ਇੰਡੋਨੇਸ਼ੀਆ ''ਚ ਕੋਰੋਨਾ ਵਾਇਰਸ ਦੇ ਮਾਮਲੇ 55,000 ਪਾਰ

06/29/2020 9:00:51 PM

ਜਕਾਰਤਾ: ਇੰਡੋਨੇਸ਼ੀਆ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1082 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ ਸੋਮਵਾਰ ਨੂੰ ਵਧਕੇ 55,000 ਤੋਂ ਪਾਰ ਹੋ ਗਈ ਹੈ। ਸਿਹਤ ਮੰਤਰਾਲਾ ਦੇ ਇਕ ਅਧਿਕਾਰੀ ਐੱਚਮਦ ਯੁਰਿਯਾਂਟੋ ਨੇ ਇਥੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਇੰਡੋਨੇਸ਼ੀਆ ਵਿਚ ਇਕ ਦਿਨ ਵਿਚ 51 ਕੋਰੋਨਾ ਇਨਫੈਕਟਿਡਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧਕੇ 2,805 ਹੋ ਗਈ ਹੈ। 

ਯੁਰਿਯਾਂਟੋ ਨੇ ਕਿਹਾ ਕਿ 864 ਹੋਰ ਕੋਰੋਨਾ ਇਨਫੈਕਟਿਡਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਤੱਕ ਠੀਕ ਹੋਣ ਵਾਲੇ ਰੋਗੀਆਂ ਦੀ ਗਿਣਤੀ ਵਧਕੇ 23,800 ਹੋ ਗਈ ਹੈ। ਸ਼੍ਰੀ ਯੁਰਿਯਾਂਟੋ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਪੰਜ ਸੂਬਿਆਂ- ਜਕਾਰਤਾ, ਸੈਂਟਰਲ ਜਾਵਾ, ਈਸਟ ਜਾਵਾ, ਸਾਊਥ ਕਾਲੀਮੰਟਨ ਤੇ ਸਾਊਥ ਸੁਲਾਵੇਸੀ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿਚ 13 ਹੋਰ ਸੂਬਿਆਂ ਤੋਂ ਕੋਰੋਨਾ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

Baljit Singh

This news is Content Editor Baljit Singh