ਚੀਨ ''ਚ ਮੁੜ ਵਧਿਆ ਕੋਰੋਨਾ ਦਾ ਕਹਿਰ, ਬਿਨਾਂ ਲੱਛਣਾਂ ਵਾਲੇ 1541 ਮਰੀਜ਼ਾਂ ਦਾ ਲੱਗਾ ਪਤਾ

04/02/2020 2:29:23 AM

ਬੀਜਿੰਗ (ਏਜੰਸੀ)- ਚੀਨ ਵਿਚ ਬਿਨਾਂ ਲੱਛਣ ਵਾਲੇ 1541 ਕੋਰੋਨਾ ਰੋਗੀਆਂ ਦਾ ਪਤਾ ਲੱਗਾ ਹੈ। ਦੂਜੇ ਦੌਰ ਦੇ ਇਨਫੈਕਸ਼ਨ ਤੋਂ ਬਚਣ ਲਈ ਇਨ੍ਹਾਂ ਰੋਗੀਆਂ ਦੀ ਸੂਚੀ ਖੁਦ ਨੈਸ਼ਨਲ ਹੈਲਥ ਕਮੀਸ਼ਨ ਨੇ ਜਾਰੀ ਕੀਤੀ ਹੈ। ਚੀਨ ਵਿਚ ਇਨਫੈਕਸ਼ਨ ਦੇ 35 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਸਥਾਨਕ ਇਨਫੈਕਸ਼ਨ ਦੇ ਇਕ ਮਾਮਲੇ ਨੂੰ ਛੱਡ ਦਈਏ ਤਾਂ ਇਨ੍ਹਾਂ ਵਿਚ ਉਹ ਲੋਕ ਸ਼ਾਮਲ ਹਨ ਜੋ ਵਿਦੇਸ਼ ਤੋਂ ਆਏ ਹਨ। ਇਕ ਦਿਨ ਪਹਿਲਾਂ ਇਨਫੈਕਸ਼ਨ ਦੇ 48 ਮਾਮਲੇ ਆਏ ਸਨ। ਦੂਜੇ ਦੇਸ਼ਾਂ ਤੋਂ ਆਉਣ ਵਾਲੇ ਇਨਫੈਕਸ਼ਨ ਦੇ ਕੁਲ ਮਾਮਲੇ 806 ਹਨ। ਦੇਸ਼ ਵਿਚ ਮਹਾਮਾਰੀ ਨਾਲ 7 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 3312 ਹੋ ਗਈ ਹੈ। ਜਦੋਂ ਕਿ ਇਨਫੈਕਟਿਡ ਵਿਅਕਤੀਆਂ ਦਾ ਅੰਕੜਾ 81544 'ਤੇ ਪਹੁੰਚ ਗਿਆ ਹੈ।

ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ (ਐਨ.ਐਚ.ਸੀ.) ਨੇ ਬੁੱਧਵਾਰ ਨੂੰ ਕਿਹਾ ਕਿ ਸੋਮਵਾਰ ਦੇ ਅਖੀਰ ਤੱਕ ਬਿਨਾਂ ਲੱਛਣ ਵਾਲੇ 1541 ਰੋਗੀਆਂ ਨੂੰ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ। ਇਸ ਵਿਚੋਂ 205 ਉਹ ਲੋਕ ਹਨ ਜੋ ਵਿਦੇਸ਼ ਤੋਂ ਚੀਨ ਆਏ ਹਨ। ਖਾਸ ਗੱਲ ਇਹ ਹੈ ਕਿ ਜਿਨ੍ਹਾਂ ਰੋਗੀਆਂ ਵਿਚ ਲੱਛਣ ਨਹੀਂ ਦਿਖਾਈ ਦਿੱਤੇ, ਉਨ੍ਹਾਂ ਦੀ ਗਿਣਤੀ ਨੂੰ ਵਿਦੇਸ਼ ਵਿਚ ਇਨਫੈਕਟਿਡ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਵਿਚ ਦੱਸਿਆ ਕਿ ਫਰਵਰੀ ਦੇ ਅਖੀਰ ਤੱਕ ਚੀਨ ਵਿਚ 43 ਹਜ਼ਾਰ ਤੋਂ ਜ਼ਿਆਦਾ ਲੋਕਾਂ ਦਾ ਟੈਸਟ ਪਾਜ਼ੇਟਿਵ ਆਇਆ ਸੀ ਪਰ ਉਨ੍ਹਾਂ ਵਿਚ ਲੱਛਣ ਨਹੀਂ ਦਿਖਾਈ ਦਿੱਤੇ ਸਨ। ਕੋਈ ਅਧਿਕਾਰੀ ਇਸ ਗੱਲ ਦਾ ਜਵਾਬ ਦੇਣ ਨੂੰ ਤਿਆਰ ਨਹੀਂ ਹੈ ਕਿ ਇਨਫੈਕਟਿਡ ਲੋਕਾਂ ਦੀ ਸੂਚੀ ਵਿਚ ਇਨ੍ਹਾਂ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ।

ਐਨ.ਐਚ.ਸੀ. ਦੇ ਰੋਗ ਦੇ ਰੋਗ ਕੰਟਰੋਲ ਬਿਊਰੋ ਦੇ ਮੁਖੀ ਨੇ ਕਿਹਾ ਕਿ ਚੀਨ ਹੁਣ ਅਜਿਹੇ ਰੋਗੀਆਂ ਦੀ ਸੂਚੀ ਪ੍ਰਕਾਸ਼ਿਤ ਕਰੇਗਾ, ਜਿਸ ਵਿਚ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਦਿਖਾਈ ਦੇ ਰਿਹਾ ਹੈ। ਉਸ ਨੂੰ ਚਿੰਤਾ ਹੈ ਕਿ ਇਹ ਲੋਕ ਹੋਰ ਲੋਕਾਂ ਵਿਚ ਇਨਫੈਕਸ਼ਨ ਦੀ ਵਜ੍ਹਾ ਬਣ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ 'ਚ ਲੱਛਣ ਨਹੀਂ ਦਿਖਾਈ ਦੇ ਰਹੇ ਹਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਤੱਕ ਆਈਸੋਲੇਸ਼ਨ ਵਿਚ ਰੱਖਿਆ ਜਾਵੇਗਾ। ਅਜਿਹੇ ਲੋਕਾਂ ਨੂੰ ਹੁਣ ਤੱਕ ਨਹੀਂ ਛੱਡਿਆ ਜਾਵੇਗਾ, ਜਦੋਂ ਤੱਕ ਉਨ੍ਹਾਂ ਦੀ ਦੋ ਵਾਰ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਬਿਨਾਂ ਖੰਘ ਜਾਂ ਛਿੱਕ ਵਾਲੇ ਕੋਰੋਨਾ ਰੋਗੀਆਂ ਤੋਂ ਇਨਫੈਕਸ਼ਨ ਦਾ ਖਤਰਾ ਘੱਟ ਹੁੰਦਾ ਹੈ। ਅਪੁਸ਼ਟ ਸੂਤਰਾਂ ਤੋਂ ਇਹ ਵੀ ਖਬਰ ਮਿਲੀ ਹੈ ਕਿ ਚੀਨ ਵਾਇਰਸ ਨਾਲ ਲੜਣ ਵਿਚ ਮਦਦਗਾਰ ਐਂਟੀਬਾਡੀ ਦਾ ਸਰੀਰ ਵਿਚ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਸੀਰੋਲਾਜੀਕਲ ਟੈਸਟ ਦੀ ਯੋਜਨਾ ਬਣਾ ਰਿਹਾ ਹੈ।

Sunny Mehra

This news is Content Editor Sunny Mehra