ਕੋਰੋਨਾ ਵਾਇਰਸ ਦਾ ਗ੍ਰਾਫ ਕਿਉਂ ਉਛਲਿਆ ਤੇਜ਼ੀ ਨਾਲ, ਸਾਰਿਆਂ ਲਈ ਜਾਣਨਾ ਹੈ ਜ਼ਰੂਰੀ

03/16/2020 10:13:04 PM

ਵਾਸ਼ਿੰਗਟਨ (ਵਿਸ਼ੇਸ਼)– ਇਕ ਨਵੇਂ ਸਟ੍ਰੇਨ ਕੋਰੋਨਾ ਵਾਇਰਸ ਦਾ ਜਦ ਪਹਿਲਾ ਮਾਮਲਾ ਅਮਰੀਕਾ ’ਚ ਆਇਆ ਤਾਂ ਕਾਫੀ ਸਮੇਂ ਤਕ ਇਨਫੈਕਸ਼ਨ ਮਿਲਣ ਦੇ ਹੋਰ ਮਾਮਲੇ ਮਿਲੇ ਸਨ ਪਰ ਡੇਢ ਮਹੀਨੇ ਬਾਅਦ ਅਜਿਹੇ ਮਾਮਲੇ ਸਾਹਮਣੇ ਆਉਣ ਦਾ ਇਕ ਤੇਜ਼ ਪ੍ਰਵਾਹ ਮਿਲਿਆ। 1 ਮਾਰਚ ਤੋਂ 13 ਮਾਰਚ ਦੌਰਾਨ ਇਨਫੈਕਸ਼ਨ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋਇਆ।

ਇਕ ਹੋਰ ਉਛਾਲ ਦਿਖਾਉਣ ਵਾਲੇ ਇਸ ਗ੍ਰਾਫ ’ਚ ਖਤਰਨਾਕ ਕਰਵ (ਐਕਸਪੈਨਸ਼ੀਅਲ ਕਰਵ) ਦੇਖਣ ਨੂੰ ਮਿਲੀ। ਇਹ ਉਦੋਂ ਬਣਦੀ ਹੈ ਜਦ ਮਾਮਲੇ ਹਰ ਤੀਜੇ ਦਿਨ ਦੁੱਗਣੇ ਹੋ ਰਹੇ ਹੋਣ। ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਈ ਤਕ ਅਮਰੀਕਾ ’ਚ ਇਨਫੈਕਸ਼ਨ ਪ੍ਰਭਾਵਿਤਾਂ ਦੀ ਗਿਣਤੀ 10 ਕਰੋੜ ਨੂੰ ਪਾਰ ਕਰ ਸਕਦੀ ਹੈ। ਇਹ ਅੰਦਾਜ਼ਾ ਗਣਿਤ ਦਾ ਹੈ, ਇਸ ਨੂੰ ਭਵਿੱਖਬਾਣੀ ਨਾ ਸਮਝਿਆ ਜਾਵੇ।

ਫੈਲਾਅ ’ਤੇ ਲੱਗ ਸਕਦੀ ਹੈ ਰੋਕ
ਇਨਫੈਕਸ਼ਨ ਦੇ ਮਾਮਲਿਆਂ ਦੇ ਵਧਣ ਦੀ ਗਤੀ ’ਤੇ ਰੋਕ ਲਗਾਈ ਜਾ ਸਕਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਇਕ ਹੀ ਤਰੀਕਾ ਹੈ ਕਿ ਲੋਕਾਂ ਨੂੰ ਮੇਲਜੋਲ ਘੱਟ ਕਰਨਾ ਹੋਵੇਗਾ। ਉਹ ਜਨਤਕ ਥਾਵਾਂ ’ਤੇ ਜਾਣ ਤੋਂ ਪ੍ਰਹੇਜ਼ ਕਰਨ ਅਤੇ ਘਰ ਤੋਂ ਬਾਹਰ ਘੱਟ ਨਿਕਲਣ। ਇਸ ਤੋਂ ਇਲਾਵਾ ਇਸ ਵਾਇਰਸ ਕੋਵਿਡ-19 ਨੂੰ ਫੈਲਣ ਤੋਂ ਰੋਕਣ ਦਾ ਕੋਈ ਹੋਰ ਤਰੀਕਾ ਨਹੀਂ ਹੈ, ਜੇਕਰ ਰੋਕਿਆ ਨਾ ਗਿਆ ਤਾਂ ਇਹ ਮਹੀਨਿਆਂ ਤਕ ਖਤਰਨਾਕ ਵਕਰ ਗ੍ਰਾਫ ਬਣਾਉਂਦਾ ਜਾਵੇਗਾ, ਮਤਲਬ ਹਰ ਤੀਜੇ ਦਿਨ ਮਾਮਲੇ ਦੁੱਗਣੇ ਹੁੰਦੇ ਜਾਣਗੇ।

ਬੀਮਾਰੀ ਦੇ ਫੈਲਾਅ ਨੂੰ ਸਮਝੋ
ਅਸੀਂ ਇਕ ਨਕਲੀ ਬੀਮਾਰੀ ਮੰਨ ਲੈਂਦੇ ਹਾਂ ਜੋ ਕੋਵਿਡ-19 ਤੋਂ ਵੀ ਤੇਜ਼ ਗਤੀ ਨਾਲ ਫੈਲਦੀ ਹੈ। ਜਦੋਂ ਕੋਈ ਸਿਹਤਮੰਦ ਵਿਅਕਤੀ ਕਿਸੇ ਬੀਮਾਰ ਵਿਅਕਤੀ ਦੇ ਸੰਪਰਕ ’ਚ ਆਉਂਦਾ ਹੈ ਤਾਂ ਸਿਹਤਮੰਦ ਵਿਅਕਤੀ ਵੀ ਬੀਮਾਰ ਹੋ ਜਾਂਦਾ ਹੈ। ਜੇਕਰ 5 ਲੋਕਾਂ ਦੀ ਆਬਾਦੀ ਹੈ ਤਾਂ ਇਹ ਬੀਮਾਰੀ ਉਨ੍ਹਾਂ ’ਚ ਫੈਲਣ ’ਚ ਜ਼ਿਆਦਾ ਦੇਰ ਨਹੀਂ ਲਗਾਏਗੀ। ਅਸਲ ਜੀਵਨ ’ਚ ਲੋਕ ਠੀਕ ਵੀ ਹੁੰਦੇ ਹਨ। ਠੀਕ ਹੋਇਆ ਵਿਅਕਤੀ ਕਿਸੇ ਦੂਜੇ ਨੂੰ ਬੀਮਾਰ ਨਹੀਂ ਕਰਦਾ ਪਰ ਉਹ ਫਿਰ ਕਿਸੇ ਬੀਮਾਰ ਵਿਅਕਤੀ ਦੇ ਸੰਪਰਕ ’ਚ ਆਵੇਗਾ ਤਾਂ ਫਿਰ ਬੀਮਾਰ ਹੋ ਜਾਵੇਗਾ।

ਜਾਣੋ ਕੀ ਹੁੰਦਾ ਹੈ
ਮਨ ਲਓ ਕਿ ਇਕ 200 ਲੋਕਾਂ ਦੀ ਆਬਾਦੀ ਦਾ ਸ਼ਹਿਰ ਹੈ। ਹਰ ਕਿਸੇ ਨੂੰ ਹਰ ਥਾਂ ਜਾਣ ਅਤੇ ਕਿਸੇ ਵੀ ਕੋਣ ਤਕ ਮੁੜਨ ਦੀ ਖੁੱਲ੍ਹ ਹੈ। ਉਥੇ ਸਾਨੂੰ ਇਕ ਬੀਮਾਰ ਵਿਅਕਤੀ ਮਿਲਦਾ ਹੈ। ਅਜਿਹੇ ’ਚ ਉਹ ਜਿਨ੍ਹਾਂ ਨੂੰ ਮਿਲੇਗਾ ਅਤੇ ਉਸ ਨੂੰ ਮਿਲਣ ਵਾਲੇ ਅੱਗੇ ਜਿਨ੍ਹਾਂ ਨੂੰ ਮਿਲਣਗੇ, ਬੀਮਾਰੀ ਤੇਜ਼ੀ ਨਾਲ ਫੈਲੇਗੀ ਅਤੇ ਗ੍ਰਾਫ ਉਦੋਂ ਤੇਜ਼ੀ ਨਾਲ ਉਪਰ ਜਾਵੇਗਾ। ਬਾਅਦ ’ਚ ਲੋਕ ਜਦ ਠੀਕ ਹੋਣ ਲੱਗਣਗੇ ਤਾਂ ਇਹ ਗ੍ਰਾਫ ਹੇਠਾਂ ਆਵੇਗਾ। ਵਿਹਟੀਅਰ ਅਤੇ ਅਲਾਸਕਾ ਘੱਟ ਆਬਾਦੀ ਵਾਲੇ ਕਸਬਿਆਂ ’ਚ ਬੀਮਾਰੀ ਤੇਜ਼ੀ ਨਾਲ ਪੂਰੀ ਆਬਾਦੀ ’ਚ ਫੈਲ ਜਾਵੇਗੀ ਪਰ ਅਮਰੀਕਾ ਵਰਗੇ ਦੇਸ਼ ’ਚ ਜਿੱਥੇ ਆਬਾਦੀ 33 ਕਰੋੜ ਹੈ, ਉਥੇ ਇਹ ਗ੍ਰਾਫ ਹੌਲੀ ਗਤੀ ਨਾਲ ਸ਼ੁਰੂ ਹੋਵੇਗਾ ਅਤੇ ਇਸ ਦੇ ਖਤਰਨਾਕ ਵਕਰ ਬਣਨ ’ਚ ਸਮਾਂ ਲੱਗੇਗਾ।

ਕੋਵਿਡ-19 ਦੀ ਚਾਲ ਨੂੰ ਸਮਝੋ
ਹੁਣ ਅਸੀਂ ਕੋਵਿਡ-19 ਦੇ ਫੈਲਾਅ ਦੀ ਗਤੀ ’ਤੇ ਆਉਂਦੇ ਹਾਂ। ਅਸੀਂ ਚਹਾਂਗੇ ਕਿ ਦੇਸ਼ ਦੇ ਵੱਡੇ ਹਿੱਸੇ ’ਚ ਇਹ ਨਾ ਫੈਲੇ। ਇਸ ਦੇ ਫੈਲਾਅ ਨੂੰ ਘੱਟ ਕਰਨ ਲਈ ਕੁਝ ਇਲਾਕਿਆਂ ਨੂੰ ਬਲ ਪੂਰਵਕ ਕਵਾਰੇਟਾਈਨ ਕਰਨਾ ਹੋਵੇਗਾ, ਜਿਵੇਂ ਕਿ ਚੀਨ ਨੇ ਹੁਬੇਈ ਸੂਬੇ ਨੂੰ ਕੀਤਾ ਹੈ ਹਾਲਾਂਕਿ ਮਾਹਿਰ ਇਹ ਮੰਨਦੇ ਹਨ ਕਿ ਬੀਮਾਰ ਆਬਾਦੀ ਨੂੰ ਹੋਰ ਸਿਹਤਮੰਦ ਆਬਾਦੀ ਤੋਂ ਇਕਦਮ ਵੱਖਰਾ ਕਰ ਦੇਣਾ, ਵਿਵਹਾਰਿਕ ਤੌਰ ’ਤੇ ਸੰਭਵ ਨਹੀਂ ਹੈ। ਕੁਝ ਹੱਦ ਤਕ ਸੰਪਰਕ ਚਲਦਾ ਰਹੇਗਾ।

ਇਹ ਹਨ ਮੁਸ਼ਕਲਾਂ
ਬਾਲਟੀਮੋਰ ਸਿਟੀ ਦੇ ਸਾਬਕਾ ਸਿਹਤ ਕਮਿਸ਼ਨਰ ਲੀਨਾ ਵੇਨ ਦੇ ਹਵਾਲੇ ਨਾਲ ਵਾਸ਼ਿੰਗਟਨ ਪੋਸਟ ’ਚ ਛਪੀ ਰਿਪੋਰਟ ਮੁਤਾਬਕ ਇਲਾਕਿਆਂ ਨੂੰ ਜਬਰੀ ਕਵਾਰੇਟਾਈਨ ਕਰਨ ’ਚ ਬਹੁਤ ਸਾਰੀਆਂ ਮੁਸ਼ਕਲਾਂ ਹਨ। ਬਹੁਤ ਸਾਰੇ ਲੋਕ ਰੋਜ਼ਗਾਰ ਲਈ ਹਰ ਰੋਜ਼ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਆਉਂਦੇ ਹਨ। ਹਰ ਸੜਕ ਨੂੰ ਕਿਵੇਂ ਬਲਾਕ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਕਰਾਂਗੇ ਤਾਂ ਲੋਕਾਂ ਤਕ ਖਾਣ-ਪੀਣ ਦੀਆਂ ਚੀਜ਼ਾਂ ਸਪਲਾਈ ਹੋਣੀਆਂ ਬੰਦ ਹੋ ਜਾਣਗੀਆਂ। ਜਾਰਜਟਾਊਨ ਯੂਨੀਵਰਸਿਟੀ ਦੇ ਪ੍ਰੋਫੈਸਰ ਲਾਰੈਂਸ ਓ ਗੋਸਟਨ ਅਨੁਸਾਰ ਸੱਚ ਤਾਂ ਇਹ ਹੈ ਕਿ ਇਸ ਤਰ੍ਹਾਂ ਦੇ ਲਾਕਡਾਊਨ ਤਾਂ ਬਹੁਤ ਮੁਸ਼ਕਲ ਹਨ ਅਤੇ ਇਨ੍ਹਾਂ ਦਾ ਅਸਰ ਵੀ ਨਹੀਂ ਹੁੰਦਾ।

ਰਸਤੇ ਹੋਰ ਵੀ ਹਨ
ਇਸ ਮਹਾਮਾਰੀ ਦੀ ਗਤੀ ਨੂੰ ਹੌਲੀ ਕਰਨ ਦੇ ਕੁਝ ਹੋਰ ਵੀ ਰਸਤੇ ਹਨ। ਸਿਹਤ ਅਧਿਕਾਰੀ ਲੋਕਾਂ ਨੂੰ ਇਸ ਗੱਲ ਪ੍ਰਤੀ ਜਾਗਰੂਕ ਕਰਨ ਕਿ ਉਹ ਭੀੜ ’ਚ ਜਾਣ ਤੋਂ ਬਚਣ। ਘਰ ’ਚ ਹੀ ਰਹਿਣ। ਹੋਰ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ। ਜੇਕਰ ਲੋਕ ਘੱਟ ਘੁੰਮਣ ਫਿਰਨਗੇ ਅਤੇ ਘੱਟ ਲੋਕਾਂ ਨੂੰ ਮਿਲਣਗੇ ਤਾਂ ਉਨ੍ਹਾਂ ’ਚ ਵਾਇਰਸ ਫੈਲਣ ਦਾ ਖਤਰਾ ਵੀ ਘੱਟ ਹੋਵੇਗਾ। ਸੰਭਵ ਹੈ ਕਿ ਕੁਝ ਲੋਕਾਂ ਨੂੰ ਫਿਰ ਵੀ ਬਾਹਰ ਆਉਣਾ ਜਾਣਾ ਪਵੇਗਾ, ਕਿਉਂਕਿ ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਇਹ ਜ਼ਰੂਰੀ ਹੈ ਪਰ ਅਜਿਹੇ ਲੋਕਾਂ ਲਈ ਨਾ ਸਿਰਫ ਆਪਣੇ ਲਈ ਸਗੋਂ ਆਪਣੇ ਪਰਿਵਾਰ ਨੂੰ ਵੀ ਇਨਫੈਕਟਿਡ ਕਰਨ ਦਾ ਖਤਰਾ ਵੱਧ ਹੁੰਦਾ ਹੈ।

ਨਤੀਜੇ ਮਿਲਣਗੇ
ਜੇਕਰ ਇਕ ਤਿਹਾਈ ਆਬਾਦੀ ਵੀ ਖੁਦ ਨੂੰ ਕਵਾਰੇਟਾਈਨ ਕਰ ਲੈਂਦੀ ਹੈ ਅਤੇ ਬਾਕੀ ਇਕ ਚੌਥਾਈ ਆਬਾਦੀ ਘੁੰਮਦੀ-ਫਿਰਦੀ ਹੈ ਤਾਂ ਸਿਰਫ ਇਕ ਚੌਥਾਈ ਆਬਾਦੀ ’ਚ ਹੀ ਆਪਸ ’ਚ ਇਨਫੈਕਸ਼ਨ ਫੈਲਣ ਦਾ ਖਤਰਾ ਹੋਵੇਗਾ ਅਤੇ ਬਾਕੀ ਇਕ ਤਿਹਾਈ ਸੁਰੱਖਿਅਤ ਰਹੇਗੀ। ਇਸ ਨੂੰ ਵਾਊਂਸਿੰਗ ਵਾਲਸ ਦੀ ਉਦਾਹਰਨ ਨਾਲ ਵੀ ਸਮਝਿਆ ਜਾ ਸਕਦਾ ਹੈ।

ਜਨਤਕ ਥਾਵਾਂ ਨੂੰ ਬੰਦ ਕਰੋ
ਜਨਤਕ ਥਾਵਾਂ ਨੂੰ ਪਹਿਲਾਂ ਬੰਦ ਕਰਨਾ ਚਾਹੀਦਾ ਹੈ। ਇਟਲੀ ਨੇ ਸਾਰੇ ਰੈਸਟੋਰੈਂਟਾਂ ਨੂੰ ਬੰਦ ਕੀਤਾ। ਚੀਨ ਨੇ ਹਰ ਚੀਜ਼ ਬੰਦ ਕਰ ਦਿੱਤੀ।

Sunny Mehra

This news is Content Editor Sunny Mehra