ਕੋਰੋਨਾ ਆਫ਼ਤ : ਟੀਕਿਆਂ ਦੀ ਘਾਟ ਕਾਰਨ 60 ਦੇਸ਼ਾਂ ਵਿਚ ਟੀਕਾਕਰਨ ਰੁਕਣ ਦਾ ਖ਼ਦਸ਼ਾ

04/10/2021 5:02:25 PM

ਲੰਡਨ (ਭਾਸ਼ਾ) : ਕੋਰੋਨਾ ਵਾਇਰਸ ਟੀਕਿਆਂ ਦੀ ਨਿਰਪੱਖ ਵੰਡ ਲਈ ਸ਼ੁਰੂ ਕੀਤੇ ਗਏ ਸੰਯੁਕਤ ਰਾਸ਼ਟਰ ਸਮਰਥਿਤ ਪ੍ਰੋਗਰਾਮ ‘ਕੋਵੈਕਸ’ ਨੂੰ ਮਿਲਣ ਵਾਲੇ ਟੀਕਿਆਂ ਦੀ ਸਪਲਾਈ ਰੁਕਣ ਕਾਰਨ ਦੁਨੀਆ ਦੇ ਕੁੱਝ ਸਭ ਤੋਂ ਗ਼ਰੀਬ ਦੇਸ਼ਾਂ ਸਮੇਤ ਘੱਟ ਤੋਂ ਘੱਟ 60 ਦੇਸ਼ਾਂ ਵਿਚ ਟੀਕਾਕਰਨ ਪ੍ਰਭਾਵਿਤ ਹੋ ਸਕਦਾ ਹੈ। ਦੈਨਿਕ ਆਧਾਰ ਆਧਾਰ ’ਤੇ ਤਿਆਰ ਕੀਤੇ ਗਏ ਯੂਨੀਸੈਫ ਦੇ ਅੰਕੜਿਆਂ ਮੁਤਾਬਕ, ਪਿਛਲੇ 2 ਹਫ਼ਤਿਆਂ ਵਿਚ 92 ਵਿਕਾਸਸ਼ੀਲ ਦੇਸ਼ਾਂ ਵਿਚ ਸਪਲਾਈ ਕਰਨ ਲਈ 20 ਲੱਖ ਤੋਂ ਘੱਟ ਕੋਵੈਕਸ ਖ਼ੁਰਾਕਾਂ ਨੂੰ ਮੰਜੂਰੀ ਦਿੱਤੀ ਗਈ, ਜਦੋਂਕਿ ਸਿਰਫ਼ ਬ੍ਰਿਟੇਨ ਵਿਚ ਇੰਨੀ ਹੀ ਖ਼ਰਾਕ ਦੀ ਸਪਲਾਈ ਕੀਤੀ ਗਈ।

ਇਹ ਵੀ ਪੜ੍ਹੋ : ਚਿੰਤਾਜਨਕ: ਵਿਸ਼ਵ ’ਚ 1 ਦਿਨ ’ਚ 9 ਲੱਖ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਜਨਰਲ ਡਾਇਰੈਕਟਰ ਟੇਡਰੋਸ ਅਦਾਨੋਮ ਗੇਬ੍ਰੇਯਸਸ ਨੇ ‘ਟੀਕਿਆਂ’ ਦੀ ਗਲੋਬਲ ਵੰਡ ਵਿਚ ਹੈਰਾਨ ਕਰਨ ਵਾਲੇ ਅਸੰਤੁਲਨ’ ਦੀ ਆਲੋਚਨਾ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਮੀਰ ਦੇਸ਼ਾਂ ਵਿਚ ਔਸਤਨ 4 ਵਿਚੋਂ 1 ਵਿਅਕਤੀ ਨੂੰ ਕੋਵਿਡ-19 ਟੀਕਾ ਲਗਾਇਆ ਜਾ ਚੁੱਕਾ ਹੈ, ਜਦੋਂਕਿ ਘੱਟ ਆਮਦਨ ਵਾਲੇ ਦੇਸ਼ਾਂ ਵਿਚ 500 ਲੋਕਾਂ ਵਿਚੋਂ ਔਸਤਨ ਸਿਰਫ਼ 1 ਵਿਅਕਤੀ ਨੂੰ ਟੀਕਾ ਲਗਾਇਆ ਗਿਆ ਹੈ। ਭਾਰਤ ਨੇ ਵੱਡੀ ਗਿਣਤੀ ਵਿਚ ‘ਐਸਟ੍ਰਾਜੇਨੇਕਾ’ ਟੀਕਿਆਂ ਦਾ ਉਤਪਾਦਨ ਕਰਨ ਵਾਲੇ ਸੀਰਮ ਇੰਸਟੀਚਿਊਟ ਵਿਚ ਬਣੇ ਟੀਕਿਆਂ ਦੇ ਨਿਰਯਾਤ ਨੂੰ ਫਿਲਹਾਲ ਰੋਕਣ ਦਾ ਫ਼ੈਸਲਾ ਕੀਤਾ ਹੈ, ਜੋ ਗਲੋਬਲ ਪੱਧਰ ’ਤੇ ਟੀਕਿਆਂ ਦੀ ਘਾਟ ਦਾ ਮੁੱਖ ਕਾਰਨ ਹਨ।

ਇਹ ਵੀ ਪੜ੍ਹੋ : ਤਾਲਾਬੰਦੀ ਨਿਯਮ ਤੋੜਨ ’ਤੇ ਪੁਲਸ ਨੇ ਦਿੱਤੀ ਅਜਿਹੀ ਸਜ਼ਾ, ਘਰ ਪਹੁੰਚਦੇ ਹੀ ਨੌਜਵਾਨ ਦੀ ਮੌਤ

ਜਿਨ੍ਹਾਂ ਦੇਸ਼ਾਂ ਨੂੰ ਕੋਵੈਕਸ ਨੇ ਸਭ ਤੋਂ ਪਹਿਲਾਂ ਟੀਕਿਆਂ ਦੀ ਸਪਲਾਈ ਕੀਤੀ ਸੀ, ਉਨ੍ਹਾਂ ਨੂੰ 12 ਹਫ਼ਤੇ ਦੇ ਅੰਦਰ ਟੀਕੇ ਦੀ ਦੂਜੀ ਖ਼ੁਰਾਕ ਪਹੁੰਚਾਈ ਜਾਣੀ ਹੈ ਪਰ ਅਜਿਹਾ ਸੰਭਵ ਹੋ ਸਕੇਗਾ ਜਾਂ ਨਹੀਂ, ਇਸ ’ਤੇ ਖਦਸ਼ਿਆਂ ਦੇ ਬੱਦਲ ਮੰਡਰਾ ਰਹੇ ਹਨ। ਟੀਕਿਆਂ ਦੀ ਸਪਲਾਈ ਕਰਨ ਵਾਲੇ ਸੰਗਠਨ ‘ਗਾਵੀ’ ਨੇ ਐਸੋਸੀਏਟਡ ਪ੍ਰੈਸ’ ਨੂੰ ਦੱਸਿਆ ਕਿ ਟੀਕਿਆਂ ਦੀ ਸਪਲਾਈ ਵਿਚ ਦੇਰੀ ਨਾਲ 60 ਦੇਸ਼ ਪ੍ਰਭਾਵਿਤ ਹੋਏ ਹਨ। ‘ਏਪੀ’ ਨੂੰ ਮਿਲੇ ਡਬਲਯੂ.ਐਚ.ਓ. ਦੇ ਦਸਤਾਵੇਜ਼ ਦਰਸਾਉਂਦੇ ਹਨ ਕਿ ਸਪਲਾਈ ਵਿਚ ਅਨਿਸ਼ਚਿਤਤਾ ਕਾਰਨ ‘ਕੁੱਝ ਦੇਸ਼ਾਂ ਦਾ ਕੋਵੈਕਸ ਤੋਂ ਭਰੋਸਾ ਉਠਣ’ ਲੱਗਾ ਹੈ। ਇਸ ਕਾਰਨ ਡਬਲਯੂ.ਐਚ.ਓ. ’ਤੇ ਚੀਨ ਅਤੇ ਰੂਸ ਦੇ ਟੀਕਿਆਂ ਨੂੰ ਮਨਜ਼ੂਰੀ ਦੇਣ ਦਾ ਦਬਾਅ ਵੱਧ ਰਿਹਾ ਹੈ। ਉਮਰ ਅਮਰੀਕਾ ਜਾਂ ਯੂਰਪ ਵਿਚ ਕਿਸੇ ਵੀ ਰੈਗੂਲੇਟਰੀ ਨੇ ਚੀਨ ਅਤੇ ਰੂਸ ਦੇ ਟੀਕਿਆਂ ਨੂੰ ਮਾਨਤਾ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ : ਕੈਨੇਡਾ ਪੁਲਸ ਵੱਲੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ, 4 ਪੰਜਾਬੀ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

cherry

This news is Content Editor cherry