ਕੋਰੋਨਾਵਾਇਰਸ: ਈਰਾਨ ''ਚ 24 ਘੰਟਿਆਂ ਦੌਰਾਨ 122 ਲੋਕਾਂ ਦੀ ਮੌਤ

04/10/2020 7:26:53 PM

ਤਹਿਰਾਨ- ਈਰਾਨ ਵਿਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਕਾਰਣ 122 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਕੋਵਿਡ-19 ਦੇ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਦੇਸ਼ ਵਿਚ ਕੁੱਲ ਗਿਣਤੀ 4,232 ਹੋ ਗਈ ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 1,972 ਲੋਕਾਂ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਇਨਫੈਕਸ਼ਨ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਕੁੱਲ ਗਿਣਤੀ 68,192 ਹੋ ਗਈ ਹੈ।

ਬੁਲਾਰੇ ਕਿਯਾਨੌਸ਼ ਜਹਾਂਪੌਰ ਨੇ ਟੈਲੀਕਾਨਫਰੰਸਿੰਗ ਰਾਹੀਂ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਪੰਜ ਤੋਂ ਅੱਠ ਸੂਬਿਆਂ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਦੇਖਿਆ ਗਿਆ ਹੈ, ਜਿਸ ਵਿਚ ਤਹਿਰਾਨ ਵੀ ਸ਼ਾਮਲ ਹੈ। ਈਰਾਨ ਆਪਣੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੇ ਲਈ ਘੱਟ ਖਤਰੇ ਵਾਲੇ ਵਪਾਰਕ ਪਲਾਂਟਾਂ ਨੂੰ ਖੋਲਣ ਦੀ ਤਿਆਰੀ ਕਰ ਰਿਹਾ ਹੈ। ਈਰਾਨ ਦੇ ਬਾਹਰ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਕਾਰਣ ਹੋਣ ਵਾਲੀਆਂ ਮੌਤਾਂ ਦੀ ਅਸਲ ਗਿਣਤੀ ਦੱਸੀਆਂ ਜਾ ਰਹੀਆਂ ਮੌਤਾਂ ਤੋਂ ਵਧੇਰੇ ਹੋ ਸਕਦੀ ਹੈ।


Baljit Singh

Content Editor

Related News