8 ਸਾਲ ਪਹਿਲਾਂ ਚੀਨ ਦੀ ਖਦਾਨ 'ਚ ਫੈਲਿਆ ਸੀ ਕੋਰੋਨਾ, ਫਿਰ ਵੁਹਾਨ ਲੈਬ ਤੋਂ ਹੋਇਆ ਲੀਕ

08/18/2020 4:10:52 AM

ਬੀਜ਼ਿੰਗ - ਪਿਛਲੇ ਸਾਲ ਨਵੰਬਰ ਤੋਂ ਚੀਨ ਦੇ ਵੁਹਾਨ ਵਿਚ ਕੋਰੋਨਾਵਾਇਰਸ ਲਾਗ ਦੇ ਮਾਮਲੇ ਸਾਹਮਣੇ ਆਉਣ ਲੱਗੇ ਸਨ ਜਿਸ ਨੇ ਹੁਣ ਤੱਕ ਦੁਨੀਆ ਦੇ 2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਹਾਲਾਂਕਿ, ਸਾਇੰਸਦਾਨਾਂ ਦਾ ਮੰਨਣਾ ਹੈ ਕਿ ਕੋਵਿਡ-19 ਦਰਅਸਲ 7 ਸਾਲ ਪਹਿਲਾਂ 2012 ਵਿਚ ਹੀ ਪੈਦਾ ਹੋ ਗਿਆ ਸੀ। ਇਸ ਦਾਅਵੇ ਮੁਤਾਬਕ ਚੀਨ ਵਿਚ ਹੀ ਇਕ ਖਦਾਨ ਵਿਚ 6 ਮਜ਼ਦੂਰ ਨਿਮੋਨੀਆ ਜਿਹੇ ਵਾਇਰਸ ਤੋਂ ਪੀੜਤ ਸਨ ਜੋ ਚਮਗਾਦੜ੍ਹ ਦਾ ਮੱਲ ਸਾਫ ਕਰ ਰਹੇ ਸਨ। ਇਨ੍ਹਾਂ ਵਿਚੋਂ 3 ਦੀ ਮੌਤ ਹੋ ਗਈ ਸੀ। ਖਾਸ ਗੱਲ ਇਹ ਹੈ ਕਿ ਇਸ ਘਟਨਾ ਦਾ ਵੀ ਵੁਹਾਨ ਦੀ ਲੈਬ ਵਿਚ ਕੁਨੈਕਸ਼ਨ ਸੀ।

2012 ਵਿਚ ਕੀ ਹੋਇਆ ਸੀ
ਸਾਇੰਸਦਾਨਾਂ ਨੂੰ ਪੱਤਾ ਲੱਗਾ ਹੈ ਕਿ ਚੀਨ ਨੇ ਦੱਖਣ-ਪੱਛਮੀ ਦੇ ਯੁੰਨਾਨ ਸੂਬੇ ਦੇ ਮੋਜਿਯਾਂਗ ਖਦਾਨ ਵਿਚ ਇਹ 6 ਮਜ਼ਦੂਰ ਬੀਮਾਰ ਪਏ ਸਨ। ਇਹ ਲੋਕ ਖਦਾਨ ਵਿਚ ਚਮਗਾਦੜ੍ਹ ਦਾ ਮੱਲ ਸਾਫ ਕਰ ਰਹੇ ਹਨ।  'ਦਿ ਸਨ' (ਅੰਗ੍ਰੇਜ਼ੀ ਵੈੱਬਸਾਈਟ) ਦੀ ਰਿਪੋਰਟ ਮੁਤਾਬਕ ਇਨਾਂ ਮਜ਼ਦੂਰਾਂ ਦਾ ਇਲਾਜ ਕਰਨ ਵਾਲੇ ਫਿਜ਼ੀਸ਼ਨ ਲੂ ਸੂ ਨੇ ਪਾਇਆ ਸੀ ਕਿ ਮਰੀਜ਼ਾਂ ਨੂੰ ਤੇਜ਼ ਬੁਖਾਰ, ਸੁੱਕੀ ਖੰਘ, ਹੱਥ-ਪੈਦ ਵਿਚ ਦਰਦ ਅਤੇ ਕੁਝ ਮਾਮਲਿਆਂ ਵਿਚ ਸਿਰ ਦਰਦ ਸੀ। ਇਹ ਸਾਰੇ ਲੱਛਣ ਅੱਜ ਕੋਵਿਡ-19 ਦੇ ਹਨ। ਉਹ ਖਦਾਨ ਤੋਂ 1000 ਮੀਲ ਦੂਰ ਹਨ ਪਰ ਇਸ ਘਟਨਾ ਦੇ ਤਾਰ ਫਿਰ ਵੀ ਵੁਹਾਨ ਦੀ ਵਾਇਰਾਲਜ਼ੀ ਲੈੱਬ ਨਾਲ ਕੁਨੈਕਸ਼ਨ ਸੀ।

ਪਿਛਲੇ ਸਾਲ ਇੰਝ ਵਾਇਰਸ ਹੋਇਆ ਸੀ ਲੀਕ
ਵਾਇਰਾਲਜਿਸਟ ਜੋਨਾਥਨ ਲੈਥਮ ਅਤੇ ਮੋਲਿਕਿਊਲਰ ਬਾਇਓਲਾਜਿਸਟ ਐਲੀਸਨ ਵਿਲਸਨ ਬਾਇਓਸਾਇੰਸ ਰਿਸਾਰਸ ਪ੍ਰਾਜੈਕਟ ਲਈ ਇਥਕਾ ਵਿਚ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਲੀ ਸ਼ੂ ਦੀ ਥੀਸਸ ਪੜ੍ਹੀ ਹੈ। ਉਨ੍ਹਾਂ ਦੱਸਿਆ ਹੈ ਕਿ ਥੀਸਸ ਵਿਚ ਜੋ ਸਬੂਤ ਹਨ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਉਹ ਮਹਾਮਾਰੀ ਨੂੰ ਨਵੀਂ ਤਰ੍ਹਾਂ ਨਾਲ ਸਮਝ ਰਹੇ ਹਨ। ਜੋਨਾਥਨ ਨੇ ਦਾਅਵਾ ਕੀਤਾ ਹੈ ਕਿ ਮਜ਼ਦੂਰਾਂ ਦੇ ਸੈਂਪਲ ਟਿਸ਼ੂ ਵੁਹਾਨ ਲੈਬ ਭੇਜੇ ਗਏ ਸਨ ਅਤੇ ਉਨ੍ਹਾਂ ਨੇ ਨਿਊਯਾਰਕ ਪੋਸਟ ਨਾਲ ਗੱਲਬਾਤ ਵਿਚ ਦਾਅਵਾ ਕੀਤਾ ਹੈ ਕਿ ਉਥੋਂ ਹੀ ਵਾਇਰਸ ਲੀਕ ਹੋਇਆ। ਇਥੇ ਇਸ ਗੱਲ ਦਾ ਪਤਾ ਲਗਾਇਆ ਗਿਆ ਸੀ ਕਿ ਚਮਗਾਦੜ੍ਹ ਤੋਂ ਹੀ ਇਹ ਘਾਤਕ ਵਾਇਰਸ ਨਿਕਲਿਆ ਹੈ।

ਚੀਨ ਦੀ ਲੈਬ ਦੋਸ਼ਾਂ ਦੇ ਘੇਰੇ ਵਿਚ
ਕੋਰੋਨਾਵਾਇਰਸ ਫੈਲਣ ਤੋਂ ਬਾਅਦ ਚੀਨ ਦਾ ਵੁਹਾਨ ਦੋਸ਼ਾਂ ਦੇ ਕੇਂਦਰ ਵਿਚ ਹੈ। ਕਿਹਾ ਜਾਂਦਾ ਹੈ ਕਿ ਇਥੋਂ ਦੇ ਵੇਟ ਮਾਰਕਿਟ ਤੋਂ ਵਾਇਰਸ ਫੈਲਿਆ ਜਦਕਿ ਇਹ ਵੀ ਦੋਸ਼ ਹੈ ਕਿ ਦਰਅਸਲ ਵਾਇਰਸ ਵੁਹਾਨ ਦੀ ਵਾਇਰਾਲਜ਼ੀ ਲੈਬ ਤੋਂ ਲੀਕ ਹੋਇਆ। ਇਥੇ ਚਮਗਾਦੜ੍ਹਾਂ ਵਿਚ ਪਾਏ ਜਾਣ ਵਾਲੇ ਖਤਰਨਾਕ ਵਾਇਰਸ 'ਤੇ ਰਿਸਰਚ ਹੁੰਦੀ ਹੈ। ਹਾਲਾਂਕਿ, ਲੈਬ ਦੇ ਅਧਿਕਾਰੀਆਂ ਅਤੇ ਸਾਇੰਸਦਾਨਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਹ SARS-CoV-2 ਲੋਕਾਂ ਵਿਚ ਲਾਗ ਫੈਲਣ ਤੋਂ ਬਾਅਦ ਮਿਲੀ ਸੀ, ਪਹਿਲੀ ਨਹੀਂ।


Khushdeep Jassi

Content Editor

Related News