ਕੋਰੋਨਾ ਵਾਇਰਸ : ਉੱਤਰੀ ਕੋਰੀਆ ਨੇ ਸਰਹੱਦੀ ਸ਼ਹਿਰ ''ਚ ਤਾਲਾਬੰਦੀ ਹਟਾਈ

08/14/2020 10:43:57 AM

ਸਿਓਲ- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਦੱਖਣੀ ਕੋਰੀਆ ਨਾਲ ਲੱਗਦੀ ਸਰਹੱਦ ਨੇੜੇ ਵੱਡੇ ਸ਼ਹਿਰ ਕਾਏਸੋਂਗ ਵਿਚ ਲਗਾਈ ਤਾਲਾਬੰਦੀ ਨੂੰ ਹਟਾ ਦਿੱਤੀ ਹੈ। 

ਕੋਰੋਨਾ ਵਾਇਰਸ ਸਬੰਧੀ ਚਿੰਤਾਵਾਂ ਕਾਰਨ ਇਸ ਸ਼ਹਿਰ ਵਿਚ ਕਈ ਹਫਤਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਸੀ। ਦੇਸ਼ ਦੀ ਅਪਰਾਧਕ ਸੰਵਾਦ ਕਮੇਟੀ 'ਕੋਰੀਅਨ ਸੈਂਟਰਲ ਨਿਊਜ਼ ਏਜੰਸੀ' ਨੇ ਦੱਸਿਆ ਕਿ ਕਿਮ ਨੇ ਸੱਤਾਧਾਰੀ ਪਾਰਟੀ ਦੀ ਵੀਰਵਾਰ ਨੂੰ ਹੋਈ ਬੈਠਕ ਵਿਚ ਕਾਏਸੋਂਗ ਤੋਂ ਲਾਕਡਾਊਨ ਹਟਾਉਣ ਦੀ ਘੋਸ਼ਣਾ ਕੀਤੀ ਪਰ ਉਨ੍ਹਾਂ ਨੇ ਨਾਲ ਹੀ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਉੱਤਰੀ ਕੋਰੀਆ ਆਪਣੀਆਂ ਸਰਹੱਦਾਂ ਨੂੰ ਬੰਦ ਰੱਖੇਗਾ ਅਤੇ ਉਨ੍ਹਾਂ ਨੇ ਹੋਰ ਦੇਸ਼ਾਂ ਤੋਂ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ।

ਕਿਮ ਨੇ ਬੈਠਕ ਵਿਚ ਕਿਹਾ ਕਿ 3 ਹਫਤਿਆਂ ਬਾਅਦ ਇਹ ਸਪੱਸ਼ਟ ਹੈ ਕਿ ਕਾਏਸੋਂਗ ਵਿਚ ਵਾਇਰਸ ਸਬੰਧੀ ਸਥਿਤੀ ਸਥਿਰ ਹੈ। ਉਨ੍ਹਾਂ ਨੇ ਲਾਕਡਾਊਨ ਵਿਚ ਸਹਿਯੋਗ ਕਰਨ ਲਈ ਕਾਏਸੋਂਗ ਨਿਵਾਸੀਆਂ ਦਾ ਧੰਨਵਾਦ ਕੀਤਾ। 

Lalita Mam

This news is Content Editor Lalita Mam