ਚੀਨ : ਸਿਰਫ 15 ਸਕਿੰਟਾਂ ''ਚ ਕੋਰੋਨਾ ਵਾਇਰਸ ਦੀ ਲਪੇਟ ''ਚ ਆਇਆ ਵਿਅਕਤੀ

02/08/2020 9:34:40 AM

ਬੀਜਿੰਗ— ਕੋਰੋਨਾ ਵਾਇਰਸ ਨੇ ਚੀਨ 'ਚ ਕਹਿਰ ਮਚਾਇਆ ਹੋਇਆ ਹੈ ਦੱਖਣੀ ਪੂਰਬੀ ਚੀਨ 'ਚ ਇਕ ਵਿਅਕਤੀ ਨੂੰ ਸਿਰਫ 15 ਸਕਿੰਟਾਂ 'ਚ ਕੋਰੋਨਾ ਵਾਇਰਸ ਨੇ ਆਪਣੀ ਲਪੇਟ 'ਚ ਲੈ ਲਿਆ। ਇਹ ਵਿਅਕਤੀ ਇਕ ਬਾਜ਼ਾਰ 'ਚ ਪੀੜਤ ਮਹਿਲਾ ਕੋਲ ਸਿਰਫ 15 ਸਕਿੰਟਾਂ ਲਈ ਖੜ੍ਹਾ ਹੋਇਆ ਸੀ। ਸਿਰਫ ਇੰਨੀ ਹੀ ਦੇਰ 'ਚ ਉਹ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਿਆ। ਇਸ ਵਿਅਕਤੀ ਦੀ ਪਛਾਣ ਮਰੀਜ਼ ਨੰਬਰ 5 ਦੱਸੀ ਗਈ ਹੈ, ਉਂਝ ਉਸ ਦਾ ਨਾਂ ਸਾਂਝਾ ਨਹੀਂ ਕੀਤਾ ਗਿਆ। ਇਹ ਸ਼ੁਆਂਗਡੋਂਗਫੇਂਗ ਬਾਜ਼ਾਰ 'ਚ ਮਰੀਜ਼ ਨੰਬਰ 2 ਕੋਲ ਖੜ੍ਹਾ ਸੀ। ਜਿਆਂਗਬੇਈ ਦੇ ਸਿਹਤ ਅਧਿਕਾਰੀਆਂ ਮੁਤਾਬਕ ਮਰੀਜ਼ ਨੰਬਰ 5 ਨੇ ਖੁਦ ਨੂੰ ਬਚਾਉਣ ਲਈ ਮਾਸਕ ਨਹੀਂ ਲਗਾਇਆ ਗਿਆ ਸੀ, ਇਸੇ ਕਾਰਨ ਉਹ ਵਾਇਰਸ ਦੀ ਲਪੇਟ 'ਚ ਆਇਆ।

ਅਧਿਕਾਰੀ ਹੁਣ ਇਹ ਪਤਾ ਲਗਾ ਰਹੇ ਹਨ ਕਿ ਪੀੜਤ ਮਰੀਜ਼ ਪਿਛਲੇ 2 ਹਫਤਿਆਂ ਤੋਂ ਉਹ ਕਿਨ੍ਹਾਂ ਦੇ ਸੰਪਰਕ 'ਚ ਆਇਆ ਸੀ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇਹ ਸ਼ਖਸ ਤਟੀ ਖੇਤਰ ਨਿੰਗਬੋ ਦਾ ਰਹਿਣ ਵਾਲਾ ਹੈ। ਮਰੀਜ਼ ਦਾ ਹੁਣ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੂਹਾਨ ਸ਼ਹਿਰ ਤੋਂ ਹੋਈ ਸੀ। ਹੁਣ ਤਕ ਵਾਇਰਸ ਕਾਰਨ 719 ਲੋਕਾਂ ਦੀ ਮੌਤ ਹੋ ਚੁੱਕੀ ਹੈ।


Related News