ਵਿਆਹ ‘ਚ ਪੈ ਗਿਆ ਜ਼ਬਰਦਸਤ ਭੜਥੂ, 35 ਲੋਕਾਂ ਨੂੰ ਲੈ ਬੈਠਾ ਕੋਰੋਨਾ

03/21/2020 4:10:08 PM

ਸਿਡਨੀ, (ਏ.ਐੱਫ.ਪੀ.)-  ਵਿਆਹ ਦੀ ਭੀੜ ‘ਚ ਲੋਕਾਂ ਨੂੰ ਜਾਣਾ ਮਹਿੰਗਾ ਪੈ ਗਿਆ । ਲੋਕਾਂ ਦੀ ਭੀੜ ਦੇ ਵਿਚ 35 ਜਾਣੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ। ਇਹ ਮਾਮਲਾ ਆਸਟ੍ਰੇਲੀਆ ਦਾ ਹੈ, ਜਿੱਥੇ ਚਾਵਾਂ ਨਾਲ ਵਿਆਹ ‘ਚ ਸ਼ਾਮਲ ਹੋਏ ਲੋਕਾਂ ਨੂੰ ਨਵੀਂ ਮੁਸੀਬਤ ਲੈ ਬੈਠੀ। ਆਸਟ੍ਰੇਲੀਆ ‘ਚ ਹੁਣ ਤਕ 1,000 ਤੋਂ ਵਧੇਰੇ ਲੋਕ ਇਨਫੈਕਟਡ ਹਨ। ਇੱਥੋਂ ਦੀ ਸਰਕਾਰ ਨੇ ਵਿਆਹ-ਸ਼ਾਦੀਆਂ ਨੂੰ ਲੈ ਕੇ ਸਖਤੀ ਕੀਤੀ ਹੈ ਅਤੇ ਕੁਝ ਸ਼ਰਤਾਂ ਲਾਗੂ ਕਰ ਦਿੱਤੀਆਂ ਹਨ ਤਾਂ ਕਿ ਵਧੇਰੇ ਭੀੜ ਹੋਣ ਤੋਂ ਬਚਿਆ ਜਾ ਸਕੇ।

 

ਸਿਡਨੀ ‘ਚ ਇੱਕ ਵਿਆਹ ਸਮਾਰੋਹ ‘ਚ ਗਏ 35 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਸਨ ਅਤੇ ਇਸ ਮਗਰੋਂ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ। ਇਸ ਕਦਮ ਨਾਲ ਆਸਟ੍ਰੇਲੀਆ ਦੇ ਅਰਬਾਂ ਡਾਲਰਾਂ ਦੇ ਵਿਆਹ ਉਦਯੋਗਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ। ਸਰਕਾਰ ਵੱਲੋਂ ਭੀੜ ਲਾਉਣ ‘ਤੇ ਸਖਤੀ ਕਾਰਨ ਬਹੁਤ ਸਾਰੇ ਨਾਖੁਸ਼ ਜੋੜਿਆਂ ਨੂੰ ਆਪਣੇ ਵਿਆਹ ਵੀ ਰੱਦ ਕਰਨੇ ਪੈ ਰਹੇ ਹਨ।

ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਇਸ ਹਫਤੇ 100 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਦੱਖਣੀ ਸਿਡਨੀ ਵਿਚ ਕੋਰੋਨਾ ਵਾਇਰਸ ਦੇ ਇਹ ਮਾਮਲੇ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ ਇਹ ਸੰਕਰਮਿਤ ਲੋਕ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਏ ਸਨ। ਆਸਟ੍ਰੇਲੀਆ ਅਧਿਕਾਰੀਆਂ ਨੇ ਸ਼ਨੀਵਾਰ ਨੂੰ 1000 ਤੋਂ ਵੱਧ ਇਨਫੈਕਟਡ ਲੋਕਾਂ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿਚੋਂ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਸਟ੍ਰੇਲੀਆ ਨੇ ਸ਼ਨੀਵਾਰ ਨੂੰ ਸਿਡਨੀ ਦੇ ਬੁੰਦੀ ਬੀਚ ਨੂੰ ਵੀ ਬੰਦ ਕਰ ਦਿੱਤਾ, ਜਿੱਥੇ ਬਹੁਤ ਵੱਡੀ ਗਿਣਤੀ ‘ਚ ਲੋਕ ਇਕੱਠੇ ਹੁੰਦੇ ਸਨ।


Lalita Mam

Content Editor

Related News