ਕੋਰੋਨਾ ਵਾਇਰਸ : ਦੁਬਈ ਹਵਾਈ ਅੱਡੇ 'ਤੇ ਫਸੇ 6 ਭਾਰਤੀ

03/23/2020 10:39:41 PM

ਦੁਬਈ (ਭਾਸ਼ਾ)- 6 ਭਾਰਤੀ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਦੁਬਈ ਹਵਾਈ ਅੱਡੇ 'ਤੇ ਪਿਛਲੇ ਪੰਜ ਦਿਨਾਂ ਤੋਂ ਫੱਸੇ ਹੋਏ ਹਨ ਕਿਉਂਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਭਾਰਤ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਉਨ੍ਹਾਂ ਨੂੰ ਵਤਨ ਵਾਪਸੀ ਲਈ ਕੋਈ ਫਲਾਈਟ ਨਹੀਂ ਮਿਲ ਰਹੀ ਹੈ। ਮੀਡੀਆ ਵਿਚ ਅਜਿਹੀਆਂ ਖਬਰਾਂ ਹਨ।
ਉਕਤ 6 ਵਿਅਕਤੀ ਵੱਖ-ਵੱਖ ਯੂਰਪੀ ਦੇਸ਼ਾਂ ਤੋਂ 18 ਮਾਰਚ ਨੂੰ ਦੁਬਈ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਉਸੇ ਸ਼ਾਮ ਨਵੀਂ ਦਿੱਲੀ ਜਾਣ ਵਾਲੇ ਜਹਾਜ਼ 'ਤੇ ਸਵਾਰ ਹੋਣਾ ਸੀ। ਗਲਫ ਨਿਊਜ਼ ਪੇਪਰ ਵਿਚ ਐਤਵਾਰ ਨੂੰ ਪ੍ਰਕਾਸ਼ਿਤ ਖਬਰ ਮੁਤਾਬਕ ਉਹ ਜਹਾਜ਼ 'ਤੇ ਨਹੀਂ ਚੜ੍ਹ ਸਕੇ ਕਿਉਂਕਿ ਉਸੇ ਦਿਨ ਭਾਰਤ ਨੇ ਯੂਰਪ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੋਂ ਉਹ ਯਾਤਰੀ ਦੁਬਈ ਹਵਾਈ ਅੱਡੇ ਦੇ ਟਰਮੀਨਲ 3 ਵਿਚ ਫਸੇ ਹੋਏ ਹਨ। 6 ਵਿਚੋਂ ਤਿੰਨ ਯਾਤਰੀ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਹੋਰ ਤਿੰਨ ਰਾਜਸਥਾਨ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੇ ਵਾਸੀ ਹਨ। ਨਿਊਜ਼ ਪੇਪਰ ਵਿਚ ਪ੍ਰਕਾਸ਼ਤ ਖਬਰ ਮੁਤਾਬਕ ਦਿੱਲੀ ਦੇ ਵਾਸੀ ਗੁਪਤਾ ਨੇ ਕਿਹਾ ਕਿ ਸਾਨੂੰ ਸਮਝ ਨਹੀਂ ਆ ਰਿਹਾ ਹੈ ਕਿ ਕੀ ਕਰੀਏ। ਅਸੀਂ ਹਵਾਈ ਅੱਡੇ ਦੀ ਬੈਂਚ 'ਤੇ ਸੋ ਰਹੇ ਹਾਂ। ਮੈਂ ਨਹੀਂ ਜਾਣਦਾ ਇਹ ਤਣਾਅ ਕਦੋਂ ਤੱਕ ਜਾਰੀ ਰਹੇਗਾ। ਪਹਿਲਾਂ ਅਸੀਂ 7 ਲੋਕ ਸੀ ਪਰ ਇਕ ਯਾਤਰੀ ਐਤਵਾਰ ਨੂੰ ਫਰਾਂਸ ਵਾਪਸ ਚਲਾ ਗਿਆ ਕਿਉਂਕਿ ਉਹ ਉਡੀਕ ਕਰਕੇ ਥੱਕ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਅਜਮੇਰ ਸਿੰਘ ਨੇ ਕਿਹਾ ਕਿ ਉਹ ਤਣਾਅ ਵਿਚ ਜਾਣ ਦੀ ਕਗਾਰ 'ਤੇ ਹੈ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਵਣਜ ਸਫਾਰਤਖਾਨੇ ਨਾਲ ਕਈ ਵਾਰ ਗੱਲ ਕੀਤੀ ਪਰ ਕੋਈ ਉੱਤਰ ਨਹੀਂ ਮਿਲਿਆ। ਦੁਬਈ ਵਿਚ ਭਾਰਤੀ ਸਫਾਰਤਖਾਨੇ ਦੇ ਅਧਿਕਾਰੀ ਨੀਰਜ ਅਗਰਵਾਲ ਨੇ ਦੱਸਿਆ ਕਿ ਉਹ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਰਿਹਾ ਹੈ। ਅਗਰਵਾਲ ਨੇ ਕਿਹਾ ਕਿ ਸਾਨੂੰ ਮਾਮਲੇ ਦੀ ਜਾਣਕਾਰੀ ਹੈ। ਬਦਕਿਸਮਤੀ ਨਾਲ ਮੌਜੂਦਾ ਸਥਿਤੀ ਵਿਚ ਅਸੀਂ ਇੰਨਾ ਹੀ ਕਰ ਸਕਦੇ ਹਾਂ। ਹਵਾਈ ਅੱਡੇ ਦੇ ਹੋਟਲਾਂ ਵਿਚ ਥਾਂ ਖਾਲੀ ਨਹਈੰ ਹੈ ਇਸ ਲਈ ਅਸੀਂ ਉਨ੍ਹਾਂ ਨੂੰ ਉਥੇ ਕਮਰਾ ਨਹੀਂ ਦਿਵਾ ਸਕਦੇ। ਅਸੀਂ ਉਨ੍ਹਾਂ ਨੂੰ ਭਾਰਤ ਵੀ ਨਹੀਂ ਭੇਜ ਸਕਦੇ। ਅਸੀਂ ਫਸੇ ਹੋਏ ਵਿਅਕਤੀਆਂ ਦੀ ਸਮੱਸਿਆ ਸੁਲਝਾਉਣ ਦੇ ਲਈ ਹਵਾਬਾਜ਼ੀ ਕੰਪਨੀਆਂ ਅਤੇ ਸਥਾਨਕ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿਚ ਹਨ।


Sunny Mehra

Content Editor

Related News