ਸਕਾਟਿਸ਼ ਕੇਅਰ ਹੋਮ 'ਚ ਕੋਰੋਨਾ ਵਾਇਰਸ ਨੇ ਲਈ 12 ਵਸਨੀਕਾਂ ਦੀ ਜਾਨ

01/30/2021 2:22:46 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਫਾਈਫ ਵਿਚ ਸਥਿਤ ਇਕ ਕੇਅਰ ਹੋਮ ਵਿਖੇ ਤਕਰੀਬਨ ਇਕ ਦਰਜਨ ਵਸਨੀਕਾਂ ਦੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਮੌਤ ਹੋ ਗਈ ਹੈ। 

ਕੋਰੋਨਾ ਵਾਇਰਸ ਦਾ ਇਹ ਪ੍ਰਕੋਪ ਗਲੇਨਰੋਥਜ਼ ਦੇ ਨੇੜੇ ਲੈਸਲੀ ਵਿਚ ਵੈਸਟ ਪਾਰਕ ਕੇਅਰ ਹੋਮ ਵਿਖੇ ਵਾਪਰਿਆ ਹੈ, ਜਿੱਥੇ ਕੁੱਲ 30 ਵਸਨੀਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਦੇ ਇਲਾਵਾ ਸੰਸਥਾ ਦੇ 21 ਸਟਾਫ਼ ਮੈਂਬਰਾਂ ਵਿਚਕਾਰ ਵੀ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। 

ਵਾਇਰਸ ਦੇ ਇਸ ਪ੍ਰਕੋਪ ਤੋਂ ਬਾਅਦ ਪ੍ਰਬੰਧਕਾਂ ਵਲੋਂ ਕੇਅਰ ਹੋਮ ਵਿਚ ਨਵੇਂ ਦਾਖ਼ਲਿਆਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦੇ ਨਾਲ ਮੁਲਾਕਾਤਾਂ ਨੂੰ ਵੀ ਰੱਦ ਕੀਤਾ ਗਿਆ ਹੈ। ਇਸ ਸੰਬੰਧੀ ਐੱਨ. ਐੱਚ. ਐੱਸ. ਫਾਈਫ ਦੀ ਸਿਹਤ ਸੁਰੱਖਿਆ ਟੀਮ ਅਤੇ ਫਾਈਫ ਹੈਲਥ ਐਂਡ ਸੋਸ਼ਲ ਕੇਅਰ ਪਾਰਟਨਰਸ਼ਿਪ ਸੰਸਥਾਵਾਂ ਕੇਅਰ ਹੋਮ ਦੀ ਸਹਾਇਤਾ ਅਤੇ ਵਾਇਰਸ ਦੇ ਸੰਚਾਰ ਨੂੰ ਘਟਾਉਣ ਲਈ ਕੰਮ ਕਰ ਰਹੀਆਂ ਹਨ।


Lalita Mam

Content Editor

Related News