ਕੋਰੋਨਾ ਵਾਇਰਸ: ਮੁੜ ਬਹਾਲ ਹੋਈ ਇਟਲੀ-ਆਸਟਰੀਆ ਟਰੇਨ ਸੇਵਾ

02/24/2020 9:09:09 AM

ਵਿਆਨਾ— ਐਤਵਾਰ ਨੂੰ ਇਟਲੀ ਦੇ ਵੈਨਿਸ ਤੋਂ ਆਸਟਰੀਆ ਦੇ ਮਿਊਨਿਚ ਆ ਰਹੀ ਟਰੇਨ ਨੂੰ ਦੋ ਯਾਤਰੀਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਸ਼ੱਕ 'ਚ ਆਸਟਰੀਆ ਨਾਲ ਲੱਗਣ ਵਾਲੀ ਸਰਹੱਦ 'ਤੇ ਰੋਕ ਦਿੱਤਾ ਗਿਆ ਸੀ। ਤਾਜਾ ਜਾਣਕਾਰੀ ਮੁਤਾਬਕ ਇਹ ਸੇਵਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਆਸਟਰੀਆ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ ਹੈ।

ਆਸਟਰੀਆ ਦੇ ਗ੍ਰਹਿ ਮੰਤਰੀ ਕਾਰਲ ਨੇਹਮੇਰ ਨੇ ਦੱਸਿਆ ਕਿ ਇਟਲੀ ਦੀ ਸਥਿਤੀ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਅਸੀਂ ਉੱਥੇ ਦੇ ਅਧਿਕਾਰੀਆਂ ਦੇ ਸੰਪਰਕ 'ਚ ਹਾਂ।'' ਉਨ੍ਹਾਂ ਕਿਹਾ ਕਿ ਇਸ ਵਾਇਰਸ ਕੋਲੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਸਾਡਾ ਦੇਸ਼ ਇਸ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟਰੇਨ 'ਚ ਸਵਾਰ ਦੋ ਵਿਅਕਤੀਆਂ ਨੂੰ ਬੁਖਾਰ ਕਾਰਨ ਜ਼ੁਕਾਮ ਸੀ ਤੇ ਉਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ ਪਰ ਜਾਂਚ 'ਚ ਪਤਾ ਲੱਗਾ ਕਿ ਉਹ ਕੋਰੋਨਾ ਦੀ ਲਪੇਟ 'ਚ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਤੋਂ ਟਰੇਨਾਂ ਆਪਣੇ ਸਮੇਂ ਮੁਤਾਬਕ ਚੱਲਣਗੀਆਂ।


Related News