ਕੋਰੋਨਾ ਵਾਇਰਸ ਕਾਰਨ ਈਰਾਨ 'ਚ 15 ਲੋਕਾਂ ਦੀ ਮੌਤ

02/25/2020 2:21:03 PM

ਤਹਿਰਾਨ— ਕੋਰੋਨਾ ਵਾਇਰਸ ਨੇ ਈਰਾਨ 'ਚ ਕਹਿਰ ਮਚਾਇਆ ਹੋਇਆ ਹੈ ਤੇ ਇਸ ਕਾਰਨ ਮੰਗਲਵਾਰ ਨੂੰ 3 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਈਰਾਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਜਿਨ੍ਹਾਂ 3 ਮਰੀਜ਼ਾਂ ਨੇ ਅੱਜ ਦਮ ਤੋੜਿਆ, ਉਨ੍ਹਾਂ 'ਚੋਂ ਦੋ ਬਜ਼ੁਰਗ ਉਮਰ ਦੀਆਂ ਔਰਤਾਂ ਸਨ ਜੋ ਕਿ ਅਲਬੋਰਜ਼ ਸੂਬੇ ਦੀਆਂ ਰਹਿਣ ਵਾਲੀਆਂ ਸਨ। ਇਨ੍ਹਾਂ ਤੋਂ ਇਲਾਵਾ ਤੀਜਾ ਮਰੀਜ਼ ਮਰਕਾਜ਼ੀ ਸੂਬੇ ਦਾ ਵਸਨੀਕ ਸੀ।

ਜ਼ਿਕਰਯੋਗ ਹੈ ਕਿ ਈਰਾਨ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਬੁੱਧਵਾਰ ਨੂੰ ਸਾਹਮਣੇ ਆਇਆ ਸੀ ਅਤੇ ਸ਼ੀਆ ਭਾਈਚਾਰੇ ਦੇ ਪਵਿੱਤਰ ਸ਼ਹਿਰ ਕੋਮ 'ਚ ਦੋ ਬਜ਼ੁਰਗਾਂ ਦੀ ਮੌਤ ਹੋ ਗਈ ਸੀ। ਇਸ ਮਗਰੋਂ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਰਾਕ ਨੇ 20 ਜਨਵਰੀ ਤੋਂ ਈਰਾਨ ਆਉਣ-ਜਾਣ ਵਾਲਿਆਂ 'ਤੇ ਰੋਕ ਲਗਾ ਦਿੱਤੀ।
ਚੀਨ ਅਤੇ ਈਰਾਨ ਦੀਆਂ ਸਰਹੱਦਾਂ ਦੂਰ-ਦੂਰ ਤਕ ਨਹੀਂ ਮਿਲਦੀਆਂ ਪਰ ਸੋਚਣ ਵਾਲੀ ਗੱਲ ਹੈ ਕਿ ਈਰਾਨ 'ਚ ਵਾਇਰਸ ਕਿਵੇਂ ਫੈਲਿਆ ਤਾਂ ਇਸ ਦਾ ਜਵਾਬ ਇਹ ਹੈ ਕਿ ਈਰਾਨ ਦੇ ਕੋਮ ਸ਼ਹਿਰ 'ਚ ਇਕ ਚੀਨੀ ਕੰੰਪਨੀ ਸੋਲਰ ਪਲਾਂਟ ਲਗਾ ਰਹੀ ਹੈ। ਇੱਥੇ ਵੱਡੀ ਗਿਣਤੀ 'ਚ ਚੀਨੀ ਇੰਜੀਨੀਅਰ ਅਤੇ ਮਜ਼ਦੂਰ ਕੰਮ ਕਰ ਰਹੇ ਹਨ। ਇੱਥੇ ਕੰਮ ਕਰਨ ਵਾਲੇ ਚੀਨੀ ਕਰਮਚਾਰੀ ਲਗਾਤਾਰ ਚੀਨ ਆ-ਜਾ ਰਹੇ ਸਨ। ਸ਼ੱਕ ਹੈ ਕਿ ਇਨ੍ਹਾਂ ਲੋਕਾਂ ਕਾਰਨ ਹੀ ਇੱਥੇ ਵਾਇਰਸ ਫੈਲਿਆ ਹੈ।