'ਕੋਰੋਨਾ' ਨਾਲ 1,600 ਤੋਂ ਵੱਧ ਮੌਤਾਂ, 68 ਹਜ਼ਾਰ ਦੀ ਜਾਨ 'ਤੇ ਮੰਡਰਾ ਰਿਹੈ ਖਤਰਾ

02/16/2020 8:45:46 AM

ਬੀਜਿੰਗ— ਚੀਨ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਕਾਰਨ 142 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੁਣ 1,666 ਹੋ ਗਈ ਹੈ। ਉੱਥੇ ਹੀ, ਇਸ ਦੀ ਲਪੇਟ 'ਚ ਆ ਚੁੱਕੇ ਲੋਕਾਂ ਦੀ ਗਿਣਤੀ 68,584 'ਤੇ ਪਹੁੰਚ ਗਈ ਹੈ, ਜਿਨ੍ਹਾਂ ਦੀ ਜਾਨ 'ਤੇ ਬਣੀ ਹੋਈ ਹੈ।

ਜ਼ਿਕਰਯੋਗ ਹੈ ਕਿ ਸਭ ਤੋਂ ਵਧ ਮੌਤਾਂ ਹੁਬੇਈ 'ਚ ਹੋਈਆਂ ਹਨ, ਜਿਸ ਨੂੰ ਇਸ ਵਾਇਰਸ ਦਾ ਗੜ੍ਹ ਮੰਨਿਆ ਜਾਂਦਾ ਹੈ। ਚੀਨ ਕੋਲੋਂ ਅਜੇ ਤਕ ਇਸ ਵਾਇਰਸ ਦਾ ਇਲਾਜ ਨਹੀਂ ਲੱਭਿਆ ਗਿਆ ਤੇ ਵਿਗਿਆਨੀ ਲਗਾਤਾਰ ਇਸ ਦਾ ਇਲਾਜ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਲੋਕਾਂ ਨੂੰ ਹਰ ਸਮੇਂ ਮਾਸਕ ਪਾਉਣ ਦੀ ਹਿਦਾਇਤ ਦਿੱਤੀ ਗਈ ਹੈ। ਵੂਹਾਨ 'ਚ ਨਵੇਂ ਬਣੇ ਹਵੋਸ਼ੇਨਸ਼ਾਨ ਹਸਪਤਾਲ 'ਚ ਭਰਤੀ ਹੋਏ ਪੀੜਤ ਲੋਕਾਂ ਦੀ ਗਿਣਤੀ ਵੀ ਇਕ ਹਜ਼ਾਰ ਤਕ ਪੁੱਜ ਗਈ ਹੈ।