ਅਧਿਐਨ ''ਚ ਆਇਆ ਸਾਹਮਣੇ ਦਿਲ ਦੇ ਰੋਗੀਆਂ ਲਈ ਬੇਹੱਦ ਖਤਰਨਾਕ ਹੋ ਸਕਦੈ ਕੋਰੋਨਾ ਵਾਇਰਸ

08/15/2020 7:07:08 PM

ਵਾਸ਼ਿੰਗਟਨ- ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦੁਨੀਆ ਦੇ ਵਿਗਿਆਨਕ ਲਗਾਤਾਰ ਅਧਿਐਨ ਕਰ ਰਹੇ ਹਨ। ਅਧਿਐਨ ਕਰ ਰਹੇ ਵਿਗਿਆਨੀ ਇਸ ਬਾਰੇ ਆਏ ਦਿਨ ਨਵੀਂਆਂ-ਨਵੀਂਆਂ ਚੀਜ਼ਾਂ ਦੱਸ ਰਹੇ ਹਨ। ਹੁਣ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਕੋਰੋਨਾ ਪੀੜਤ ਬਜ਼ੁਰਗਾਂ ਲਈ ਵਧੇਰੇ ਖਤਰਨਾਕ ਹੈ ਪਰ ਹੁਣ ਇਕ ਨਵੀਂ ਗੱਲ ਹੋਰ ਸਾਹਮਣੇ ਆਈ ਹੈ। ਇਸ ਤਹਿਤ ਜੋ ਵਿਅਕਤੀ ਪਹਿਲਾਂ ਤੋਂ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਹੈ ਕੋਰੋਨਾ ਵਾਇਰਸ ਉਸ ਲਈ ਹੋਰ ਵੀ ਵਧੇਰੇ ਖਤਰਨਾਕ ਹੈ। 
 
ਵਿਗਿਆਨੀਆਂ ਮੁਤਾਬਕ ਸਾਧਾਰਣ ਲੋਕਾਂ ਦੀ ਤੁਲਨਾ ਵਿਚ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਨਾਲ ਜੂਝ ਰਹੇ ਵਿਅਕਤੀਆਂ ਲਈ ਕੋਰੋਨਾ ਵਾਇਰਸ ਜ਼ਿਆਦਾ ਘਾਤਕ ਸਿੱਧ ਹੋ ਰਿਹਾ ਹੈ। ਹੁਣ ਵੱਡੇ ਪੈਮਾਨੇ 'ਤੇ ਕੀਤੇ ਗਏ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਦਿਲ ਸਬੰਧੀ ਸਮੱਸਿਆਵਾਂ ਨਾਲ ਪੀੜਤ ਲੋਕਾਂ ਲਈ ਕੋਰੋਨਾ ਵਾਇਰਸ ਖਤਰਨਾਕ ਹੋ ਸਕਦਾ ਹੈ। ਇਸ ਵਾਇਰਸ ਦੀ ਲਪੇਟ ਵਿਚ ਆਉਣ 'ਤੇ ਅਜਿਹੇ ਲੋਕਾਂ ਵਿਚ ਮੌਤ ਦਾ ਖਤਰਾ ਵੱਧ ਹੋ ਸਕਦਾ ਹੈ।
 
ਪੀ. ਐੱਲ. ਓ. ਐੱਸ. ਵਨ ਪੱਤਰਿਕਾ ਵਿਚ ਪ੍ਰਕਾਸ਼ਤ ਅਧਿਐਨ ਮੁਤਾਬਕ ਇਹ ਨਤੀਜਾ ਕੋਰੋਨਾ ਵਾਇਰਸ ਰੋਗੀਆਂ ਦੇ ਇਲਾਜ ਵਿਚ ਜੁਟੇ ਡਾਕਟਰਾਂ ਲਈ ਅਹਿਮ ਹੋ ਸਕਦੇ ਹਨ। ਇਸ ਕਾਰਨ ਉਨ੍ਹਾਂ ਨੇ ਕੋਰੋਨਾ ਨਾਲ ਪੀੜਤ ਦਿਲ ਦੇ ਰੋਗੀਆਂ ਦੇ ਇਲਾਜ ਦੌਰਾਨ ਖਤਰੇ ਵਾਲੇ ਕਾਰਕਾਂ ਨੂੰ ਸਮਝਾਉਣ ਵਿਚ ਮਦਦ ਮਿਲ ਸਕਦੀ ਹੈ। ਇਟਲੀ ਦੀ ਮੈਗਨਾ ਗ੍ਰੇਸ਼ੀਆ ਯੂਨੀਵਰਸਿਟੀ ਦੇ ਸੋਧਕਾਰਾਂ ਨੇ ਦੱਸਿਆ ਕਿ ਕੋਰੋਨਾ ਦੀ ਲਪੇਟ ਵਿਚ ਆ ਕੇ ਜ਼ਿਆਦਾਤਰ ਲੋਕ ਮਾਮੂਲੀ ਰੂਪ ਤੋਂ ਬੀਮਾਰ ਪੈਂਦੇ ਹਨ। ਹਾਲਾਂਕਿ ਕੁਝ ਲੋਕਾਂ ਵਿਚ ਗੰਭੀਰ ਸਮੱਸਿਆਵਾਂ ਖੜ੍ਹੀ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।

21 ਅਧਿਐਨਾਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਨਿਕਾਲਾ ਗਿਆ ਹੈ। ਇਹ ਅਧਿਐਨ ਏਸ਼ੀਆ, ਯੂਰਪ ਅਤੇ ਅਮਰੀਕਾ ਦੇ ਹਸਪਤਾਲਾਂ ਵਿਚ ਭਰਤੀ ਕੀਤੇ ਗਏ 77 ਹਜ਼ਾਰ 317 ਕੋਰੋਨਾ ਰੋਗੀਆਂ 'ਤੇ ਕੀਤੇ ਗਏ ਸਨ। ਇਨ੍ਹਾਂ ਵਿਚ 12.89 ਫੀਸਦੀ ਮਰੀਜ਼ ਪਹਿਲਾਂ ਹੀ ਦਿਲ ਦੀਆਂ ਸਮੱਸਿਆਵਾਂ ਨਾਲ ਪੀੜਤ ਪਾਏ ਗਏ ਸਨ। 36.06 ਫੀਸਦੀ ਹਾਈ ਬਲੱਡ ਪ੍ਰੈਸ਼ਰ ਅਤੇ 19.45 ਫੀਸਦੀ ਸ਼ੂਗਰ ਦੇ ਮਰੀਜ਼ ਸਨ। ਅਧਿਐਨ ਵਿਚ ਕਈ ਕੋਰੋਨਾ ਰੋਗੀਆਂ ਵਿਚ ਦਿਲ ਦੀਆਂ ਸਮੱਸਿਆਵਾਂ ਕਾਰਨ ਕੋਰੋਨਾ ਵਾਇਰਸ ਘਾਤਕ ਹੋ ਸਕਦਾ ਹੈ। 

Sanjeev

This news is Content Editor Sanjeev