ਕਰੋਨਾ ਵਾਇਰਸ : ਬੀਮਾਰ ਬੱਚਿਆਂ ਨੂੰ ਇਕੱਲਿਆਂ ਛੱਡ ਜਹਾਜ ''ਚ ਚੜੇ ਮਾਂ-ਪਿਓ

01/24/2020 6:50:11 PM

ਪੇਈਚਿੰਗ (ਏਜੰਸੀ)- ਚੀਨ 'ਚ ਖਤਰਨਾਕ ਕਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਲੋਕ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਸ਼ਹਿਰਾਂ ਦਾ ਰੁਖ ਕਰ ਰਹੇ ਹਨ, ਜਿੱਥੇ ਇਸ ਦਾ ਅਸਰ ਨਹੀਂ ਹੈ। ਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਏਅਰਲਾਈਨ ਕੰਪਨੀਆਂ ਵੀ ਡਰੀਆਂ ਹੋਈਆਂ ਹਨ ਅਤੇ ਅਹਿਤੀਆਤਨ ਕਦਮ ਚੁੱਕਦੇ ਹੋਏ ਬੀਮਾਰ ਲੋਕਾਂ ਨੂੰ ਉਡਾਣ ਦੀ ਇਜਾਜ਼ਤ ਨਹੀਂ ਦੇ ਰਹੀ ਹੈ। ਇਸੇ ਵਜ੍ਹਾ ਨਾਲ ਬੁੱਧਵਾਰ ਰਾਤ ਚੀਨ ਦੇ ਨਾਜਿੰਗ ਸ਼ਹਿਰ ਦੇ ਇਕ ਏਅਰਪੋਰਟ 'ਤੇ ਜਮ ਕੇ ਹੰਗਾਮਾ ਹੋਇਆ ਜਿਸ ਤੋਂ ਬਾਅਦ ਇਕ ਜੋੜਾ ਆਪਣੇ ਬੱਚਿਆਂ ਨੂੰ ਏਅਰਪੋਰਟ 'ਤੇ ਛੱਡ ਕੇ ਇਕੱਲੇ ਜਹਾਜ਼ ਵਿਚ ਬੈਠ ਗਿਆ। ਜ਼ਿਕਰਯੋਗ ਹੈ ਕਿ ਚੀਨ ਵਿਚ ਹੁਣ ਤੱਕ ਸਾਰਸ ਵਰਗੇ ਲੱਛਣ ਵਾਲੇ ਇਸ ਵਾਇਰਸ ਦੀ ਲਪੇਟ ਵਿਚ ਆਉਣ ਨਾਲ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਨਫੈਕਸ਼ਨ ਨੂੰ ਰੋਕਣ ਲਈ 14 ਸ਼ਹਿਰ ਸੀਲ ਕਰ ਦਿੱਤੇ ਗਏ ਹਨ। ਤਕਰੀਬਨ 4.1 ਕਰੋੜ ਲੋਕ ਆਪਣੇ ਘਰਾਂ ਵਿਚ ਬੰਦ ਹੋਣ ਨੂੰ ਮਜਬੂਰ ਹੋ ਗਏ ਹਨ। ਪ੍ਰਸ਼ਾਸਨ ਟ੍ਰੇਨਾਂ, ਬੱਸਾਂ, ਏਅਰਪੋਰਟ 'ਤੇ ਵੀ ਸਕ੍ਰੀਨਿੰਗ ਕਰ ਰਿਹਾ ਹੈ।

ਚੀਨੀ ਮੀਡੀਆ ਮੁਤਾਬਕ ਇਹ ਜੋੜਾ ਦੋ ਬੱਚਿਆਂ ਦੇ ਨਾਲ ਚਾਂਗਸਾ ਸ਼ਹਿਰ ਜਾਣ ਲਈ ਨਾਜਿੰਗ ਏਅਰਪੋਰਟ ਪਹੁੰਚਿਆ। ਉਨ੍ਹਾਂ ਦੇ ਪੁੱਤਰ ਨੂੰ ਫੀਵਰ ਕਾਰਨ ਜਹਾਜ਼ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬੱਚਿਆਂ ਦੇ ਮਾਤਾ-ਪਿਤਾ ਨੇ ਡਿਪਾਰਚਰ ਗੇਟ ਬਲਾਕ ਕਰ ਦਿੱਤਾ ਅਤੇ ਬੱਚਿਆਂ ਨੂੰ ਨਾਲ ਲਿਜਾਉਣ 'ਤੇ ਅੜੇ ਰਹੇ। ਇਸ ਦੌਰਾਨ ਪੁਲਸ ਬਚਾਅ ਕਰਨ ਆਈ ਅਤੇ ਪਰਿਵਾਰਕ ਮੈਂਬਰ ਬੱਚਿਆਂ ਨੂੰ ਛੱਡ ਕੇ ਜਹਾਜ਼ ਵਿਚ ਬੈਠ ਗਏ, ਜਿਸ ਨਾਲ ਏਅਰਪੋਰਟ 'ਤੇ ਮੌਜੂਦ ਮੁਲਾਜ਼ਮ ਅਤੇ ਯਾਤਰੀ ਹੈਰਾਨ ਰਹਿ ਗਏ। ਇਸ ਘਟਨਾ ਨਾਲ ਸਬੰਧਿਤ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਦੋ ਬੱਚੇ ਏਅਰਪੋਰਟ 'ਤੇ ਇਕੱਲੇ ਬੈਠੇ ਨਜ਼ਰ ਆ ਰਹੇ ਹਨ। ਹਾਲਾਂਕਿ, ਕੁਝ ਸਮੇਂ ਬਾਅਦ ਏਅਰਲਆਈਨ ਕੰਪਨੀ ਮੰਨ ਗਈ ਅਤੇ ਬੱਚਿਆਂ ਨੂੰ ਜਹਾਜ਼ ਦੇ ਕੈਬਿਨ ਵਿਚ ਬੈਠਣ ਦੀ ਇਜਾਜ਼ਤ ਦੇ ਦਿੱਤੀ ਗਈ।

Sunny Mehra

This news is Content Editor Sunny Mehra