ਕੋਰੋਨਾ ਵਾਇਰਸ : ਢਹਿ-ਢੇਰੀ ਬਿਲਡਿੰਗ ਦੀਆਂ ਦਰਦਨਾਕ ਤਸਵੀਆਂ ਆਈਆਂ ਸਾਹਮਣੇ

03/08/2020 8:24:47 PM

ਬੀਜਿੰਗ (ਵੈਬ ਡੈਸਕ)- ਕੋਰੋਨਾ ਵਾਇਰਸ ਦਾ ਝੰਬਿਆ ਚੀਨ ਪਹਿਲਾਂ ਹੀ ਇਸ ਖਤਰਨਾਕ ਵਾਇਰਸ ਨਾਲ ਲੜਾਈ ਲੜ ਰਿਹਾ ਹੈ, ਉਤੋਂ ਇਸ ਇਮਾਰਤ ਦਾ ਢਹਿ-ਢੇਰੀ ਹੋ ਜਾਣਾ ਚੀਨ ਲਈ ਬਹੁਤ ਵੱਡੀ ਮੁਸੀਬਤ ਹੈ ਕਿਉਂਕਿ ਚੀਨ ਵਿਚ ਇਸ ਵਾਇਰਸ ਕਾਰਨ ਭਾਰੀ ਤਬਾਹੀ ਹੋਈ ਹੈ। ਇਸੇ ਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ ਲਈ ਕਵਾਂਗਝੂ ਸ਼ਹਿਰ ਵਿਚ ਕਵਾਰੈਂਟਾਈਨ ਸੈਂਟਰ ਬਣਾਇਆ ਗਿਆ ਸੀ, ਜਿੱਥੇ ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਅਚਾਨਕ ਇਹ ਬਿਲਡਿੰਗ ਢਹਿ ਢੇਰੀ ਹੋ ਗਈ, ਜਿਸ ਕਾਰਨ 70 ਤੋਂ ਵਧੇਰੇ ਮਰੀਜ਼ ਇਸ ਬਿਲਡਿੰਗ ਦੇ ਮਲਬੇ ਹੇਠਾਂ ਦੱਬੇ ਗਏ।

PunjabKesari

PunjabKesari

ਮਲਬੇ ਹੇਠਾਂ ਦੱਬੇ ਗਏ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਸਿਲਸਿਲਾ ਜਾਰੀ ਹੈ। ਇਸ ਹਾਦਸੇ ਦੀਆਂ ਦਰਦਨਾਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਰਾਹੀਂ ਦੇਖਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੈ ਅਤੇ ਕਿਵੇਂ ਰੈਸਕਿਊ ਟੀਮ ਦੇ ਮੈਂਬਰਾਂ ਵਲੋਂ ਮਲਬੇ ਹੇਠੋਂ ਮਰੀਜ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

PunjabKesari

ਇਕ ਚੇਨ ਨਾਂ ਦੀ ਔਰਤ ਨੇ ਬੀਜਿੰਗ ਨਿਊਜ਼ ਵੈਬਸਾਈਟ ਨੂੰ ਦੱਸਿਆ ਕਿ ਉਸਦੀ ਭੈਣ ਸਮੇਤ ਰਿਸ਼ਤੇਦਾਰ ਹੋਬੇਈ ਸੂਬੇ ਤੋਂ ਵਾਪਸ ਪਰਤਣ ਤੋਂ ਬਾਅਦ ਸਥਾਨਕ ਨਿਯਮਾਂ ਅਨੁਸਾਰ ਜਾਂਚ ਲਈ ਹੋਟਲ ਵਿਚ ਵਿਚ ਆਈਸੋਲੇਸ਼ਨ ਵਾਰਡ ਵਿਚ ਸਨ। ਉਸਨੇ ਕਿਹਾ ਕਿ ਉਹ ਆਪਣੇ 14 ਦਿਨਾਂ ਦੀ ਜਾਂਚ ਪੂਰੀ ਕਰਕੇ ਜਲਦੀ ਹੀ ਰਵਾਨਾ ਹੋ ਗਏ ਹਨ। “ਮੈਂ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਪਾ ਰਹੀ ਹਾਂ, ਉਹ ਮੇਰੇ ਫੋਨ ਦਾ ਜਵਾਬ ਨਹੀਂ ਦੇ ਰਹੀ। ਮੈਂ ਬਹੁਤ ਚਿੰਤਤ ਹਾਂ, ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂ। ਉਹ ਤੰਦਰੁਸਤ ਸਨ, ਉਨ੍ਹਾਂ ਦੀਆਂ ਸਾਰੀਆਂ ਰਿਪੋਰਟਾਂ ਠੀਕ ਹਨ ਅਤੇ ਉਹ ਕਿਸੇ ਵੀ ਬੀਮਾਰੀ ਨਾਲ ਪੀੜਤ ਨਹੀਂ ਹੈ।

PunjabKesari

ਮਿਉਂਸਪੈਲਿਟੀ ਨੇ ਦੱਸਿਆ ਕਿ 36 ਐਮਰਜੈਂਸੀ ਬਚਾਅ ਵਾਹਨ ਜਿਵੇਂ ਕਿ ਕ੍ਰੇਨ ਅਤੇ ਖੁਦਾਈ ਕਰਨ ਵਾਲੀਆਂ, 67 ਫਾਇਰ ਬ੍ਰਿਗੇਡ ਗੱਡੀਆਂ, 15 ਐਂਬੂਲੈਂਸਾਂ ਅਤੇ 700 ਤੋਂ ਵੱਧ ਅੱਗ ਬੁਝਾਊ ਮੁਲਾਜ਼ਮ, ਮੈਡੀਕਲ ਅਤੇ ਹੋਰ ਬਚਾਅ ਕਰਮਚਾਰੀ ਘਟਨਾ ਵਾਲੀ ਥਾਂ 'ਤੇ ਮੌਜੂਦ ਹਨ, ਜਦੋਂ ਕਿ ਕਾਰਵਾਈ ਰਾਤ ਤੱਕ ਜਾਰੀ ਰਹੇਗੀ।

PunjabKesari

ਕੋਰੋਨਾ ਕਾਰਨ ਹੁਣ ਤੱਕ ਹੋ ਚੁੱਕੀਆਂ 3500 ਤੋਂ ਵਧੇਰੇ ਮੌਤਾਂ
ਕੋਰੋਨਾ ਵਾਇਰਸ ਕਾਰਨ ਪੂਰੇ ਵਿਸ਼ਵ ਵਿਚ ਹੁਣ ਤੱਕ 3500 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 100,000 ਤੋਂ ਵਧੇਰੇ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। 90 ਮੁਲਕਾਂ ਨੂੰ ਇਸ ਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ ਜਦੋਂ ਕਿ 7 ਮੁਲਕਾਂ 'ਚ ਪਹਿਲੇ ਮਾਮਲੇ ਸਾਹਮਣੇ ਆ ਚੁੱਕੇ ਹਨ।

PunjabKesari

ਦੱਸਣਯੋਗ ਹੈ ਕਿ ਚੀਨ ਦੇ ਕਵਾਂਗਝੂ ਸ਼ਹਿਰ ਵਿਚ ਕਵਾਰੈਂਟਾਈਨ ਸੈਂਟਰ ਬਣਾਇਆ ਗਿਆ ਇਕ ਹੋਟਲ ਅਚਾਨਕ ਢਹਿ-ਢੇਰੀ ਹੋ ਗਿਆ। ਇਸ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ 70 ਲੋਕਾਂ ਨੂੰ ਰੱਖਿਆ ਗਿਆ ਸੀ। ਰਿਪੋਰਟਸ ਮੁਤਾਬਕ ਪੰਜ ਮੰਜ਼ਿਲਾ ਇਹ ਹੋਟਲ ਸ਼ਾਮਲ ਤਕਰੀਬਨ 7-30 ਪੂਰੀ ਤਰ੍ਹਾਂ ਭਰ ਗਿਆ ਸੀ। ਕਵਾਂਗਝੂ ਪ੍ਰਸ਼ਾਸਨ ਮੁਤਾਬਕ ਹਾਦਸੇ ਤੋਂ ਕੁਝ ਹੀ ਦੇਰ ਬਾਅਦ 34 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ। ਅਜੇ ਇਹ ਸਾਫ ਨਹੀਂ ਹੈ ਕਿ ਹੋਟਲ ਡਿੱਗਿਆ ਕਿਵੇਂ।

PunjabKesari


Sunny Mehra

Content Editor

Related News