ਚੀਨ 'ਚ ਕੋਰੋਨਾ ਨੇ ਮੁੜ ਮਚਾਈ ਤਬਾਹੀ, ਹਸਪਤਾਲਾਂ 'ਚ ਡਾਕਟਰਾਂ ਦੀ ਘਾਟ, ਸ਼ਮਸ਼ਾਨਘਾਟ 'ਚ ਲੱਗੀਆਂ ਕਤਾਰਾਂ

12/23/2022 11:47:33 AM

ਇੰਟਰਨੈਸ਼ਨਲ ਡੈਸਕ: ਲੰਬੇ ਸਮੇਂ ਤੋਂ ਸ਼ਾਂਤ ਹੋਇਆ ਕੋਰੋਨਾ ਇਕ ਵਾਰ ਫਿਰ ਨਵੇਂ ਰੂਪ ਵਿਚ ਆ ਕੇ ਤਬਾਹੀ ਮਚਾਉਣ ਲਈ ਤਿਆਰ ਹੈ। ਚੀਨ 'ਚ ਕੋਰੋਨਾ ਨਾਲ ਹਾਲਾਤ ਖ਼ਰਾਬ ਹਨ। ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਚੀਨ ਵਿਚ ਹੜਕੰਪ ਮਚ ਗਿਆ ਹੈ। ਇੰਨੀ ਵੱਡੀ ਗਿਣਤੀ ਵਿਚ ਲੋਕ ਸੰਕਰਮਿਤ ਹੋ ਰਹੇ ਹਨ ਕਿ ਡਾਕਟਰੀ ਸਾਧਨਾਂ ਦੀ ਘਾਟ ਸਭ ਤੋਂ ਵੱਡੀ ਚੁਣੌਤੀ ਬਣ ਕੇ ਉਭਰੀ ਹੈ, ਜਿਸ ਕਾਰਨ ਚੀਨ 'ਚ ਨਾ ਸਿਰਫ਼ ਹਸਪਤਾਲ ਦੇ ਬੈੱਡ, ਵੈਂਟੀਲੇਟਰ ਅਤੇ ਦਵਾਈਆਂ ਦੀ ਘਾਟ ਹੈ, ਸਗੋਂ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਵੀ ਕਾਫੀ ਘਾਟ ਹੈ। ਅਜਿਹੇ 'ਚ ਚੀਨੀ ਮੀਡੀਆ ਰਿਪੋਰਟਾਂ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।

ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਦੀ ਨਵੀਂ ਲਹਿਰ ਨੇ WHO ਦੀ ਵਧਾਈ ਚਿੰਤਾ, ਮੰਗੀ ਹੋਰ ਜਾਣਕਾਰੀ

ਇਕ ਰਿਪੋਰਟ ਮੁਤਾਬਕ ਚੀਨ ਦੇ ਜ਼ਿਆਦਾਤਰ ਹਸਪਤਾਲਾਂ 'ਚ ਜਿੱਥੇ ਡਾਕਟਰ ਦੀ ਘਾਟ ਹੈ, ਉਥੇ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਹਸਪਤਾਲਾਂ ਵਿਚ ਬੈੱਡ ਘੱਟ ਪੈ ਰਹੇ ਹਨ। ਅਜਿਹੇ 'ਚ ਲੋਕਾਂ ਨੂੰ ਘਰ ਵਿਚ ਹੀ ਇਲਾਜ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਸੰਕਰਮਿਤ ਹੋਣ 'ਤੇ ਆਪਣੇ ਆਪ ਨੂੰ ਘਰ ਵਿੱਚ ਅਲੱਗ ਕਰਨ ਲਈ ਕਿਹਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਘਰ ਵਿੱਚ ਫਲੂ ਦੀਆਂ ਦਵਾਈਆਂ ਜਾਂ ਰਵਾਇਤੀ ਦਵਾਈਆਂ ਨਾਲ ਆਪਣਾ ਇਲਾਜ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਥੇ ਹੀ ਲੋਕਾਂ ਨੂੰ ibuprofen ਅਤੇ acetaminophen ਵਰਗੀਆਂ ਆਮ ਦਵਾਈਆਂ ਵੀ ਨਹੀਂ ਮਿਲ ਰਹੀਆਂ ਹਨ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਪਹਿਲਾਂ ਵਾਂਗ ਇੱਕ ਵਾਰ ਫਿਰ ਸ਼ਮਸ਼ਾਨਘਾਟ ਵਿੱਚ ਲੰਬੀਆਂ ਕਤਾਰਾਂ ਲੱਗ ਗਈਆਂ ਹਨ।

ਇਹ ਵੀ ਪੜ੍ਹੋ: OMG! ਬੱਚੇ ਦੇ ਢਿੱਡ 'ਚ ਹੋ ਰਿਹਾ ਸੀ ਦਰਦ, ਐਕਸਰੇ ਕਰਦਿਆਂ ਹੀ ਡਾਕਟਰਾਂ ਦੇ ਉੱਡੇ ਹੋਸ਼

ਚੀਨ ਤੋਂ ਬਾਹਰ ਵੀ ਕੋਰੋਨਾ ਤੇਜ਼ੀ ਨਾਲ ਫੈਲਣਾ ਹੋਇਆ ਸ਼ੁਰੂ

ਦੱਸ ਦੇਈਏ ਕਿ ਚੀਨ ਤੋਂ ਬਾਹਰ ਵੀ ਕੋਰੋਨਾ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਕੋਰੋਨਾ ਦੇ ਅੰਕੜਿਆਂ 'ਤੇ ਨਜ਼ਰ ਰੱਖਣ ਵਾਲੀ ਸੰਸਥਾ Worldometers ਦੇ ਮੁਤਾਬਕ ਪਿਛਲੇ 24 ਘੰਟਿਆਂ 'ਚ ਦੁਨੀਆ 'ਚ ਕੋਰੋਨਾ ਦੇ 4.92 ਲੱਖ ਮਾਮਲੇ ਸਾਹਮਣੇ ਆਏ ਹਨ। ਉਥੀ ਹੀ ਕੋਰੋਨਾ ਕਾਰਨ 1374 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਜਾਪਾਨ ਵਿੱਚ ਸਭ ਤੋਂ ਵੱਧ 1.84 ਲੱਖ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਅਮਰੀਕਾ ਵਿਚ 43,263, ਫਰਾਂਸ ਵਿਚ 49,517, ਬ੍ਰਾਜ਼ੀਲ ਵਿਚ 43,392, ਦੱਖਣੀ ਕੋਰੀਆ ਵਿਚ 75,744 ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: ਇਮਰਾਨ ਖਾਨ ਨੇ 70 ਲੱਖ ਦੇ ਕੇ ਬਣਾਏ ਜਿਸਮਾਨੀ ਰਿਸ਼ਤੇ! ਜਾਣੋ ਕੌਣ ਹੈ ਸੈਕਸ ਸਕੈਂਡਲ 'ਚ ਫਸੀ ਆਇਲਾ ਮਲਿਕ?

ਭਾਰਤ ਨੇ ਕੱਸ ਲਈ ਕਮਰ 

ਦੁਨੀਆ 'ਚ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਨੇ ਵੀ ਕਮਰ ਕੱਸ ਲਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵਿਸ਼ਵ ਦੇ ਕੁਝ ਹਿੱਸਿਆਂ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਅੱਜ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਮੀਟਿੰਗ ਕਰਨਗੇ। ਵੀਰਵਾਰ ਨੂੰ, ਮਾਂਡਵੀਆ ਨੇ ਰਾਜ ਸਭਾ ਵਿੱਚ ਖ਼ੁਦ ਨੋਟਿਸ ਲੈਂਦਿਆਂ ਭਾਰਤ ਦੀਆਂ ਤਿਆਰੀਆਂ 'ਤੇ ਇੱਕ ਬਿਆਨ ਦਿੱਤਾ। ਮਾਂਡਵੀਆ ਨੇ ਕਿਹਾ, 'ਅਸੀਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ। ਚੀਨ ਅਤੇ ਭਾਰਤ ਵਿਚਕਾਰ ਕੋਈ ਸਿੱਧੀ ਉਡਾਣ ਨਹੀਂ ਹੈ, ਪਰ ਲੋਕ ਦੂਜੇ ਰੂਟਾਂ ਤੋਂ ਆਉਂਦੇ ਹਨ।

ਇਹ ਵੀ ਪੜ੍ਹੋ: ਹੁਣ ਬੈੱਡ ’ਤੇ ਲੇਟ ਕੇ ਲਓ ਫ਼ਿਲਮ ਦਾ ਮਜ਼ਾ, 3700 ਰੁਪਏ ਹੈ ਟਿਕਟ, ਡਬਲ ਸੋਫੇ ਦਾ ਵੀ ਹੈ ਪ੍ਰਬੰਧ

cherry

This news is Content Editor cherry