ਕੋਰੋਨਾ : ਚੀਨ ਦੇ ਵੁਹਾਨ ''ਚ ਹੋਵੇਗੀ 1.1 ਕਰੋੜ ਲੋਕਾਂ ਦੀ ਜਾਂਚ, 15 ਨਵੇਂ ਮਾਮਲੇ ਆਏ ਸਾਹਮਣੇ

05/13/2020 11:28:45 AM

ਬੀਜਿੰਗ- ਚੀਨ ਵਿਚ ਕੋਵਿਡ-19 ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਬਿਨਾ ਲੱਛਣਾਂ ਵਾਲੇ 8 ਮਾਮਲੇ ਵੀ ਹਨ।ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਵੁਹਾਨ ਵਿਚ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਪਰ ਇੱਥੇ 1.1 ਕਰੋੜ ਲੋਕਾਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਜਾਵੇਗੀ। 

ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਅਨੁਸਾਰ ਮੰਗਲਵਾਰ ਨੂੰ 7 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਇਕ ਮਰੀਜ਼ ਬਾਹਰੋਂ ਆਇਆ ਸੀ ਜਦੋਂ ਕਿ 6 ਲੋਕ ਸਥਾਨਕ ਤੌਰ 'ਤੇ ਇਨਫੈਕਟਡ ਹੋਏ। ਬਿਨਾ ਲੱਛਣਾਂ ਵਾਲੇ 8 ਨਵੇਂ ਮਰੀਜ਼ ਵੀ ਮਿਲੇ, ਜਿਨ੍ਹਾਂ ਨੂੰ ਮਿਲਾ ਕੇ ਅਜਿਹੇ ਮਰੀਜ਼ਾਂ ਦੀ ਗਿਣਤੀ 750 ਹੋ ਗਈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਹੁਬੇਈ ਸੂਬੇ ਅਤੇ ਇਸ ਦੀ ਰਾਜਧਾਨੀ ਵੁਹਾਨ ਵਿਚ ਕੋਈ ਨਵਾਂ ਕੇਸ ਨਹੀਂ ਆਇਆ ਪਰ ਵੁਹਾਨ ਵਿਚ ਬਿਨਾ ਲੱਛਣਾਂ ਵਾਲੇ 598 ਮਾਮਲੇ ਸਾਹਮਣੇ ਆਏ ਹਨ। ਹੁਣ ਇੱਥੇ 10 ਦਿਨਾਂ ਦੇ ਅੰਦਰ ਹੀ ਸਾਰੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਚੀਨ ਵਿਚ ਮੰਗਲਵਾਰ ਤੱਕ, 4,633 ਇਨਫੈਕਟਡ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪੀੜਤਾਂ ਦੀ ਕੁੱਲ ਗਿਣਤੀ 82,926 ਹੋ ਗਈ ਹੈ।

Lalita Mam

This news is Content Editor Lalita Mam