ਸਕੂਲ-ਕਾਲਜ ਖੁੱਲ੍ਹਣ ਨਾਲ ਤੇਜ਼ੀ ਨਾਲ ਫੈਲੇਗਾ ਕੋਰੋਨਾ ਵਾਇਰਸ : ਮਾਹਿਰ

02/20/2020 11:03:00 AM

ਪੇਇਚਿੰਗ— ਕੋਰੋਨਾ ਵਾਇਰਸ 2003 'ਚ ਫੈਲੇ ਸਾਰਸ ਤੋਂ ਵੀ ਵਧੇਰੇ ਭਿਆਨਕ ਰੂਪ ਲੈ ਚੁੱਕਾ ਹੈ। ਇਸ ਦਾ ਪ੍ਰਸਾਰ ਜਿੰਨਾ ਵਿਆਪਕ ਪੱਧਰ 'ਤੇ ਦੁਨੀਆ ਭਰ 'ਚ ਹੋ ਰਿਹਾ ਹੈ, ਓਨਾ ਸਵਾਈਨ ਫਲੂ ਦਾ ਵੀ ਨਹੀਂ ਹੋਇਆ ਸੀ। ਇਸ ਕਾਰਨ ਭਾਵੇਂ ਹੀ 2014 ਦੇ ਇਬੋਲਾ ਵਰਗੀਆਂ ਮੌਤਾਂ ਨਾ ਹੋਈਆਂ ਹੋਣ ਪਰ ਇਹ ਬੇਹੱਦ ਖਤਰਨਾਕ ਹੈ ਕਿਉਂਕਿ ਇਹ ਵਾਇਰਸ ਹਵਾ ਨਾਲ ਵੀ ਫੈਲ ਸਕਦਾ ਹੈ। ਵਾਇਰਸ ਕਿੰਨਾ ਖਤਰਨਾਕ ਅਤੇ ਗੰਭੀਰ ਹੈ, ਇਹ ਤ੍ਰਾਸਦੀ ਕਦੋਂ ਖਤਮ ਹੋਵੇਗੀ? ਇਸ ਨੂੰ ਲੈ ਕੇ ਮਾਹਿਰਾਂ ਦੀ ਵੱਖ-ਵੱਖ ਰਾਇ ਹੈ। ਕੁੱਝ ਮਾਹਿਰ ਮੰਨਦੇ ਹਨ ਕਿ ਚੀਨ 'ਚ ਪ੍ਰਭਾਵਿਤ ਖੇਤਰ 'ਚ ਸਕੂਲ, ਦਫਤਰ ਅਤੇ ਮਾਲ ਖੁੱਲ੍ਹਣ ਨਾਲ ਮਹਾਮਾਰੀ ਹੋਰ ਫੈਲ ਸਕਦੀ ਹੈ।


ਬਲੂਮਬਰਗ ਦੀ ਰਿਪੋਰਟ ਮੁਤਾਬਕ,''ਮਿਸ਼ੀਗਨ ਯੂਨੀਵਰਸਿਟੀ ਦੇ ਪ੍ਰੋਫੈਸਰ ਹੋਵਾਰਡ ਮਰਕੇਲ ਕਹਿੰਦੇ ਹਨ ਕਿ ਹਰ ਵਾਇਰਸ ਅਲੱਗ ਹੁੰਦਾ ਹੈ। ਪੁਰਾਣੀਆਂ ਬੀਮਾਰੀਆਂ ਨੇ ਜੋ ਮੈਨੂੰ ਸਿਖਾਇਆ ਉਹ ਇਹ ਕਿ ਜੋ ਉਨ੍ਹਾਂ ਆਧਾਰ 'ਤੇ ਭਵਿੱਖ ਦਾ ਅੰਦਾਜ਼ਾ ਲਗਾਉਂਦਾ ਹੈ ਉਹ ਜਾਂ ਤਾਂ ਮੂਰਖ ਹੈ ਜਾਂ ਝੂਠ ਬੋਲਦਾ ਹੈ।'' ਤਿੰਨ ਮਹੀਨੇ ਤੋਂ ਵੀ ਘੱਟ ਸਮੇਂ 'ਚ ਇਸ ਨੇ ਹਜ਼ਾਰਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਬੀਮਾਰੀਆਂ ਕਾਰਨ ਦੇਸ਼ ਨੂੰ ਆਰਥਿਕ ਪੱਖੋਂ ਵੀ ਭਾਰੀ ਨੁਕਸਾਨ ਹੁੰਦਾ ਹੈ। 'ਚਾਈਨਜ਼ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਵੈਂਸ਼ਨ' ਦੇ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਭਾਵੇਂ ਹੀ ਨਵੇਂ ਮਾਮਲਿਆਂ 'ਚ ਕਮੀ ਆਈ ਹੈ ਪਰ ਜਿਵੇਂ ਹੀ ਇਕਾਨੋਮੀ ਮੁੜ ਸ਼ੁਰੂ ਹੋਵੇਗੀ, ਇਹ ਫਿਰ ਫੈਲੇਗਾ। ਜ਼ਿਕਰਯੋਗ ਹੈ ਕਿ ਇੱਥੇ ਲੂਨਰ ਨਿਊ ਯੀਅਰ ਦੀ ਛੁੱਟੀ ਵਧਾ ਦਿੱਤੀ ਗਈ ਹੈ ਅਤੇ ਕੰਮ ਵਾਲੇ ਸਥਾਨਾਂ ਨੂੰ ਬੰਦ ਰੱਖਿਆ ਗਿਆ ਹੈ।


Related News