿਨ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਉਹ ਇਸ ਨੂੰ ਫੈਲਣ ਤੋਂ ਰੋਕ ਰਿਹਾ ਹੈ।

ਕਿਹਡ਼ੀਆਂ ਹਨ ਪਾਬੰਦੀਆਂ
ਚੀਨ ਨੇ ਹਰ ਕਿਸੇ ਦੇ ਘਰ ਤੋਂ ਨਿਕਲਣ 'ਤੇ ਪਾਬੰਦੀ ਲਾ ਦਿੱਤੀ ਹੈ ਨਾਲ ਹੀ ਇਕ ਘਰ ਤੋਂ 3 ਦਿਨ ਵਿਚ ਸਿਰਫ ਇਕ ਹੀ ਆਦਮੀ ਨੂੰ ਖਾਣ ਦਾ ਅਤੇ ਜ਼ਰੂਰੀ ਸਮਾਨਾਂ ਨੂੰ ਲਿਆਉਣ ਦੀ ਛੋਟ ਦਿੱਤੀ ਗਈ ਹੈ। ਉਥੇ, ਦਵਾਈ, ਹੋਟਲਾਂ, ਖਾਣ ਦੀਆਂ ਦੁਕਾਨਾਂ ਅਤੇ ਸਿਹਤ ਸੇਵਾਵਾਂ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸਮਾਨ ਦੀ ਡਿਲੀਵਰੀ ਕਰਨ ਤੋਂ ਇਲਾਵਾ ਸਭ ਤਰ੍ਹਾਂ ਦੀਆਂ ਕਾਰਾਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਰਾਜਧਾਨੀ ਬੀਜਿੰਗ ਵਿਚ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਤੱਕ ਡਾਕਟਰੀ ਨਿਗਰਾਨੀ ਵਿਚ ਇਕੱਲੇ ਰਹਿਣ ਲਈ ਆਖਿਆ ਗਿਆ ਹੈ, ਅਜਿਹਾ ਨਾ ਕਰਨ 'ਤੇ ਸਜ਼ਾ ਦਾ ਪ੍ਰਾਵਧਾਨ ਹੈ। ਚੀਨ ਦੇ ਕੇਂਦਰੀ ਬੈਂਕ ਨੇ ਵਾਇਰਸ ਫੈਲਣ ਤੋਂ ਰੋਕਣ ਲਈ ਇਸਤੇਮਾਲ ਕੀਤੇ ਹੋਏ ਨੋਟਾਂ ਨੂੰ ਕੀਟਾਣੂ ਰਹਿਤ ਕਰਨ ਦਾ ਫੈਸਲਾ ਲਿਆ ਹੈ।

ਕਿੰਨੇ ਨਵੇਂ ਮਾਮਲੇ ਆਏ
ਐਤਵਾਰ ਨੂੰ ਪ੍ਰਸ਼ਾਸਨ ਨੇ ਦੱਸਿਆ ਕਿ 2009 ਨਵੇਂ ਮਾਮਲੇ ਆਏ ਹਨ ਜੋ ਸ਼ਨੀਵਾਰ ਨੂੰ 2641 ਸਨ। ਇਸ ਤੋਂ ਪਹਿਲਾਂ 5090 ਨਵੇਂ ਮਾਮਲੇ ਆਏ ਸਨ। ਚੀਨ ਵਿਚ ਹੁਣ ਤੱਕ 68,500 ਲੋਕ ਕੋਰੋਨਾਵਾਇਰਸ ਤੋਂ ਪੀਡ਼ਤ ਹਨ। ਨਵੇਂ ਮਾਮਲੇ ਵਿਚ ਆ ਰਹੀ ਕਮੀ 'ਤੇ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਬੁਲਾਰੇ ਮੀ ਫੇਂਗ ਨੇ ਆਖਿਆ ਹੈ ਕਿ ਇਹ ਅੰਕਡ਼ਾ ਇਸ ਵਾਇਰਸ ਨੂੰ ਕਾਬੂ ਕਰਨ ਦੀ ਚੀਨ ਦੀਆਂ ਕੋਸ਼ਿਸ਼ਾਂ ਨੂੰ ਦਿਖਾਉਂਦਾ ਹੈ। ਨਾਲ ਹੀ ਕਮਿਸ਼ਨ ਨੇ ਰੋਜ਼ਾਨਾ ਦੇ ਬੁਲੇਟਿਨ ਵਿਚ ਦੇਸ਼ ਭਰ ਵਿਚ 142 ਨਵੀਆਂ ਮੌਤਾਂ ਦੇ ਬਾਰੇ ਵਿਚ ਦੱਸਿਆ ਗਿਆ ਹੈ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਮੌਤਾਂ ਹੂਬੇ ਸੂਬੇ ਵਿਚ ਹੋਈ ਹੈ।


Khushdeep Jassi

Content Editor

Related News