''Coronavirus....its coming'', 7 ਸਾਲ ਪਹਿਲਾਂ ਦਾ ਟਵੀਟ ਹੋਇਆ ਵਾਇਰਲ

03/13/2020 9:43:20 PM

ਵਾਸ਼ਿੰਗਟਨ-ਕੋਰੋਨਾਵਾਇਰਸ ਦੇ ਪ੍ਰਕੋਪ ਅਤੇ ਉਸ ਨਾਲ ਫੈਲੇ ਡਰ ਵਿਚਾਲੇ ਸਾਲ 2013 ਦਾ ਇਕ ਪੁਰਾਣਾ ਟਵੀਟ ਫਿਰ ਤੋਂ ਸਾਹਮਣੇ ਆਇਆ ਹੈ ਅਤੇ ਟਵਿਟਰ 'ਤੇ ਵਾਇਰਲ ਹੋ ਰਿਹਾ ਹੈ। ਇਸ ਟਵੀਟ ਨੇ ਯੂਜ਼ਰਸ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਸ ਟਵੀਟ ਨੂੰ ਮਾਰਕੋ ਨਾਂ ਦੇ ਇਕ ਟਵਿਟਰ ਅਕਾਊਂਟ ਤੋਂ ਲਿਖਿਆ ਸੀ ਜਿਸ ਦੇ ਯੂਜ਼ਰ ਦਾ ਨਾਂ @Marco_Acortes ਹੈ। ਸੱਤ ਸਾਲ ਪਹਿਲਾਂ ਕੀਤੇ ਗਏ ਇਸ ਟਵੀਟ 'ਚ ਕੋਰੋਨਾਵਾਇਰਸ ਦੇ ਪ੍ਰਕੋਪ ਦੀ ਭਵਿੱਖਵਾਣੀ ਕੀਤੀ ਗਈ ਸੀ। ਯੂਜ਼ਰ ਨੇ 3 ਜੂਨ 2013 'ਚ ਟਵੀਟ 'ਚ ਲਿਖਿਆ ਸੀ 'ਕੋਰੋਨਾਵਾਇਰਸ... ਇਹ ਆ ਰਿਹਾ ਹੈ।

ਜਿਵੇਂ ਹੀ ਇਹ ਟਵੀਟ ਇੰਟਰਨੈੱਟ 'ਤੇ ਫਿਰ ਤੋਂ ਸਾਹਮਣੇ ਆਇਆ ਹੈ, ਇੰਟਰਨੈੱਟ ਯੂਜ਼ਰਸ ਸੱਤ ਸਾਲ ਪਹਿਲੇ ਇਸ ਵਾਇਰਸ ਦੇ ਆਉਣ ਦੀ ਸਹੀ ਭਵਿੱਖਵਾਣੀ ਕਰਨ ਵਾਲੇ ਪੋਸਟ 'ਤੇ ਹੈਰਾਨੀ ਜ਼ਾਹਿਰ ਕਰ ਰਹੇ ਹਨ। ਇਸ ਪੋਸਟ ਨੂੰ ਹੁਣ ਤਕ 57,000 ਤੋਂ ਜ਼ਿਆਦਾ ਵਾਰ ਰੀਟਵੀਟ ਕੀਤਾ ਗਿਆ ਹੈ ਅਤੇ ਇਕ ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ।

ਪੋਸਟ ਦੇ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਤੁਰੰਤ ਇਸ ਟਵੀਟ ਦਾ ਜਵਾਬ ਦੇਣ ਲਈ ਯੂਜ਼ਰਸ ਉਤਸਾਹਿਤ ਹੋ ਗਿਆ ਕਿਉਂਕਿ ਕੋਰੋਨਾਵਾਇਰਸ (COVID-19) ਖੁਦ ਮਹਾਮਾਰੀ ਬਣ ਗਿਆ ਹੈ। ਇਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਤਾਰਿਕ ਬਦਲਣ ਲਈ ਟਵਿਟਰ ਨੂੰ ਹੈਕ ਕੀਤਾ, ਸਹੀ ਹੈ ਨਾ? ਇਕ ਹੋਰ ਯੂਜ਼ਰ ਨੇ ਲਿਖਿਆ ਮੇਰਾ ਮਤਲਬ ਹੈ ਕਿ ਜੇਕਰ ਅਸੀਂ ਜਾਣਦੇ ਹਾਂ ਕਿ ਇਸ ਨੂੰ ਆਉਣ 'ਚ ਸੱਤ ਸਾਲ ਲੱਗਣ ਵਾਲੇ ਹਨ ਤਾਂ ਤੁਹਾਡੀ ਗੱਲ ਕੌਣ ਸੁਣੇਗਾ.. ਓਹ ਰੂਕੋ। ਇਕ ਹੋਰ ਯੂਜ਼ਰ ਨੇ ਲਿਖਿਆ ਉਸ ਦਾ ਆਖਿਰੀ ਟਵੀਟ ਸਾਲ 2016 'ਚ ਸੀ, ਸਰਕਾਰ ਨੇ ਸ਼ਾਇਦ ਉਸ ਨੂੰ ਬੰਦ ਕਰ ਦਿੱਤਾ ਕਿਉਂਕਿ ਉਹ ਬਹੁਤ ਜ਼ੋਰ ਨਾਲ ਆਪਣੀ ਗੱਲ ਕਹਿ ਰਿਹਾ ਸੀ।

ਇਕ ਯੂਜ਼ਰ ਨੇ ਕੁਮੈਂਟ ਕੀਤਾ-ਹਰ ਕੋਈ ਕੁਮੈਂਟ 'ਚ ਮਜ਼ਾਕ ਕਰ ਰਿਹਾ ਹੈ, ਜਦ ਮੈਂ ਸੱਚ-ਮੁੱਚ ਸੋਚ ਰਿਹਾ ਹਾਂ ਕਿ ਕੋਈ 7 ਸਾਲ ਪਹਿਲਾਂ ਕਿਵੇਂ ਟਵੀਟ ਕਰੇਗਾ। ਇਸ ਤੋਂ ਪਹਿਲਾਂ ਸਾਲ 1981 'ਚ ਡੀਨ ਕੋਨਟੋਜ ਦੇ ਲਿਖੇ ਇਕ ਥ੍ਰਿਲਰ ਨਾਵਲ, 'ਦਿ ਆਈਜ਼ ਆਫ ਡਾਰਕਨੈੱਸ' 'ਚ ਵੁਹਾਨ-400 ਨਾਮਕ ਇਕ ਵਾਇਰਸ ਦਾ ਉਲੇਖ ਕੀਤਾ ਗਿਆ ਸੀ। ਨਾਵਲ 'ਚ ਕਿਹਾ ਗਿਆ ਸੀ ਕਿ ਵਾਇਰਸ ਨੂੰ ਇਕ ਲੈਬੋਟਰੀ 'ਚ ਇਕ ਹਥਿਆਰ ਦੇ ਰੂਪ 'ਚ ਬਣਾਇਆ ਗਿਆ ਸੀ।

ਨਾਵਲ 'ਚ ਜ਼ਿਕਰ ਗਿਆ ਸੀ ਕਿ ਚੀਨ ਦੀ ਇਕ ਮਿਲਟਰੀ ਲੈਬ 'ਚ ਜੈਵਿਕ ਹਥਿਆਰਾਂ ਦੇ ਕਾਰਜਕਾਲ ਦੇ ਹਿੱਸੇ ਦੇ ਰੂਪ 'ਚ ਇਕ ਵਾਇਰਸ ਬਣਾਇਆ ਗਿਆ ਹੈ। ਲੈਬੋਟਰੀ ਵੁਹਾਨ 'ਚ ਸਥਿਤ ਹੈ ਇਸ ਲਈ ਇਸ ਨੂੰ ਵੁਹਾਨ-400 ਨਾਂ ਦਿੱਤਾ ਗਿਆ। ਇਸ ਵਾਇਰਸ ਕਰਾਣ ਹੁਣ ਤਕ 1 ਲੱਖ 35 ਹਜ਼ਾਰ ਤੋਂ ਵਧੇਰੇ ਲੋਕ ਇਸ ਕਾਰਣ ਇਨਫੈਕਟ ਹਨ ਜਦਕਿ 5 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ।

 

Karan Kumar

This news is Content Editor Karan Kumar